17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੀਲੀਆਂ ਬੱਤਖਾਂ ਦੀ ਆਨੋਖੀ ਖੇਡ ਦੌਰਾਨ ਕਰੀਬ 20 ਹਜ਼ਾਰ ਡਾਲਰ ਦੀ ਰਾਸ਼ੀ ਇਕੱਤਰ

ਵੈਨਕੂਵਰ, 16 ਸਤੰਬਰ (ਮਲਕੀਤ ਸਿੰਘ)-ਸਾਊਥ ਸਰੀ ਦੇ ਕ੍ਰੈਸੈਂਟ ਬੀਚ ਵਿਖੇ ਸਮੁੰਦਰ ਦੇ ਪਾਣੀ ਵਿਚ ਹਜ਼ਾਰਾਂ ਪੀਲੀਆਂ ਖਿਡੌਣਾ ਬੱਤਖਾਂ ਦੀ ਅਨੋਖੀ ਖੇਡ ਕਰਵਾਈ ਗਈ। ‘ਡਕਟੋਨਾ 5000’ ਨਾਂਅ ਹੇਠ ਆਯੋਜਿਤ ਕੀਤੀ ਗਈ ਇਸ ਅਨੋਖੀ ਖੇਡ ਦੌਰਾਨ ਸਥਾਨਕ ਸਵੈ-ਸੇਵੀ ਸਮੁੰਦਰੀ ਖੋਜ ਅਤੇ ਬਚਾਅ ਟੀਮ ਲਈ ਕਰੀਬ 20,000 ਡਾਲਰ ਇਕੱਠੇ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 17-09-2026
ਵੈਨਕੂਵਰ, 16 ਸਤੰਬਰ (ਮਲਕੀਤ ਸਿੰਘ)-ਸਾਊਥ ਸਰੀ ਦੇ ਕ੍ਰੈਸੈਂਟ ਬੀਚ ਵਿਖੇ ਸਮੁੰਦਰ ਦੇ ਪਾਣੀ ਵਿਚ ਹਜ਼ਾਰਾਂ ਪੀਲੀਆਂ ਖਿਡੌਣਾ ਬੱਤਖਾਂ ਦੀ ਅਨੋਖੀ ਖੇਡ ਕਰਵਾਈ ਗਈ। ‘ਡਕਟੋਨਾ 5000’ ਨਾਂਅ ਹੇਠ ਆਯੋਜਿਤ ਕੀਤੀ ਗਈ ਇਸ ਅਨੋਖੀ ਖੇਡ ਦੌਰਾਨ ਸਥਾਨਕ ਸਵੈ-ਸੇਵੀ ਸਮੁੰਦਰੀ ਖੋਜ ਅਤੇ ਬਚਾਅ ਟੀਮ ਲਈ ਕਰੀਬ 20,000 ਡਾਲਰ ਇਕੱਠੇ ਕੀਤੇ ਗਏ।ਇਸ ਖੇਡ ਦੇ ਦਿਲਚਸਪ ਮੁਕਾਬਲੇ ਦੌਰਾਨ 5,000 ਪੀਲੀਆਂ ਰਬੜ ਦੀਆਂ ਬੱਤਖਾਂ ਨੂੰ ਕ੍ਰੈਸੈਂਟ ਬੀਚ ਦੇ ਪਾਣੀ ਵਿੱਚ ਛੱਡਿਆ ਗਿਆ। ਪਾਣੀ ਉੱਪਰ ਇਕੱਠੀਆਂ ਤੈਰਦੀਆਂ ਹਜ਼ਾਰਾਂ ਪੀਲੀਆਂ ਬੱਤਖਾਂ ਦਾ ਮਨਮੋਹਕ ਦ੍ਰਿਸ਼ ਉੱਥੇ ਮੌਜੂਦ ਸੈਂਕੜੇ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣਿਆ ਨਜ਼ਰ ਆਇਆ।ਇਸ ਖੇਡ ਦਾ ਮੁੱਖ ਮਕਸਦ ਮਨੋਰੰਜਨ ਦੇ ਨਾਲ-ਨਾਲ ਰਾਇਲ ਕੈਨੇਡੀਅਨ ਮਰੀਨ ਸਰਚ ਅਤੇ ਰੈਸਕਿਊ ਦੇ ਸਟੇਸ਼ਨ ਲਈ ਰਾਸੀ਼ ਇਕੱਠਾ ਕਰਨਾ ਸੀ। ਇਹ ਸਵੈ-ਸੇਵੀ ਬਚਾਅ ਦਲ ਸਮੁੰਦਰੀ ਇਲਾਕੇ ਵਿੱਚ ਮੁਸੀਬਤ ਵਿਚ ਫਸੇ ਲੋਕਾਂ ਦੀ ਸਹਾਇਤਾ ਅਤੇ ਐਮਰਜੈਂਸੀ ਬਚਾਅ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਲੰਡਨ, 16 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੈਂਟ ਕਾਊਂਟੀ ਕੌਂਸਲ ਦੀ ਰੀਸਟੋਰ ਬ੍ਰਿਟੇਨ ਪਾਰਟੀ ਨਾਲ ਸੰਬੰਧਿਤ ਕੌਂਸਲਰ ਮੈਕਸੀਨ ਫੋਦਰਗਿੱਲ ਨੂੰ ਗ੍ਰੇਵਜ਼ੈਂਡ ਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ ਦੌਰਾ ਕਰਨ ਅਤੇ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕਰਨ ਤੋਂ ਬਾਅਦ ਆਪਣੀ ਪਾਰਟੀ ਦੇ ਕੁਝ ਮੈਂਬਰਾਂ ਅਤੇ ਸਮਰਥਕਾਂ ਵਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸੈਵਨਓਕਸ ਰੂਰਲ ਨਾਰਥ ਈਸਟ ਦੀ ਨੁਮਾਇੰਦਗੀ ਕਰਨ ਵਾਲੀ ਕੌਂਸਲਰ ਫੋਦਰਗਿੱਲ ਨੇ ਸੋਸ਼ਲ ਮੀਡੀਆ ’ਤੇ ਗੁਰਦੁਆਰਾ ਸਾਹਿਬ ਦੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿਚ ਉਨ੍ਹਾਂ ਦਾ ਹਮੇਸ਼ਾਂ ਨਿੱਘਾ ਸਵਾਗਤ ਹੁੰਦਾ ਹੈ ਅਤੇ ਉਨ੍ਹਾਂ ਨੇ ਗ੍ਰੇਵਜ਼ੈਂਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਸਿੱਖ ਭਾਈਚਾਰੇ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ। ਇਸ ਪੋਸਟ ਤੋਂ ਬਾਅਦ ਰੀਸਟੋਰ ਬ੍ਰਿਟੇਨ ਨਾਲ ਜੁੜੇ ਕੁਝ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਵੇਲਜ਼ ਦੇ ਰੀਸਟੋਰ ਬ੍ਰਿਟੇਨ ਕੌਂਸਲਰ ਓਵੇਨ ਕਲੈਟਵਰਥੀ ਨੇ ਕਿਹਾ ਕਿ ਫੋਦਰਗਿੱਲ ਦੀ ਪਾਰਟੀ ਵਿਚ ‘ਕੋਈ ਥਾਂ ਨਹੀਂ ’, ਜਦਕਿ ਇਕ ਪਾਰਟੀ ਬ੍ਰਾਂਚ ਆਰਗੇਨਾਈਜ਼ਰ ਨੇ ਵੀ ਉਨ੍ਹਾਂ ਦੀ ਪੋਸਟ ਦੀ ਆਲੋਚਨਾ ਕੀਤੀ। ਕੁਝ ਸੋਸ਼ਲ ਮੀਡੀਆ ਟਿੱਪਣੀਆਂ ਵਿਚ ਉਨ੍ਹਾਂ ਲਈ ਹੋਰ ਵੀ ਸਖ਼ਤ ਸ਼ਬਦ ਵਰਤੇ ਗਏ। ਕੌਂਸਲਰ ਫੋਦਰਗਿੱਲ ਨੇ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰਦੁਆਰਾ ਉਨ੍ਹਾਂ ਦੀ ਸਥਾਨਕ ਕਮਿਊਨਿਟੀ ਦਾ ਹਿੱਸਾ ਹੈ ਅਤੇ ਉਹ ਪਿਛਲੇ 25 ਸਾਲਾਂ ਤੋਂ ਗ੍ਰੇਵਜ਼ੈਂਡ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ 1950ਵਿਆਂ ਤੋਂ ਇਲਾਕੇ ਵਿਚ ਵੱਸਦਾ ਆ ਰਿਹਾ ਹੈ ਅਤੇ ਉਨ੍ਹਾਂ ਦਾ ਹਮੇਸ਼ਾ ਸਵਾਗਤ ਕਰਦਾ ਰਿਹਾ ਹੈ। ਉਨ੍ਹਾਂ ਉਕਤ ਟਿੱਪਣੀਆਂ ਨੂੰ ਨਸਲਵਾਦੀ ਕਰਾਰ ਦਿੱਤਾ। ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਗਦੇਵ ਸਿੰਘ ਵਿਰਦੀ ਨੇ ਕਿਹਾ ਕਿ ਗੁਰਦੁਆਰਾ ਹਰ ਵਿਅਕਤੀ ਲਈ ਖੁੱਲ੍ਹਾ ਹੈ। ਅਸੀਂ ਸਭ ਦਾ ਸਵਾਗਤ ਕਰਦੇ ਹਾਂ। ਸਿੱਖ ਧਰਮ ਹਰ ਮਨੁੱਖ ਨੂੰ ਬਰਾਬਰਤਾ ਦਾ ਮਾਣ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸਮਾਗਮ 20 ਨੂੰ ਅਗਲੀ ਖ਼ਬਰ ਅਮਰੀਕਾ ’ ਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
Ad Position 24