02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਵੈਨਕੂਵਰ ਦੇ ਪਲਾਜ਼ਾ ਆਫ ਨੇਸ਼ਨਜ਼ ’ ਚ ਲੱਗੀ ਅੱਗ ਪਿੱਛੇ ਸਾਜਿਸ਼ ਦਾ ਸ਼ੱਕ ਹੋਣ ਮਗਰੋਂ ਜਾਂਚ ਸ਼ੁਰੂ

ਵੈਨਕੂਵਰ, 1 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਪ੍ਰਸਿੱਧ ਪਲਾਜ਼ਾ ਆਫ ਨੇਸ਼ਨਜ਼ ਚ ਲੱਗੀ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਅੱਗਜ਼ਨੀ ਦੀ ਸਾਜਿਸ਼ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਅੱਗ ਲੱਗਣ ਤੋਂ ਬਾਅਦ ਇਲਾਕੇ ਵਿੱਚੋਂ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦਿਖਾਈ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਵੈਨਕੂਵਰ, 1 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਪ੍ਰਸਿੱਧ ਪਲਾਜ਼ਾ ਆਫ ਨੇਸ਼ਨਜ਼ ਚ ਲੱਗੀ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਅੱਗਜ਼ਨੀ ਦੀ ਸਾਜਿਸ਼ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਅੱਗ ਲੱਗਣ ਤੋਂ ਬਾਅਦ ਇਲਾਕੇ ਵਿੱਚੋਂ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦਿਖਾਈ ਦਿੱਤਾ।ਵੈਨਕੂਵਰ ਪੁਲਿਸ ਅਨੁਸਾਰ ਮੁੱਢਲੀ ਜਾਂਚ ਦੌਰਾਨ ਅਜਿਹੇ ਸੰਕੇਤ ਮਿਲੇ ਹਨ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਹੋ ਸਕਦੀ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।ਅੱਗ ਬੁਝਾਊ ਵਿਭਾਗ ਦੇ ਕਾਰਜਕਾਰੀ ਸਹਾਇਕ ਮੁਖੀ ਨੇ ਦੱਸਿਆ ਕਿ ਅੱਗ ਲੱਗਣ ਸਮੇਂ ਇਮਾਰਤ ਦੇ ਅੰਦਰ ਕੋਈ ਵਿਅਕਤੀ ਮੌਜੂਦ ਨਹੀਂ ਸੀ। ਇਸ ਕਾਰਨ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ।ਪੁਲਿਸ ਵਲੋਂ ਅੱਗ ਲੱਗਣ ਦੇ ਹਾਲਾਤ ਅਤੇ ਇਸ ਪਿੱਛੇ ਜ਼ਿੰਮੇਵਾਰ ਵਿਅਕਤੀ ਜਾਂ ਵਿਅਕਤੀਆਂ ਬਾਰੇ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ 9/11 ਹਮਲਿਆਂ ਦੀ 25 ਵੀਂ ਬਰਸੀ ਮੌਕੇ ਪੀਸ ਆਰਚ ਪਾਰਕ ਵਿਚ ਹੋਵੇਗਾ ਯਾਦਗਾਰੀ ਸਮਾਗਮ ਅਗਲੀ ਖ਼ਬਰ ਨਾਰਥ ਵੈਨਕੂਵਰ - ਕੈਪੀਲਾਨੋ ਜ਼ਿਮਨੀ ਚੋਣ ’ ਚ ਲਿਬਰਲ ਉਮੀਦਵਾਰ ਬ੍ਰੇਡਨ ਕੈਲੀ ਜੇਤੂ
Ad Position 24