15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਜਰਮਨੀ ’ ਚ ਅੱਗ ਲੱਗਣ ਦੀ ਘਟਨਾ ਦੌਰਾਨ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਦੇ ਸੰਪਰਕ ’ ਚ ਹਨ ਭਾਰਤੀ ਦੂਤਘਰ

ਲੰਡਨ, 15 ਅਕਤੂਬਰ (ਏਜੰਸੀ)-ਬਰਲਿਨ ’ਚ ਭਾਰਤੀ ਦੂਤਘਰ ਤੇ ਫਰੈਂਕਫਰਟ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਦੱਸਿਆ ਕਿ ਉਹ ਜਰਮਨੀ ’ਚ ਅੱਗ ਲੱਗਣ ਦੀ ਘਟਨਾ ਦੌਰਾਨ ਮਾਰੇ ਗਏ ਤਿੰਨ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹਨ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੇ ਹਨ। ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਦੂਤਘਰ ਨੇ ਦੱਸਿਆ ਕਿ ਪੀੜਤ ਤਿੰਨੋਂ ਵਿਅਕਤੀ (ਦੋ ਔਰਤਾਂ ਅਤੇ ਇਕ ਮਰਦ) ਜਰਮਨੀ ਵਿਚ ਪੜ੍ਹਾਈ ਕਰ ਰਹੇ ਸਨ।

Ad Position 21
No active advertisement
ਅਜੀਤ ਡੈਸਕ 16-10-2026
ਲੰਡਨ, 15 ਅਕਤੂਬਰ (ਏਜੰਸੀ)-ਬਰਲਿਨ ’ਚ ਭਾਰਤੀ ਦੂਤਘਰ ਤੇ ਫਰੈਂਕਫਰਟ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਦੱਸਿਆ ਕਿ ਉਹ ਜਰਮਨੀ ’ਚ ਅੱਗ ਲੱਗਣ ਦੀ ਘਟਨਾ ਦੌਰਾਨ ਮਾਰੇ ਗਏ ਤਿੰਨ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹਨ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੇ ਹਨ। ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਦੂਤਘਰ ਨੇ ਦੱਸਿਆ ਕਿ ਪੀੜਤ ਤਿੰਨੋਂ ਵਿਅਕਤੀ (ਦੋ ਔਰਤਾਂ ਅਤੇ ਇਕ ਮਰਦ) ਜਰਮਨੀ ਵਿਚ ਪੜ੍ਹਾਈ ਕਰ ਰਹੇ ਸਨ। ਦੂਤਘਰ ਨੇ ਕਿਹਾ ਕਿ ਪੱਛਮੀ ਜਰਮਨੀ ਦੇ ਰਾਜ ‘ਨੌਰਥ ਰਾਈਨ-ਵੈਸਟਫਾਲੀਆ’ ਦੇ ਸ਼ਹਿਰ ਬੋਚਮ ਵਿਚ ਵਾਪਰੀ ਇਸ ਘਟਨਾ ਦੀ ਜਰਮਨ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਬਰਲਿਨ ਵਿਚ ਭਾਰਤੀ ਦੂਤਘਰ ਅਤੇ ਫਰੈਂਕਫਰਟ ਵਿਚ ਭਾਰਤ ਦਾ ਕੌਂਸਲੇਟ ਜਨਰਲ ਸਥਾਨਕ ਅਧਿਕਾਰੀਆਂ ਅਤੇ ਪੀੜਤ ਪਰਿਵਾਰਾਂ ਦੇ ਸੰਪਰਕ ਵਿਚ ਹਨ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਅਤੈ ਸਿੰਘ ਨਾਲ ਰੂਬਰੂ ਸਮਾਗਮ 18 ਨੂੰ ਅਗਲੀ ਖ਼ਬਰ ਔਰਤ ਦਾ ਪਿੱਛਾ ਕਰਨ ਦੇ ਮਾਮਲੇ ’ ਚ ਭਾਰਤੀ ਮੂਲ ਦਾ ਸਰਕਾਰੀ ਕਰਮਚਾਰੀ ਗ੍ਰਿਫ਼ਤਾਰ
Ad Position 24