17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

2.7 ਕਰੋੜ ਡਾਲਰ ਤੋਂ ਵੱਧ ਆਮਦਨ ਲੁਕਾਉਣ ਦੀ ਸਾਜ਼ਿਸ਼ ਟੈਕਸਾਸ ਦੇ ਆਨੰਦ ਸ਼ੁਕਲਾ ਨੂੰ 5 ਸਾਲ ਕੈਦ

ਨਿਊਯਾਰਕ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਕਾਰੋਬਾਰੀਆਂ ਨੂੰ ਗਲਤ ਤਰੀਕੇ ਨਾਲ ਟੈਕਸ ਬਚਾਉਣ ਦੀ ਯੋਜਨਾ ਵੇਚਣ ਦੇ ਮਾਮਲੇ ਵਿਚ ਟੈਕਸਾਸ ਦੇ ਆਨੰਦ ਸ਼ੁਕਲਾ ਨੂੰ ਸੰਘੀ ਅਦਾਲਤ ਨੇ 60 ਮਹੀਨੇ, ਯਾਨੀ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਇਸ ਯੋਜਨਾ ਰਾਹੀਂ ਅੰਦਰੂਨੀ ਮਾਲੀਆ ਸੇਵਾ ਤੋਂ 2.

Ad Position 21
No active advertisement
ਅਜੀਤ ਡੈਸਕ 17-09-2026
ਨਿਊਯਾਰਕ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਕਾਰੋਬਾਰੀਆਂ ਨੂੰ ਗਲਤ ਤਰੀਕੇ ਨਾਲ ਟੈਕਸ ਬਚਾਉਣ ਦੀ ਯੋਜਨਾ ਵੇਚਣ ਦੇ ਮਾਮਲੇ ਵਿਚ ਟੈਕਸਾਸ ਦੇ ਆਨੰਦ ਸ਼ੁਕਲਾ ਨੂੰ ਸੰਘੀ ਅਦਾਲਤ ਨੇ 60 ਮਹੀਨੇ, ਯਾਨੀ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਇਸ ਯੋਜਨਾ ਰਾਹੀਂ ਅੰਦਰੂਨੀ ਮਾਲੀਆ ਸੇਵਾ ਤੋਂ 2.7 ਕਰੋੜ ਡਾਲਰ ਤੋਂ ਵੱਧ ਦੀ ਆਮਦਨ ਲੁਕਾਉਣ ਵਿਚ ਮਦਦ ਕੀਤੀ ਗਈ।ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸ਼ੁਕਲਾ ਨੇ ਅਮਰੀਕੀ ਸਰਕਾਰ ਨਾਲ ਧੋਖਾਧੜੀ ਦੀ ਸਾਜ਼ਿਸ਼ ਰਚਣ ਦੇ ਇਕ ਦੋਸ਼ ਵਿਚ ਆਪਣਾ ਗੁਨਾਹ ਕਬੂਲ ਕੀਤਾ ਸੀ। ਇਹ ਮਾਮਲਾ 2017 ਤੋਂ 2025 ਤੱਕ ਚੱਲੀ ਇੱਕ ਅਜਿਹੀ ਯੋਜਨਾ ਨਾਲ ਜੁੜਿਆ ਸੀ, ਜਿਸ ਵਿੱਚ ਸ਼ੁਕਲਾ ਅਤੇ ਉਸ ਦੇ ਸਾਥੀ ਕਾਰੋਬਾਰੀਆਂ ਨੂੰ ਵੱਖ-ਵੱਖ ਟਰੱਸਟਾਂ ਰਾਹੀਂ ਆਪਣੀ ਆਮਦਨ ਦਾ ਵੱਡਾ ਹਿੱਸਾ ਟੈਕਸ ਤੋਂ ਬਚਾਉਣ ਦਾ ਤਰੀਕਾ ਦੱਸਦੇ ਸਨ।ਨਿਆਂ ਵਿਭਾਗ ਅਨੁਸਾਰ ਗਾਹਕਾਂ ਨੂੰ ਆਪਣੇ ਕਾਰੋਬਾਰ ਦੀ ਲਗਭਗ 98 ਫ਼ੀਸਦੀ ਆਮਦਨ ਕਈ ਪੱਧਰਾਂ ਵਾਲੇ ਟਰੱਸਟਾਂ ਅਤੇ ਇੱਕ ਨਿੱਜੀ ਪਰਿਵਾਰਕ ਸੰਸਥਾ ਰਾਹੀਂ ਭੇਜਣ ਲਈ ਕਿਹਾ ਜਾਂਦਾ ਸੀ। ਇਸ ਦੇ ਨਾਲ ਵਾਹਨਾਂ, ਮਨੋਰੰਜਨ ਅਤੇ ਘਰ ਦੇ ਕਰਜ਼ੇ ਦੀਆਂ ਕਿਸ਼ਤਾਂ ਵਰਗੇ ਨਿੱਜੀ ਖਰਚਿਆਂ ਨੂੰ ਟਰੱਸਟ ਖਾਤਿਆਂ ਰਾਹੀਂ ਅਦਾ ਕਰਕੇ ਟੈਕਸ ਕਟੌਤੀ ਵਾਲੇ ਖਰਚਿਆਂ ਵਜੋਂ ਦਿਖਾਉਣ ਦੀ ਸਲਾਹ ਦਿੱਤੀ ਜਾਂਦੀ ਸੀ। ਅਧਿਕਾਰੀਆਂ ਮੁਤਾਬਕ ਸ਼ੁਕਲਾ ਦੇਸ਼ ਭਰ ਵਿਚ ਸੈਮੀਨਾਰਾਂ, ਆਨਲਾਈਨ ਪ੍ਰੋਗਰਾਮਾਂ, ਆਡੀਓ ਪ੍ਰੋਗਰਾਮਾਂ ਅਤੇ ਸਿੱਧੀ ਵਿਕਰੀ ਰਾਹੀਂ ਇਸ ਯੋਜਨਾ ਦਾ ਪ੍ਰਚਾਰ ਕਰਦਾ ਸੀ। ਆਮ ਤੌਰ ’ਤੇ ਗਾਹਕਾਂ ਤੋਂ 25 ਹਜ਼ਾਰ ਤੋਂ 55 ਹਜ਼ਾਰ ਡਾਲਰ ਤੱਕ ਲਏ ਜਾਂਦੇ ਸਨ, ਜਦਕਿ ਕੁਝ ਗਾਹਕਾਂ ਨੂੰ 2 ਲੱਖ 25 ਹਜ਼ਾਰ ਡਾਲਰ ਤੱਕ ਦੀ ਕੀਮਤ ਦੱਸੀ ਗਈ ਸੀ। ਨਿਆਂ ਵਿਭਾਗ ਨੇ ਕਿਹਾ ਕਿ ਸ਼ੁਕਲਾ ਟਰੱਸਟਾਂ ਦੇ ਦਸਤਾਵੇਜ਼ ਤਿਆਰ ਕਰਨ ਦੇ ਨਾਲ ਹੋਰ ਪ੍ਰਚਾਰਕਾਂ ਨੂੰ ਸਿਖਲਾਈ ਵੀ ਦਿੰਦਾ ਸੀ ਅਤੇ ਗਾਹਕਾਂ ਨੂੰ ਆਪਣੇ ਚੁਣੇ ਹੋਏ ਟੈਕਸ ਤਿਆਰ ਕਰਨ ਵਾਲਿਆਂ ਕੋਲ ਭੇਜਦਾ ਸੀ। ਇਸ ਪੂਰੀ ਯੋਜਨਾ ਰਾਹੀਂ 27 ਮਿਲੀਅਨ ਡਾਲਰ ਤੋਂ ਵੱਧ ਆਮਦਨ ਅੰਦਰੂਨੀ ਮਾਲੀਆ ਸੇਵਾ ਤੋਂ ਲੁਕਾਉਣ ਵਿੱਚ ਮਦਦ ਕੀਤੀ ਗਈ।ਮਾਮਲੇ ਦੀ ਜਾਂਚ ਅਮਰੀਕੀ ਅੰਦਰੂਨੀ ਮਾਲੀਆ ਸੇਵਾ ਦੀ ਅਪਰਾਧਿਕ ਜਾਂਚ ਸ਼ਾਖਾ ਨੇ ਕੀਤੀ। ਸ਼ੁਕਲਾ ਨੇ 10 ਮਾਰਚ ਨੂੰ ਅਮਰੀਕੀ ਸਰਕਾਰ ਨਾਲ ਧੋਖਾਧੜੀ ਦੀ ਸਾਜ਼ਿਸ਼ ਦੇ ਇਕ ਦੋਸ਼ ਵਿਚ ਆਪਣਾ ਗੁਨਾਹ ਕਬੂਲ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦੀ ਤੱਕ ਟੈਰਿਫ਼ ਦੀ ਤਿਆਰੀ ਅਮਰੀਕੀ ਬਿੱਲ ਨਾਲ ਭਾਰਤ ’ਤੇ ਵੀ ਪੈ ਸਕਦਾ ਵ... ਅਗਲੀ ਖ਼ਬਰ ਵਿਦੇਸ਼ਾਂ ’ਚ ਵਸਦੇ ਭਾਰਤੀਆਂ ਨੇ ਭੇਜੇ 151 ਅਰਬ ਡਾਲਰ ਦਹਾਕੇ ’ਚ ਰਕਮ ਢਾਈ ਗੁਣਾ ਵਧੀ
Ad Position 24