15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬੀਮੇ ਦੇ ਪੈਸੇ ਲੈਣ ਲਈ ਆਪਣਾ ਹੀ ਟਰੱਕ ਸਾੜਨ ਦੇ ਦੋਸ਼ ਹੇਠ ਅਸ਼ਰਫ ਖਾਨ ਖ਼ਿਲਾਫ਼ ਮਾਮਲਾ ਦਰਜ

ਨਿਊਯਾਰਕ, 15 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ) – ਅਮਰੀਕਾ ਦੇ ਓਹਾਇਓ ਸੂਬੇ ਵਿਚ 58 ਸਾਲਾ ਟਰੱਕ ਮਾਲਕ ਅਸ਼ਰਫ ਖਾਨ ਬੀਮੇ ਦੇ ਪੈਸੇ ਹਾਸਲ ਕਰਨ ਲਈ ਆਪਣਾ ਹੀ ਟਰੱਕ ਸਾੜਨ ਦੇ ਦੋਸ਼ਾਂ ਵਿਚ ਘਿਰ ਗਿਆ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਉਸ ਖ਼ਿਲਾਫ਼ ਅੱਗਜ਼ਨੀ ਅਤੇ ਬੀਮਾ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 16-10-2026
ਨਿਊਯਾਰਕ, 15 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ) – ਅਮਰੀਕਾ ਦੇ ਓਹਾਇਓ ਸੂਬੇ ਵਿਚ 58 ਸਾਲਾ ਟਰੱਕ ਮਾਲਕ ਅਸ਼ਰਫ ਖਾਨ ਬੀਮੇ ਦੇ ਪੈਸੇ ਹਾਸਲ ਕਰਨ ਲਈ ਆਪਣਾ ਹੀ ਟਰੱਕ ਸਾੜਨ ਦੇ ਦੋਸ਼ਾਂ ਵਿਚ ਘਿਰ ਗਿਆ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਉਸ ਖ਼ਿਲਾਫ਼ ਅੱਗਜ਼ਨੀ ਅਤੇ ਬੀਮਾ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਓਹਾਇਓ ਦੇ ਕੁਯਾਹੋਗਾ ਕਾਊਂਟੀ ਇਲਾਕੇ ਵਿਚ ਵਾਪਰੀ, ਜਿੱਥੇ ਰਾਇਲਟਨ ਰੋਡ ‘ਤੇ ਖੜ੍ਹੇ ਇਕ ਸੈਮੀ ਟਰੱਕ ਨੂੰ ਅੱਗ ਲੱਗ ਗਈ ਸੀ। ਉੱਥੋਂ ਲੰਘ ਰਹੇ ਇਕ ਟਰੱਕ ਡਰਾਈਵਰ ਨੇ ਅੱਗ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਫਾਇਰ ਕਰਮਚਾਰੀਆਂ ਨੇ ਅੱਗ ਬੁਝਾ ਦਿੱਤੀ, ਪਰ ਜਾਂਚ ਦੌਰਾਨ ਕੁਝ ਅਜਿਹੇ ਸਬੂਤ ਮਿਲੇ ਜਿਨ੍ਹਾਂ ਨੇ ਟਰੱਕ ਮਾਲਕ ਨੂੰ ਹੀ ਸ਼ੱਕ ਦੇ ਘੇਰੇ ਵਿਚ ਲਿਆ ਦਿੱਤਾ। ਜਾਂਚ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਅੱਗ ਟਰੱਕ ਦੀ ਸਵਾਰੀ ਵਾਲੀ ਸੀਟ ਅਤੇ ਡਰਾਈਵਰ ਦੇ ਸੌਣ ਵਾਲੇ ਹਿੱਸੇ ਤੋਂ ਸ਼ੁਰੂ ਹੋਈ ਸੀ। ਇਸ ਤੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਅੱਗ ਹਾਦਸੇ ਕਾਰਨ ਨਹੀਂ, ਸਗੋਂ ਜਾਣਬੁੱਝ ਕੇ ਲਗਾਈ ਗਈ ਸੀ। ਪੁੱਛਗਿੱਛ ਦੌਰਾਨ ਅਸ਼ਰਫ ਖਾਨ ਨੇ ਦੱਸਿਆ ਕਿ ਉਹ ਦੂਜੇ ਸੂਬੇ ਵਿਚ ਜਾਣ ਕਾਰਨ ਟਰੱਕ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅੱਗ ਲੱਗਣ ਤੋਂ ਬਾਅਦ ਉਸ ਨੇ ਬੀਮਾ ਕੰਪਨੀ ਕੋਲ 30,275 ਡਾਲਰ ਦਾ ਦਾਅਵਾ ਕਰ ਦਿੱਤਾ। ਪੁਲਿਸ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਉਸ ਨੇ ਘਟਨਾ ਤੋਂ ਇਕ ਦਿਨ ਪਹਿਲਾਂ ਅੱਗ ਬਾਲਣ ਵਾਲਾ ਤਰਲ ਪਦਾਰਥ ਖਰੀਦਿਆ ਸੀ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਅਸ਼ਰਫ ਖਾਨ ਖ਼ਿਲਾਫ਼ ਦੋ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਹਨ। ਹਾਲਾਂਕਿ ਅਦਾਲਤ ਵਿਚ ਦੋਸ਼ ਸਾਬਤ ਹੋਣੇ ਅਜੇ ਬਾਕੀ ਹਨ।
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਝੋਟੇ ਦੀ ਹੱਤਿਆ ਦੀ ਵਰਲਡ ਸਿੱਖ ਪਾਰਲੀਮੈਂਟ ਵਲੋਂ ਨਿੰਦਿਆ ਅਗਲੀ ਖ਼ਬਰ ਇਟਲੀ ’ ਚ ਮਹਿਕਪ੍ਰੀਤ ਕੌਰ ਨੇ ਸਿੱਖਿਆ ਦੇ ਖੇਤਰ ’ ਚ ਵੱਡੀ ਉਪਲਬਧੀ ਕੀਤੀ ਹਾਸਿਲ
Ad Position 24