ਸੌ ਸਾਲ ਬਾਅਦ ਟਸਾਵਾਸਨ ਫਸਟ ਨੇਸ਼ਨ ਦੀ ਪੱਥਰ ਮੂਰਤੀ ਵਾਪਸ ਮੰਗਵਾਈ
ਵੈਨਕੂਵਰ, 14 ਸਤੰਬਰ (ਮਲਕੀਤ ਸਿੰਘ)-ਟਸਾਵਾਸਨ ਫਸਟ ਨੇਸ਼ਨ ਭਾਈਚਾਰੇ ਦੀ ਇਤਿਹਾਸਕ ਪੱਥਰ ਦੀ ਮੂਰਤੀ ਮੂਲ ਭਾਈਚਾਰੇ ਵੱਲੋਂ ਵਾਪਸ ਬ੍ਰਿਟਿਸ਼ ਕੋਲੰਬੀਆ ਮੰਗਵਾਈ ਗਈ ਹੈ। ਇਸ ਮੂਰਤੀ ਨੂੰ ਓਟਾਵਾ ਨੇੜੇ ਸਥਿਤ ਕੈਨੇਡੀਅਨ ਮਿਊਜ਼ੀਅਮ ਆਫ਼ ਹਿਸਟਰੀ ਤੋਂ ਹਵਾਈ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ।
ਵੈਨਕੂਵਰ, 14 ਸਤੰਬਰ (ਮਲਕੀਤ ਸਿੰਘ)-ਟਸਾਵਾਸਨ ਫਸਟ ਨੇਸ਼ਨ ਭਾਈਚਾਰੇ ਦੀ ਇਤਿਹਾਸਕ ਪੱਥਰ ਦੀ ਮੂਰਤੀ ਮੂਲ ਭਾਈਚਾਰੇ ਵੱਲੋਂ ਵਾਪਸ ਬ੍ਰਿਟਿਸ਼ ਕੋਲੰਬੀਆ ਮੰਗਵਾਈ ਗਈ ਹੈ। ਇਸ ਮੂਰਤੀ ਨੂੰ ਓਟਾਵਾ ਨੇੜੇ ਸਥਿਤ ਕੈਨੇਡੀਅਨ ਮਿਊਜ਼ੀਅਮ ਆਫ਼ ਹਿਸਟਰੀ ਤੋਂ ਹਵਾਈ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ। ਇਸ ਦੀ ਵਾਪਸੀ ਮੌਕੇ ਟਸਾਵਾਸਨ ਫਸਟ ਨੇਸ਼ਨ ਦੇ ਮੈਂਬਰਾਂ ਨੇ ਰਵਾਇਤੀ ਢੋਲ ਵਜਾ ਕੇ ਗੀਤ ਗਾ ਕੇ ਅਤੇ ਰਸਮਾਂ ਨਿਭਾ ਕੇ ਸਵਾਗਤ ਕੀਤਾ। ਭਾਈਚਾਰੇ ਲਈ ਇਹ ਸਿਰਫ਼ ਇੱਕ ਪੁਰਾਣੀ ਪੱਥਰ ਦੀ ਕਲਾ-ਕਿਰਤ ਦੀ ਵਾਪਸੀ ਨਹੀਂ, ਸਗੋਂ ਆਪਣੀ ਵਿਰਾਸਤ, ਪੁਰਖਿਆਂ ਅਤੇ ਸੱਭਿਆਚਾਰ ਨਾਲ ਟੁੱਟੀ ਹੋਈ ਇੱਕ ਮਹੱਤਵਪੂਰਨ ਕੜੀ ਦੇ ਮੁੜ ਜੁੜਨ ਦਾ ਪ੍ਰਤੀਕ ਹੈ। ਲੰਬੇ ਸਮੇਂ ਤੋਂ ਆਪਣੇ ਮੂਲ ਸਥਾਨ ਤੋਂ ਦੂਰ ਰਹੀ ਇਸ ਮੂਰਤੀ ਦੀ ਵਾਪਸੀ ਨੂੰ ਭਾਈਚਾਰੇ ਵੱਲੋਂ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ।