24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਇਟਲੀ ’ਚ ਗਰਮੀ ਦੀ ਤਪਸ਼ ਘਟੀ

ਵੈਨਿਸ, 23 ਸਤੰਬਰ (ਹਰਦੀਪ ਸਿੰਘ ਕੰਗ)-ਇਟਲੀ ਵਿੱਚ ਪਿਛਲੇ ਮਹੀਨਿਆਂ ਤੋਂ ਲਗਾਤਾਰ ਪਈ ਰਿਕਾਰਡ ਤੋੜ ਗਰਮੀ ਦਾ ਕਹਿਰ ਹੁਣ ਕੁੱਝ ਘਟ ਗਿਆ ਹੈ। ਤਾਪਮਾਨ ਦਾ ਪੱਧਰ ਹੇਠਾ ਆਉਣ ਨਾਲ਼ ਲੋਕਾਂ ਨੇ ਅੱਤ ਦੀ ਗਰਮੀ ਤੋਂ ਸੁੱਖ ਦਾ ਸਾਹ ਲਿਆ ਹੈ।

Ad Position 21
No active advertisement
ਅਜੀਤ ਡੈਸਕ 24-09-2026
ਵੈਨਿਸ, 23 ਸਤੰਬਰ (ਹਰਦੀਪ ਸਿੰਘ ਕੰਗ)-ਇਟਲੀ ਵਿੱਚ ਪਿਛਲੇ ਮਹੀਨਿਆਂ ਤੋਂ ਲਗਾਤਾਰ ਪਈ ਰਿਕਾਰਡ ਤੋੜ ਗਰਮੀ ਦਾ ਕਹਿਰ ਹੁਣ ਕੁੱਝ ਘਟ ਗਿਆ ਹੈ।ਤਾਪਮਾਨ ਦਾ ਪੱਧਰ ਹੇਠਾ ਆਉਣ ਨਾਲ਼ ਲੋਕਾਂ ਨੇ ਅੱਤ ਦੀ ਗਰਮੀ ਤੋਂ ਸੁੱਖ ਦਾ ਸਾਹ ਲਿਆ ਹੈ।ਪਿਛਲੇ ਦਿਨੀ ਹੋਈ ਬਾਰਿਸ਼ ਕਾਰਨ ਵੀ ਮਾਹੌਲ ਸੁਖਾਵਾਂ ਹੋਇਆ ਹੈ।ਅਤੇ ਸੇਵੇਰੇ ਸ਼ਾਮ ਹਲਕੀ ਠੰਢ ਵੀ ਹੋਣ ਲੱਗ ਪਈ ਹੈ।ਦੱਸਣਯੋਗ ਹੈ ਕਿ ਇਟਲੀ ਵਿੱਚ ਇਸ ਵਾਰ ਹੱਦੋਂ ਵੱਧ ਪਈ ਗਰਮੀ ਕਾਰਨ ਲੋਕਾਂ ਦਾ ਜੀਣਾਂ ਦੁਰਬਲ ਹੋਇਆ ਪਿਆ ਸੀ ਅਤੇ ਗਰਮੀ ਦੇ ਕਹਿਰ ਕਾਰਨ ਲੋਕਾਂ ਵਿੱਚ ਇਕ ਤਰਾਂ ਦੀ ਹਾਹਾਕਾਰ ਮੱਚੀ ਪਈ ਸੀ,ਗਰਮੀ ਦੀ ਤਪਸ਼ ਨਾ ਸਹਾਰਦਿਆਂ ਕੁੱਝ ਜਾਨਾਂ ਵੀ ਗਈਆਂ ਸਨ।ਦੂਜੇ ਪਾਸੇ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਕਾਰਨ ਵੀ ਸੈਲਾਨੀ ਵਾਪਿਸ ਜਾਣਾ ਸ਼ੁਰੂ ਹੋ ਗਏ ਹਨ ਅਤੇ ਇੱਥੋਂ ਦੇ ਸਮੁੰਦਰੀ ਤੱਟਾਂ ਤੋਂ ਰੌਣਕ ਪਰਤਣ ਲੱਗ ਪਈ ਹੈ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ’ ਚ ਨਸ਼ਿਆਂ ਕਾਰਨ ਮੌਤਾਂ 11 ਫ਼ੀਸਦੀ ਵਧੀਆਂ , 2025 ਦੌਰਾਨ 1133 ਜਾਨਾਂ ਗਈਆਂ ਅਗਲੀ ਖ਼ਬਰ ਯੂ . ਐਨ . ਮਹਾਸਭਾ ਦੌਰਾਨ ਨਿਊਯਾਰਕ ’ ਚ ਦੋ ਵੱਡੇ ਪ੍ਰਦਰਸ਼ਨ
Ad Position 24