01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਖੇਡਾਂ ਵਤਨ ਪੰਜਾਬ ਦੀਆਂ 2026….ਖੇਡ ਮੈਦਾਨਾਂ ਨੂੰ ਮੁੜ ਭਰਨ ਵੱਲ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ 10 ਲੱਖ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਦਾ ਟੀਚਾ ਤੇ 38 ਖੇਡਾਂ ਦਾ ਵੱਡਾ ਮੰਚ

ਜਲੰਧਰ, 31 ਅਗਸਤ (ਡਾ. ਜਤਿੰਦਰ ਸਾਬੀ): ਪੰਜਾਬ ਸਰਕਾਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਚੌਥੇ ਐਡੀਸ਼ਨ ਨੂੰ ਹੋਰ ਵਿਸ਼ਾਲ ਪੱਧਰ ’ਤੇ ਕਰਵਾਉਣ ਦਾ ਫ਼ੈਸਲਾ ਸੂਬੇ ਦੀ ਖੇਡ ਪ੍ਰਤਿਭਾ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਸਕਦਾ ਹੈ ।

Ad Position 21
No active advertisement
ਅਜੀਤ ਡੈਸਕ 01-09-2026
ਜਲੰਧਰ, 31 ਅਗਸਤ (ਡਾ. ਜਤਿੰਦਰ ਸਾਬੀ): ਪੰਜਾਬ ਸਰਕਾਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਚੌਥੇ ਐਡੀਸ਼ਨ ਨੂੰ ਹੋਰ ਵਿਸ਼ਾਲ ਪੱਧਰ ’ਤੇ ਕਰਵਾਉਣ ਦਾ ਫ਼ੈਸਲਾ ਸੂਬੇ ਦੀ ਖੇਡ ਪ੍ਰਤਿਭਾ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਸਕਦਾ ਹੈ । 5 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ 38 ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ 10 ਲੱਖ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਦਾ ਟੀਚਾ ਰੱਖਿਆ ਗਿਆ ਹੈ । ਇਸ ਪਹਿਲ ਦਾ ਸਭ ਤੋਂ ਵੱਡਾ ਸਕਾਰਾਤਮਕ ਪ੍ਰਭਾਵ ਇਹ ਹੋ ਸਕਦਾ ਹੈ ਕਿ ਖੇਡਾਂ ਨੂੰ ਸਿਰਫ਼ ਸ਼ਹਿਰਾਂ ਦੇ ਸਟੇਡੀਅਮਾਂ ਤੱਕ ਸੀਮਤ ਰੱਖਣ ਦੀ ਬਜਾਏ ਪਿੰਡਾਂ, ਕਸਬਿਆਂ ਅਤੇ ਜ਼ਿਲ੍ਹਿਆਂ ਤੱਕ ਵੱਡੇ ਪੱਧਰ ’ ਤੇ ਪਹੁੰਚਾਇਆ ਜਾਵੇ । ਇਸ ਨਾਲ ਉਹ ਬੱਚੇ ਤੇ ਨੌਜਵਾਨ ਵੀ ਮੁਕਾਬਲਾਤੀ ਖੇਡਾਂ ਵਿਚ ਆ ਸਕਦੇ ਹਨ, ਜਿਨ੍ਹਾਂ ਨੂੰ ਅਜੇ ਤੱਕ ਵੱਡੇ ਮੰਚ ਦੀ ਉਡੀਕ ਰਹਿੰਦੀ ਸੀ । ‘ਖੇਡਾਂ ਵਤਨ ਪੰਜਾਬ ਦੀਆਂ’ ਵਰਗਾ ਵਿਆਪਕ ਮੰਚ ਇਸ ਖੇਡ ਵਿਰਾਸਤ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਦਾ ਸਾਧਨ ਬਣ ਸਕਦਾ ਹੈ । ਪੰਜਾਬ ਖੇਡ ਵਿਭਾਗ ਪਹਿਲਾਂ ਹੀ ਸਪੋਰਟਸ ਨਰਸਰੀਆਂ, ਕੋਚਾਂ, ਖੇਡ ਸਾਜ਼ੋ-ਸਾਮਾਨ, ਖਿਡਾਰੀਆਂ ਲਈ ਸਕਾਲਰਸ਼ਿੱਪ ਤੇ ਖੇਡ ਪੁਰਸਕਾਰਾਂ ਨਾਲ ਸਬੰਧਿਤ ਵੱਖ-ਵੱਖ ਯੋਜਨਾਵਾਂ ਚਲਾ ਰਿਹਾ ਹੈ । ਪੰਜਾਬ ਦੇ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ ਜੋੜਨਾ ਸਿਰਫ਼ ਤਗਮੇ ਜਿੱਤਣ ਤੱਕ ਸੀਮਤ ਨਹੀਂ, ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਟੀਮ ਭਾਵਨਾ, ਸਿਹਤਮੰਦ ਜੀਵਨ-ਸ਼ੈਲੀ, ਮਿਹਨਤ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ । ਇਸ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਨਸ਼ਿਆਂ ਵਿਰੁੱਧ ਸਮਾਜਕ ਮੁਹਿੰਮ ਨਾਲ ਜੋੜ ਕੇ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ । ਜੇਕਰ ਇਹ ਲੜੀ ਨਿਰੰਤਰਤਾ ਨਾਲ ਅੱਗੇ ਵਧਦੀ ਹੈ ਤਾਂ ਆਉਣ ਵਾਲੇ ਸਾਲਾਂ ਵਿਚ ਪੰਜਾਬ ਮੁੜ ਭਾਰਤ ਦੇ ਖੇਡ ਨਕਸ਼ੇ ’ਤੇ ਆਪਣੀ ਪੁਰਾਣੀ ਸ਼ਾਨ ਨੂੰ ਨਵੇਂ ਰੂਪ ਵਿਚ ਸਥਾਪਿਤ ਕਰ ਸਕਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ 16 ਸਾਲਾਂ ਬਾਅਦ ਲਾਰਡਜ਼ ਵਿਖੇ ਟੈਸਟ ਮੈਚ ਹਾਰਿਆ ਇੰਗਲੈਂਡ ਨੇ 194 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ; ਰੌਬਿਨਸ... ਅਗਲੀ ਖ਼ਬਰ ਸਰੀ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 18 ਮਹੀਨੇ ਦੀ ਕੈਦ
Ad Position 24