24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦੱਖਣ ਏਸ਼ਿਆਈ ਲੋਕਾਂ ਪ੍ਰਤੀ ਨਫ਼ਰਤ ਵਿਰੁੱਧ ਇਕਜੁੱਟ ਹੋਇਆ ਜਾਵੇ - ਜੈਫਰੀਜ਼

ਸੈਕਰਾਮੈਂਟੋ, 23 ਸਤੰਬਰ (ਹੁਸਨ ਲੜੋਆ ਬੰਗਾ)- ਹਾਊਸ ਡੈਮੋਕ੍ਰੇਟਿਕ ਲੀਡਰ ਹਕੀਮ ਜੈਫਰੀਜ਼ ਨੇ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਨਫ਼ਰਤ ਵਿਚ ਵਾਧੇ ਦੀ ਨਿੰਦਾ ਕੀਤੀ ਹੈ ਤੇ ਰਿਪਬਲਿਕਨਾਂ ਨੂੰ ਨਸਲਵਾਦ ਵਿਰੋਧੀ ਯਤਨਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਇਕ ਬਿਆਨ ’ਚ ਜੈਫਰੀਜ਼ ਨੇ ਦੱਖਣੀ ਏਸ਼ਿਆਈ ਭਾਈਚਾਰੇ ਦੇ ਮੈਂਬਰਾਂ ਨਾਲ ਜੁੜੀਆਂ ਹਾਲੀਆ ਘਟਨਾਵਾਂ ਦਾ ਹਵਾਲਾ ਦਿੱਤਾ, ਜਿਸ ਵਿਚ ਵਾਇਮਿੰਗ ਵਿਚ ਇੱਕ ਸਿੱਖ ਡਰਾਈਵਰ ਨੂੰ ਚਾਕੂ ਮਾਰਨਾ ਵੀ ਸ਼ਾਮਲ ਹੈ।

Ad Position 21
No active advertisement
ਅਜੀਤ ਡੈਸਕ 24-09-2026
ਸੈਕਰਾਮੈਂਟੋ, 23 ਸਤੰਬਰ (ਹੁਸਨ ਲੜੋਆ ਬੰਗਾ)- ਹਾਊਸ ਡੈਮੋਕ੍ਰੇਟਿਕ ਲੀਡਰ ਹਕੀਮ ਜੈਫਰੀਜ਼ ਨੇ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਨਫ਼ਰਤ ਵਿਚ ਵਾਧੇ ਦੀ ਨਿੰਦਾ ਕੀਤੀ ਹੈ ਤੇ ਰਿਪਬਲਿਕਨਾਂ ਨੂੰ ਨਸਲਵਾਦ ਵਿਰੋਧੀ ਯਤਨਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਇਕ ਬਿਆਨ ’ਚ ਜੈਫਰੀਜ਼ ਨੇ ਦੱਖਣੀ ਏਸ਼ਿਆਈ ਭਾਈਚਾਰੇ ਦੇ ਮੈਂਬਰਾਂ ਨਾਲ ਜੁੜੀਆਂ ਹਾਲੀਆ ਘਟਨਾਵਾਂ ਦਾ ਹਵਾਲਾ ਦਿੱਤਾ, ਜਿਸ ਵਿਚ ਵਾਇਮਿੰਗ ਵਿਚ ਇੱਕ ਸਿੱਖ ਡਰਾਈਵਰ ਨੂੰ ਚਾਕੂ ਮਾਰਨਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਘਰੇਲੂ ਸੁਰੱਖਿਆ ਵਿਭਾਗ ਵਲੋਂ ਨਸਲਵਾਦੀ ਪ੍ਰਚਾਰ ਵਜੋਂ ‘‘ਸਾਡੀਆਂ ਸੜਕਾਂ ਤੋਂ ਉਤਰ ਜਾਓ, ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਸ਼੍ਰੀਮਾਨ ਸਿੰਘ। ’’ ਸੁਨੇਹੇ ਨੂੰ ਪੋਸਟ ਕਰਨ ਤੋਂ ਬਾਅਦ ਡਰਾਈਵਰ ਨੂੰ 17 ਵਾਰ ਚਾਕੂ ਮਾਰਿਆ ਗਿਆ। ਉਨ੍ਹਾਂ ਨੇ ਦੱਖਣੀ ਏਸ਼ਿਆਈ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤ ਭਰੇ ਵਿਵਹਾਰ ਅਤੇ ਘਟੀਆ ਬਿਆਨਬਾਜ਼ੀ ਦੀ ਆਗਿਆ ਦੇਣ ਲਈ ਰਿਪਬਲਿਕਨਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਾਊਸ ਡੈਮੋਕ੍ਰੇਟ ਨਸਲਵਾਦ ਅਤੇ ਵਿਦੇਸ਼ੀ ਲੋਕਾਂ ਪ੍ਰਤੀ ਨਫ਼ਰਤ ਦਾ ਵਿਰੋਧ ਕਰਦਾ ਰਹੇਗਾ। ਜੈਫਰੀਜ਼ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਰਿਪਬਲਿਕਨ ਨਸਲਵਾਦ ਵਿਰੁੱਧ ਸਾਡੇ ਨਾਲ ਖੜੇ ਹੋਣ।
Ad Position 22
No active advertisement
ਪਿਛਲੀ ਖ਼ਬਰ ਯੂ . ਐਨ . ਦੌਰੇ ਤੋਂ ਪਹਿਲਾਂ ਨੇਤਨਯਾਹੂ ਤੇ ਮਮਦਾਨੀ ਆਹਮੋ - ਸਾਹਮਣੇ ਅਗਲੀ ਖ਼ਬਰ ਦੇਸ਼ ’ ਚ ਜੋ ਹੋ ਰਿਹਾ , ਯਕੀਨ ਕਰਨਾ ਔਖਾ - ਬਿਲ ਕਲਿੰਟਨ
Ad Position 24