29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਆਈ . ਸੀ . ਈ . ਸੈਂਟਰ ਅੱਗੇ ਸਿਵਿਆਂ ਵਰਗਾ ਮੰਜ਼ਰ

ਨਿਊਯਾਰਕ, 28 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਇਲੀਨੋਇਸ ਦੇ ਬ੍ਰਾਡਵਿਊ ਸਥਿਤ ਆਈ. ਸੀ.

Ad Position 21
No active advertisement
ਅਜੀਤ ਡੈਸਕ 29-09-2026
ਨਿਊਯਾਰਕ, 28 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਇਲੀਨੋਇਸ ਦੇ ਬ੍ਰਾਡਵਿਊ ਸਥਿਤ ਆਈ.ਸੀ.ਈ. ਸੈਂਟਰ ਦੇ ਬਾਹਰ ਉਸ ਵੇਲੇ ਸਿਵਿਆਂ ਵਰਗਾ ਮੰਜ਼ਰ ਬਣ ਗਿਆ, ਜਦੋਂ ਇਮੀਗ੍ਰੇਸ਼ਨ ਕਾਰਵਾਈਆਂ ਦੌਰਾਨ ਫੜੇ ਗਏ ਲੋਕਾਂ ਅਤੇ ਸੰਘੀ ਹਿਰਾਸਤ ਵਿਚ ਜਾਨ ਗੁਆਉਣ ਵਾਲਿਆਂ ਨੂੰ ਯਾਦ ਕਰਦਿਆਂ ਸੈਂਕੜੇ ਪ੍ਰਤੀਕਾਤਮਕ ਕਬਰਾਂ ਲਗਾਈਆਂ ਗਈਆਂ। ਕਰੀਬ 50 ਲੋਕਾਂ ਨੇ ਮੋਮਬੱਤੀਆਂ ਜਗਾ ਕੇ ਪ੍ਰਭਾਵਿਤ ਪਰਿਵਾਰਾਂ ਨਾਲ ਇਕਜੁੱਟਤਾ ਵੀ ਪ੍ਰਗਟਾਈ। ਇਹ ਇਕੱਠ ‘ਆਪ੍ਰੇਸ਼ਨ ਮਿਡਵੇ ਬਲਿਟਜ਼’ ਨੂੰ ਇਕ ਸਾਲ ਪੂਰਾ ਹੋਣ ਮੌਕੇ ਕੀਤਾ ਗਿਆ। ਰਿਪੋਰਟਾਂ ਮੁਤਾਬਕ ਇਸ ਆਪ੍ਰੇਸ਼ਨ ਦੌਰਾਨ 3,600 ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ ਸਨ, ਜਿਨ੍ਹਾਂ ਵਿੱਚ ਘੱਟੋ-ਘੱਟ 162 ਬੱਚੇ ਵੀ ਸ਼ਾਮਿਲ ਸਨ। ਹਿਰਾਸਤ ਵਿਚ ਲਏ ਲੋਕਾਂ ਵਿਚੋਂ ਅੱਧੇ ਤੋਂ ਵੱਧ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਸਮਾਗਮ ਦੌਰਾਨ 2018 ਤੋਂ ਹੁਣ ਤੱਕ ਇਮੀਗ੍ਰੇਸ਼ਨ ਹਿਰਾਸਤ ਵਿਚ ਮਰਨ ਵਾਲੇ 294 ਲੋਕਾਂ ਦੇ ਨਾਂਅ ਪੜ੍ਹੇ ਗਏ। ਹਰ ਪ੍ਰਤੀਕਾਤਮਕ ਕਬਰ ਉੱਤੇ ਇੱਕ ਮ੍ਰਿਤਕ ਦਾ ਨਾਂਅ ਲਿਖਿਆ ਗਿਆ ਸੀ। ਨੈਸ਼ਨਲ ਇਮੀਗ੍ਰੇਸ਼ਨ ਪ੍ਰਾਜੈਕਟ ਦੇ ਅੰਕੜਿਆਂ ਮੁਤਾਬਿਕ ਇਸ ਸਾਲ ਹੁਣ ਤੱਕ ਘੱਟੋ-ਘੱਟ 27 ਲੋਕ ਆਈ.ਸੀ.ਈ. ਹਿਰਾਸਤ ਵਿਚ ਜਾਨ ਗੁਆ ਚੁੱਕੇ ਹਨ। ‘ਆਪ੍ਰੇਸ਼ਨ ਮਿਡਵੇ ਬਲਿਟਜ਼’ 2025 ਦੇ ਅਖੀਰ ਵਿਚ ਖਤਮ ਹੋ ਗਿਆ ਸੀ, ਪਰ ਇੱਥੇ ਇਮੀਗ੍ਰੇਸ਼ਨ ਕਾਰਵਾਈਆਂ ਖ਼ਿਲਾਫ਼ ਪ੍ਰਦਰਸ਼ਨ ਅਜੇ ਵੀ ਜਾਰੀ ਹਨ।
Ad Position 22
No active advertisement
ਪਿਛਲੀ ਖ਼ਬਰ ਬਰਮਿੰਘਮ ’ਚ ‘ਵਿਕਸਿਤ ਭਾਰਤ ਦੌੜ-2026’ ਅਗਲੀ ਖ਼ਬਰ ਤੀਰ ਗਰੁੱਪ ਦੇ ਸਮਰਥਨ ਨਾਲ ਸ਼ੇਰ - ਸੰਗਤ ਗਰੁੱਪ ਦੇ ਗੁਰਨਾਮ ਸਿੰਘ ਰੂਪੋਵਾਲ ਬਣੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿ...
Ad Position 24