ਕ੍ਰਿਕਟ ’ਚ ਹੋਵੇਗੀ ਭਾਰਤ-ਪਾਕਿ ਵਿਚਾਲੇ ਟੱਕਰ
ਆਇਚੀ ਨਾਗੋਯਾ, 28 ਸਤੰਬਰ (ਏਜੰਸੀ)-ਏਸ਼ਿਆਈ ਖੇਡਾਂ ’ਚ ਪੁਰਸ਼ ਕ੍ਰਿਕਟ ’ਚ ਭਾਰਤ ਤੇ ਪਾਕਿਸਤਾਨ ਨੇ ਬਿਨਾਂ ਇਕ ਵੀ ਗੇਂਦ ਖੇਡੇ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ। 28 ਸਤੰਬਰ ਨੂੰ ਪਹਿਲਾਂ ਪਾਕਿਸਤਾਨ ਤੇ ਹਾਂਗਕਾਂਗ ਵਿਚਾਲੇ ਕੁਆਰਟਰ ਫਾਈਨਲ ਮੀਂਹ ਕਾਰਨ ਬਿਨਾਂ ਟਾਸ ਦੇ ਰੱਦ ਹੋ ਗਿਆ।
ਆਇਚੀ ਨਾਗੋਯਾ, 28 ਸਤੰਬਰ (ਏਜੰਸੀ)-ਏਸ਼ਿਆਈ ਖੇਡਾਂ ’ਚ ਪੁਰਸ਼ ਕ੍ਰਿਕਟ ’ਚ ਭਾਰਤ ਤੇ ਪਾਕਿਸਤਾਨ ਨੇ ਬਿਨਾਂ ਇਕ ਵੀ ਗੇਂਦ ਖੇਡੇ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ। 28 ਸਤੰਬਰ ਨੂੰ ਪਹਿਲਾਂ ਪਾਕਿਸਤਾਨ ਤੇ ਹਾਂਗਕਾਂਗ ਵਿਚਾਲੇ ਕੁਆਰਟਰ ਫਾਈਨਲ ਮੀਂਹ ਕਾਰਨ ਬਿਨਾਂ ਟਾਸ ਦੇ ਰੱਦ ਹੋ ਗਿਆ। ਪਾਕਿਸਤਾਨ ਨੂੰ ਬਿਹਤਰ ਆਈ.ਸੀ.ਸੀ. ਟੀ20 ਦਰਜਾਬੰਦੀ ਦੇ ਆਧਾਰ ’ਤੇ ਸੈਮੀਫਾਈਨਲ ’ਚ ਥਾਂ ਮਿਲੀ। ਇਸ ਦੇ ਕੁਝ ਘੰਟੇ ਬਾਅਦ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਮੁਕਾਬਲਾ ਵੀ ਲਗਾਤਾਰ ਮੀਂਹ ਕਾਰਨ ਨਹੀਂ ਹੋ ਸਕਿਆ। ਮੈਚ ਬਿਨਾਂ ਟਾਸ ਦੇ ਰੱਦ ਹੋ ਗਿਆ ਤੇ ਭਾਰਤ ਆਪਣੀ ਬਿਹਤਰ ਦਰਜਾਬੰਦੀ ਕਾਰਨ ਆਖਰੀ ਚਾਰ ’ਚ ਪਹੁੰਚ ਗਿਆ। ਭਾਰਤ ਆਈ.ਸੀ.ਸੀ. ਟੀ20 ਦਰਜਾਬੰਦੀ ’ਚ ਨੰਬਰ ਇਕ ਤੇ ਅਫਗਾਨਿਸਤਾਨ 10ਵੇਂ ਸਥਾਨ ’ਤੇ ਹੈ।