01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਿਊਯਾਰਕ ਵਿਚ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਮਿਲੇ ਡਾ. ਸੁਭਾਸ਼ ਸ਼ਰਮਾ

ਚੰਡੀਗੜ੍ਹ, 31 ਅਗਸਤ (ਅਜੀਤ ਬਿਊਰੋ)- ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਨਿਊਯਾਰਕ ਵਿਚ ਭਾਰਤੀ-ਅਮਰੀਕੀ ਭਾਈਚਾਰੇ ਵਲੋਂ ਆਰ.

Ad Position 21
No active advertisement
ਅਜੀਤ ਡੈਸਕ 01-09-2026
ਚੰਡੀਗੜ੍ਹ, 31 ਅਗਸਤ (ਅਜੀਤ ਬਿਊਰੋ)- ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਨਿਊਯਾਰਕ ਵਿਚ ਭਾਰਤੀ-ਅਮਰੀਕੀ ਭਾਈਚਾਰੇ ਵਲੋਂ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਸਨਮਾਨ ਵਿਚ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕੀਤੀ । ਮੁਲਾਕਾਤ ਦੌਰਾਨ ਡਾ. ਸ਼ਰਮਾ ਨੇ ਮੋਹਨ ਭਾਗਵਤ ਨੂੰ ਪੰਜਾਬੀ ਪ੍ਰਵਾਸੀ ਭਾਈਚਾਰੇ (ਐਨ.ਆਰ.ਆਈ.) ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਜਾਣੂ ਕਰਵਾਇਆ । ਉਨ੍ਹਾਂ ਨੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਲੋਂ ਆਪਣੇ ਸੂਬੇ ਤੇ ਦੇਸ਼ ਪ੍ਰਤੀ ਨਿਭਾਈ ਜਾ ਰਹੀ ਭੂਮਿਕਾ ਤੇ ਉਨ੍ਹਾਂ ਦੇ ਯੋਗਦਾਨ ਬਾਰੇ ਵੀ ਚਰਚਾ ਕੀਤੀ । ਡਾ. ਸ਼ਰਮਾ ਨੇ ਕਿਹਾ ਕਿ ਪੰਜਾਬੀ ਐਨ.ਆਰ.ਆਈ. ਭਾਈਚਾਰੇ ਨੇ ਸੰਕਟ ਦੀ ਘੜੀ ਵਿਚ ਹਮੇਸ਼ਾਂ ਭਾਰਤ ਅਤੇ ਪੰਜਾਬ ਦਾ ਸਾਥ ਦਿੱਤਾ ਹੈ। ਮੁਲਾਕਾਤ ਤੋਂ ਬਾਅਦ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੋਹਨ ਭਾਗਵਤ ਨਾਲ ਮਿਲਣਾ ਹਮੇਸ਼ਾਂ ਪ੍ਰੇਰਣਾਦਾਇਕ ਅਨੁਭਵ ਹੁੰਦਾ ਹੈ । ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ, ਸਮਾਜਿਕ ਸਮਰਸਤਾ ਅਤੇ ਸਮਾਜ ਸੇਵਾ ਨੂੰ ਲੈ ਕੇ ਭਾਗਵਤ ਦੇ ਵਿਚਾਰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਯਾਦ ਵਿਚ ਬਾਬੇ ਕੇ ਫਾਰਮ ਵਿਖੇ ਬਰਸੀ ਸਮਾਗਮ ਸਮਾਪਤ ਅਗਲੀ ਖ਼ਬਰ ਡਾ. ਚੀਮਾ ਵਲੋਂ ਮਾ. ਕਰਮਜੀਤ ਸਿੰਘ ਬੈਂਸ ਨਾਲ ਦੁੱਖ ਸਾਂਝਾ
Ad Position 24