29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ‘ ਟੂਰ ਡੀ ਰੌਕ ’ ਸਾਈਕਲ ਯਾਤਰਾ ਨਨਾਇਮੋ ਪੁੱਜੀ

ਵੈਨਕੂਵਰ, 27 ਸਤੰਬਰ (ਮਲਕੀਤ ਸਿੰਘ)- ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਕੱਢੀ ਜਾ ਰਹੀ ਸਾਲਾਨਾ ‘ਟੂਰ ਡੀ ਰੌਕ’ ਸਾਈਕਲ ਯਾਤਰਾ ਟਾਪੂ ਨੁਮਾ ਸ਼ਹਿਰ ਨਨਾਇਮੋ ਪਹੁੰਚ ਚੁੱਕੀ ਹੈ। ਕਰੀਬ 1,200 ਕਿਲੋਮੀਟਰ ਲੰਮੀ ਇਹ ਯਾਤਰਾ 19 ਸਤੰਬਰ ਨੂੰ ਪੋਰਟ ਐਲਿਸ ਤੋਂ ਸ਼ੁਰੂ ਹੋਈ ਸੀ ਅਤੇ 2 ਅਕਤੂਬਰ ਨੂੰ ਵਿਕਟੋਰੀਆ ਵਿਖੇ ਸਮਾਪਤ ਹੋਵੇਗੀ।

Ad Position 21
No active advertisement
ਅਜੀਤ ਡੈਸਕ 29-09-2026
ਵੈਨਕੂਵਰ, 27 ਸਤੰਬਰ (ਮਲਕੀਤ ਸਿੰਘ)- ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਕੱਢੀ ਜਾ ਰਹੀ ਸਾਲਾਨਾ ‘ਟੂਰ ਡੀ ਰੌਕ’ ਸਾਈਕਲ ਯਾਤਰਾ ਟਾਪੂ ਨੁਮਾ ਸ਼ਹਿਰ ਨਨਾਇਮੋ ਪਹੁੰਚ ਚੁੱਕੀ ਹੈ। ਕਰੀਬ 1,200 ਕਿਲੋਮੀਟਰ ਲੰਮੀ ਇਹ ਯਾਤਰਾ 19 ਸਤੰਬਰ ਨੂੰ ਪੋਰਟ ਐਲਿਸ ਤੋਂ ਸ਼ੁਰੂ ਹੋਈ ਸੀ ਅਤੇ 2 ਅਕਤੂਬਰ ਨੂੰ ਵਿਕਟੋਰੀਆ ਵਿਖੇ ਸਮਾਪਤ ਹੋਵੇਗੀ। ਕੈਨੇਡੀਅਨ ਕੈਂਸਰ ਸੁਸਾਇਟੀ ਦੀ ਇਸ ਮੁਹਿੰਮ ਦਾ ਮੁੱਖ ਮਕਸਦ ਬੱਚਿਆਂ ਦੇ ਕੈਂਸਰ ਸਬੰਧੀ ਖੋਜ ਅਤੇ ਕੈਂਸਰ ਪੀੜਤ ਬੱਚਿਆਂ ਲਈ ਚਲਾਏ ਜਾਂਦੇ ਕੈਂਪ ਗੁੱਡਟਾਈਮਜ਼ ਵਾਸਤੇ ਧਨ ਇਕੱਠਾ ਕਰਨਾ ਹੈ। ਇਸ ਸਾਲ 10 ਲੱਖ ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨਨਾਇਮੋ ਵਿੱਚ ਵੱਖ-ਵੱਖ ਥਾਵਾਂ ‘ਤੇ ਪੜਾਅ ਕਰਨ ਮਗਰੋਂ ਸਾਈਕਲ ਸਵਾਰਾਂ ਲਈ ਫੰਡ ਇਕੱਠਾ ਕਰਨ ਦਾ ਸਮਾਗਮ ਹੋਵੇਗਾ। ਸੋਮਵਾਰ ਸਵੇਰੇ ਟੀਮ ਨਨਾਇਮੋ ਖੇਤਰ ਦੇ ਸਕੂਲ ਅਤੇ ਆਰਸੀਐਮਪੀ ਦਫ਼ਤਰ ਵਿਖੇ ਪੜਾਅ ਕਰਨ ਉਪਰੰਤ ਲੇਡੀਸਮਿਥ ਵੱਲ ਰਵਾਨਾ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਆਰ . ਏ . ਐੱਫ . ਫੇਅਰਫੋਰਡ ਮਾਮਲੇ ਵਿਚ ਗ੍ਰਿਫ਼ਤਾਰ ਪੰਜੇ ਵਿਅਕਤੀ ਲੰਡਨ ਦੇ ਰਹਿਣ ਵਾਲੇ ਬਰਤਾਨਵੀ ਨਾਗਰਿਕ ਅਗਲੀ ਖ਼ਬਰ ਸ਼ਹਿਰੀ ਇਲਾਕਿਆਂ ’ ਚ ਰਿੱਛਾਂ ਦੀ ਆਮਦ ਵਧੀ , ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
Ad Position 24