05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਤੇਲ ਕੰਪਨੀਆਂ ਦੀ ਕਮਾਈ ਦੇਖ ਭੜਕੇ ਟਰੰਪ ਕਿਹਾ, ਪੈਟਰੋਲ ਸਸਤਾ ਕਰਕੇ ਲੋਕਾਂ ਨੂੰ ਰਾਹਤ ਦਿਓ

ਨਿਊਯਾਰਕ, 4 ਅਗਸਤ (ਰਾਜੂ ਸਹਿਬਾਜ਼ਪੁਰਾ )-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ਐਕਸਨਮੋਬਿਲ ਅਤੇ ਸ਼ੈਵਰੋਨ ਦੇ ਭਾਰੀ ਮੁਨਾਫ਼ੇ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਈਰਾਨ ਨਾਲ ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਬੋਝ ਆਮ ਲੋਕਾਂ ਉੱਤੇ ਨਹੀਂ ਪਾਇਆ ਜਾਣਾ ਚਾਹੀਦਾ।

Ad Position 21
No active advertisement
ਅਜੀਤ ਡੈਸਕ 05-08-2026
ਨਿਊਯਾਰਕ, 4 ਅਗਸਤ (ਰਾਜੂ ਸਹਿਬਾਜ਼ਪੁਰਾ )-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ਐਕਸਨਮੋਬਿਲ ਅਤੇ ਸ਼ੈਵਰੋਨ ਦੇ ਭਾਰੀ ਮੁਨਾਫ਼ੇ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਈਰਾਨ ਨਾਲ ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਬੋਝ ਆਮ ਲੋਕਾਂ ਉੱਤੇ ਨਹੀਂ ਪਾਇਆ ਜਾਣਾ ਚਾਹੀਦਾ। ਐਕਸਨਮੋਬਿਲ ਨੇ 2026 ਦੀ ਦੂਜੀ ਤਿਮਾਹੀ ਦੌਰਾਨ 14.5 ਅਰਬ ਡਾਲਰ ਕਮਾਏ, ਜੋ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਲਗਭਗ ਦੁੱਗਣੇ ਹਨ। ਇਸੇ ਤਰ੍ਹਾਂ ਸ਼ੈਵਰੋਨ ਦਾ ਮੁਨਾਫ਼ਾ 12 ਅਰਬ ਡਾਲਰ ਰਿਹਾ, ਜਿਸ ਨੂੰ ਪਿਛਲੇ ਛੇ ਸਾਲਾਂ ਦੀ ਸਭ ਤੋਂ ਵੱਡੀ ਤਿਮਾਹੀ ਕਮਾਈ ਦੱਸਿਆ ਗਿਆ ਹੈ। ਟਰੰਪ ਨੇ ਕਿਹਾ ਕਿ ਜੇ ਕੰਪਨੀਆਂ ਸੰਕਟ ਦੇ ਸਮੇਂ ਇੰਨੀ ਵੱਡੀ ਕਮਾਈ ਕਰ ਰਹੀਆਂ ਹਨ ਤਾਂ ਉਨ੍ਹਾਂ ਨੂੰ ਪੈਟਰੋਲ ਦੀਆਂ ਕੀਮਤਾਂ ਘਟਾ ਕੇ ਇਸ ਦਾ ਲਾਭ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਸਾਫ਼ ਕਿਹਾ ਕਿ ਉਹ ਆਜ਼ਾਦ ਵਪਾਰ ਦੇ ਸਮਰਥਕ ਹਨ, ਪਰ ਖਪਤਕਾਰਾਂ ਤੋਂ ਮਹਿੰਗੇ ਭਾਅ ਵਸੂਲ ਕੇ ਹੱਦ ਤੋਂ ਵੱਧ ਮੁਨਾਫ਼ਾ ਕਮਾਉਣਾ ਠੀਕ ਨਹੀਂ। ਈਰਾਨ ਨਾਲ ਜੰਗ ਦੌਰਾਨ ਕੱਚੇ ਤੇਲ ਦੀ ਕੀਮਤ ਕਈ ਵਾਰ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ ਸੀ। ਹੁਣ ਅਮਰੀਕਾ ਵੱਲੋਂ ਹਮਲੇ ਟਾਲਣ ਅਤੇ ਗੱਲਬਾਤ ਦੀ ਸੰਭਾਵਨਾ ਵਧਣ ਨਾਲ ਤੇਲ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਟਰੰਪ ਨੇ ਉਮੀਦ ਜਤਾਈ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਅਮਰੀਕੀਆਂ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਅਗਲੀ ਰਾਸ਼ਟਰਪਤੀ ਚੋਣ ਲੜਨ ਬਾਰੇ ਅਜੇ ਮੈ ਕੋਈ ਫੈਸਲਾ ਨਹੀਂ ਲਿਆ-ਹੈਰਿਸ ਅਗਲੀ ਖ਼ਬਰ ਡਾਕ ਰਾਹੀਂ ਪੈਣ ਵਾਲੀਆਂ ਵੋਟਾਂ ’ਤੇ ਵਿਵਾਦ, ਯੂ.ਐਸ.ਪੀ.ਐਸ. ਮੁਖੀ ਨੂੰ ਹਟਾਉਣ ਦੀ ਮੰਗ
Ad Position 24
No active advertisement