03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਲਵਲੀਨਾ ਨੇ ਸੋਨ ਤਗਮਾ ਜਿੱਤ ਕੇ ਮਨਾਇਆ ਜਨਮ ਦਿਨ

ਆਈਚੀ-ਨਾਗੋਆ, 2 ਅਕਤੂਬਰ (ਯੂ. ਐਨ.

Ad Position 21
No active advertisement
ਜੇਤੂ ਸੋਨ ਤਗਮੇ ਨਾਲ ਲਵਲੀਨਾ ਬੋਰਗੋਹੇਨ। 03-10-2026

ਭਾਰਤ ਨੇ 6 ਸੋਨ, 2 ਚਾਂਦੀ ਤੇ 2 ਕਾਂਸੀ ਸਮੇਤ 10 ਤਗਮੇ ਜਿੱਤੇ


ਖ਼ਿਤਾਬ ਬਰਕਰਾਰ ਰੱਖਣ ਵਾਲੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼

ਆਈਚੀ-ਨਾਗੋਆ, 2 ਅਕਤੂਬਰ (ਯੂ. ਐਨ. ਆਈ.)-ਲਵਲੀਨਾ ਬੋਰਗੋਹੇਨ ਨੇ ਏਸ਼ਿਆਈ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਨ ਦੀ ਬਾਓ ਜ਼ਿਯੀ ਨੂੰ ਹਰਾ ਕੇ ਔਰਤਾਂ ਦੇ 75 ਕਿੱਲੋਗ੍ਰਾਮ ਵਰਗ ਵਿਚ ਸੋਨ ਤਗਮਾ ਜਿੱਤ ਕੇ ਆਪਣਾ 29ਵਾਂ ਜਨਮ ਦਿਨ ਮਨਾਇਆ।ਇਸ ਜਿੱਤ ਦੇ ਨਾਲ ਹੀ ਮਹਿਲਾ ਮੁੱਕੇਬਾਜ਼ੀ ’ਚ ਭਾਰਤ ਦਾ ਸੋਨ ਤਗਮਾ ਜਿੱਤਣ ਦਾ 12 ਸਾਲ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ। ਭਾਰਤ ਦੀਆਂ ਸਭ ਤੋਂ ਸਫ਼ਲ ਮੁੱਕੇਬਾਜ਼ਾਂ ’ਚ ਸ਼ਾਮਿਲ ਉਲੰਪਿਕ ਤਗਮਾ ਜੇਤੂ ਲਵਲੀਨਾ ਨੇ ਚੀਨੀ ਮੁੱਕੇਬਾਜ਼ ਨੂੰ 5-0 ਦੇ ਸਰਬਸੰਮਤ ਫੈਸਲੇ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਉਸ ਨੇ ਪਿਛਲੀਆਂ ਏਸ਼ਿਆਈ ਖੇਡਾਂ ’ਚ ਜਿੱਤੇ ਚਾਂਦੀ ਦੇ ਤਗਮੇ ਦਾ ਰੰਗ ਵੀ ਬਦਲ ਦਿੱਤਾ। ਇਸ ਦੇ ਨਾਲ ਹੀ ਉਹ ਮੈਰੀਕੋਮ (ਜਿਸ ਨੇ 2014 ਵਿਚ ਇੰਚੀਓਨ ਵਿਖੇ ਮਹਿਲਾ ਫਲਾਈਵੇਟ ਮੁਕਾਬਲਾ ਜਿੱਤਿਆ ਸੀ) ਤੋਂ ਬਾਅਦ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਈ ਹੈ। ਹਾਂਗਜ਼ੂ (2022) ਵਿਚ ਲਵਲੀਨਾ ਨੇ ਇਸੇ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।ਲਵਲੀਨਾ ਨੇ ਸਖ਼ਤ ਮੁਕਾਬਲੇ ’ਚ ਅਜੇਤੂ ਚੀਨੀ ਮੁੱਕੇਬਾਜ਼ ਖ਼ਿਲਾਫ਼ ਆਪਣਾ ਸੰਜਮ ਬਣਾਈ ਰੱਖਿਆ ਅਤੇ ਅੰਤ ਵਿਚ ਆਪਣੀ ਮੁਹਿੰਮ ਨੂੰ ਸੋਨ ਤਗਮੇ ਵਿਚ ਬਦਲ ਦਿੱਤਾ। ਲਵਲੀਨਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਜੱਜਾਂ ਦੇ ਸਕੋਰ ਕਾਰਡ ‘ਤੇ ਪਹਿਲਾ ਰਾਊਂਡ 3-2 ਨਾਲ ਆਪਣੇ ਨਾਂਅ ਕੀਤਾ। ਬਾਓ ਨੇ ਦੂਜੇ ਰਾਊਂਡ ਵਿਚ ਜ਼ਬਰਦਸਤ ਵਾਪਸੀ ਕੀਤੀ, ਦੂਰੀ ਘਟਾਈ ਅਤੇ ‘ਅੱਪਰਕੱਟਾਂ’ ਨਾਲ ਹਮਲਾ ਕੀਤਾ ਪਰ ਲਵਲੀਨਾ ਨੇ ਰਾਊਂਡ ਦੇ ਅੰਤ ਵਿਚ ਸੰਭਲਦਿਆਂ ਆਪਣੀ ਬੜ੍ਹਤ ਬਣਾਈ ਰੱਖੀ।

Ad Position 22
No active advertisement
ਪਿਛਲੀ ਖ਼ਬਰ ਤੀਰਅੰਦਾਜ਼ੀ : ਭਾਰਤ ਨੇ ਦੱਖਣੀ ਕੋਰੀਆ ਦਾ ਕਿਲ੍ਹਾ ਫ਼ਤਹਿ ਕਰ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਕੁਸ਼ਤੀ : ਸੁਜੀਤ ਨੇ 2-9 ਨਾਲ ਪਛੜਨ ਤੋਂ ਬਾਅਦ ਜਿੱਤਿਆ ਸੋਨ ਤਗਮਾ ਉਲੰਪਿਕ ਚੈਂਪੀਅਨ ਨੂੰ ਵੀ ਹਰਾਇਆ
Ad Position 24