02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਸੰਸਦ ਮੈਂਬਰ ਦਾ ਅਹੁਦਾ ਛੱਡਣ ਦਾ ਐਲਾਨ

* ਲੰਡਨ ਦੀ ਹੋਲਬੋਰਨ ਐਂਡ ਸੇਂਟ ਪੈਨਕ੍ਰਾਸ ਸੀਟ ’ ਤੇ ਹੋਵੇਗੀ ਜ਼ਿਮਨੀ ਚੋਣ ਲੰਡਨ, 1 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਲੰਡਨ ਦੀ ਹੋਲਬੋਰਨ ਐਂਡ ਸੇਂਟ ਪੈਨਕ੍ਰਾਸ ਸੰਸਦੀ ਸੀਟ ਤੋਂ ਸੰਸਦ ਮੈਂਬਰ ਵਜੋਂ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਇਸ ਹਲਕੇ ਵਿਚ ਜ਼ਿਮਨੀ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
* ਲੰਡਨ ਦੀ ਹੋਲਬੋਰਨ ਐਂਡ ਸੇਂਟ ਪੈਨਕ੍ਰਾਸ ਸੀਟ ’ ਤੇ ਹੋਵੇਗੀ ਜ਼ਿਮਨੀ ਚੋਣ
ਲੰਡਨ, 1 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਲੰਡਨ ਦੀ ਹੋਲਬੋਰਨ ਐਂਡ ਸੇਂਟ ਪੈਨਕ੍ਰਾਸ ਸੰਸਦੀ ਸੀਟ ਤੋਂ ਸੰਸਦ ਮੈਂਬਰ ਵਜੋਂ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਇਸ ਹਲਕੇ ਵਿਚ ਜ਼ਿਮਨੀ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ। 63 ਸਾਲਾ ਸਟਾਰਮਰ ਨੇ ਕਿਹਾ ਕਿ ਹੁਣ ਉਹ ਆਪਣਾ ਧਿਆਨ ਅੰਤਰਰਾਸ਼ਟਰੀ ਮਾਮਲਿਆਂ, ਖ਼ਾਸ ਕਰਕੇ ਰੱਖਿਆ, ਸੁਰੱਖਿਆ, ਵਪਾਰ ਅਤੇ ਤਕਨਾਲੋਜੀ ਨਾਲ ਜੁੜੇ ਮੁੱਦਿਆਂ ’ਤੇ ਕੇਂਦਰਿਤ ਕਰਨਾ ਚਾਹੁੰਦੇ ਹਨ।ਕੀਰ ਸਟਾਰਮਰ ਨੇ ਜੁਲਾਈ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ ਐਂਡੀ ਬਰਨਹਮ ਨੇ 10 ਡਾਊਨਿੰਗ ਸਟ੍ਰੀਟ ਦੀ ਕਮਾਨ ਸੰਭਾਲੀ ਸੀ। ਸਟਾਰਮਰ ਨੇ ਉਸ ਸਮੇਂ ਸੰਕੇਤ ਦਿੱਤਾ ਸੀ ਕਿ ਉਹ ਅਗਲੀਆਂ ਆਮ ਚੋਣਾਂ ਤੱਕ ਸੰਸਦ ਮੈਂਬਰ ਵਜੋਂ ਬਣੇ ਰਹਿਣਗੇ, ਪਰ ਹੁਣ ਉਨ੍ਹਾਂ ਨੇ ਸੰਸਦੀ ਰਾਜਨੀਤੀ ਤੋਂ ਹਟਣ ਦਾ ਫ਼ੈਸਲਾ ਕਰ ਲਿਆ ਹੈ। ਸਟਾਰਮਰ ਨੇ ਕਿਹਾ ਕਿ ਹੋਲਬੋਰਨ ਐਂਡ ਸੇਂਟ ਪੈਨਕ੍ਰਾਸ ਦੇ ਲੋਕਾਂ ਦੀ 11 ਸਾਲ ਤੱਕ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਵੱਡਾ ਸਨਮਾਨ ਅਤੇ ਮਾਣ ਵਾਲੀ ਗੱਲ ਰਹੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਇਹ ਜ਼ਿੰਮੇਵਾਰੀ ਆਪਣੇ ਉੱਤਰਾਧਿਕਾਰੀ ਨੂੰ ਸੌਂਪਣ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਮਲਿਆਂ ਤੋਂ ਇਲਾਵਾ ਉਹ ਔਰਤਾਂ ਅਤੇ ਲੜਕੀਆਂ ਖ਼ਿਲਾਫ਼ ਹਿੰਸਾ ਨੂੰ ਰੋਕਣ ਲਈ ਆਪਣਾ ਕੰਮ ਵੀ ਜਾਰੀ ਰੱਖਣਗੇ।ਕੀਰ ਸਟਾਰਮਰ ਪਹਿਲੀ ਵਾਰ 2015 ਵਿਚ ਹੋਲਬੋਰਨ ਐਂਡ ਸੇਂਟ ਪੈਨਕ੍ਰਾਸ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਹ 2020 ਵਿੱਚ ਲੇਬਰ ਪਾਰਟੀ ਦੇ ਨੇਤਾ ਬਣੇ ਅਤੇ 2024 ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਦੇ ਰਸਮੀ ਤੌਰ ’ਤੇ ਸੰਸਦੀ ਸੀਟ ਛੱਡਣ ਤੋਂ ਬਾਅਦ ਹੋਲਬੋਰਨ ਐਂਡ ਸੇਂਟ ਪੈਨਕ੍ਰਾਸ ਵਿਚ ਜ਼ਿਮਨੀ ਚੋਣ ਕਰਵਾਈ ਜਾਵੇਗੀ। ਸਟਾਰਮਰ 2015 ਤੋਂ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ 5 ਜੁਲਾਈ 2024 ਤੋਂ 20 ਜੁਲਾਈ 2026 ਤੱਕ ਪ੍ਰਧਾਨ ਮੰਤਰੀ ਰਹੇ।
Ad Position 22
No active advertisement
ਪਿਛਲੀ ਖ਼ਬਰ ਤੀਜਾ ਬ੍ਰਿਸਬੇਨ ਗਿੱਧਾ ਕੱਪ ਸਫਲਤਾਪੂਰਵਕ ਸੰਪੰਨ ਹੋਇਆ ਅਗਲੀ ਖ਼ਬਰ 9/11 ਹਮਲਿਆਂ ਦੀ 25 ਵੀਂ ਬਰਸੀ ਮੌਕੇ ਪੀਸ ਆਰਚ ਪਾਰਕ ਵਿਚ ਹੋਵੇਗਾ ਯਾਦਗਾਰੀ ਸਮਾਗਮ
Ad Position 24