24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭਾਰਤੀ ਪੁਰਸ਼ ਤੇ ਮਹਿਲਾ ਨਿਸ਼ਾਨੇਬਾਜ਼ ਟੀਮਾਂ ਨੇ ਕਾਂਸੀ ਦੇ ਤਗਮੇ ਜਿੱਤੇ

ਨਾਗੋਯਾ, 23 ਸਤੰਬਰ (ਏਜੰਸੀ)- ਏਸ਼ਿਆਈ ਖੇਡਾਂ ’ਚ ਭਾਰਤੀ ਪੁਰਸ਼ ਅਤੇ ਮਹਿਲਾ ਨਿਸ਼ਾਨੇਬਾਜ਼ (ਸਕੀਟ ਸ਼ੂਟਿੰਗ) ਟੀਮਾਂ ਨੇ ਕਾਂਸੀ ਦੇ ਤਗਮੇ ਜਿੱਤੇ, ਪਰ ਵਿਅਕਤੀਗਤ ਮੁਕਾਬਲਿਆਂ ਵਿਚ ਉਹ ਤਗਮਾ ਜਿੱਤਣ ਤੋਂ ਖੁੰਝ ਗਈਆਂ ਕਿਉਂਕਿ ਫਾਈਨਲ ਵਿਚ ਪਹੁੰਚੇ ਤਿੰਨ ਖਿਡਾਰੀਆਂ ਵਿਚੋਂ ਦੋ ਚੌਥੇ ਸਥਾਨ ’ਤੇ ਰਹੇ। ਭਾਰਤੀ ਮਹਿਲਾ ਸਕੀਟ ਟੀਮ ਨੇ ਇਤਿਹਾਸਿਕ ਉਪਲੱਬਧੀ ਹਾਸਿਲ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।

Ad Position 21
No active advertisement
ਰਾਈਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਤੇ ਪਰਿਨਾਜ਼ ਧਾਲੀਵਾਲ ਅਤੇ (ਸੱਜੇ) ਮਿਰਾਜ਼ ਅਹਿਮਦ ਖਾਨ, ਅਨੰਤਜੀਤ ਤੇ ਭਵਤੇਗ ਸਿੰਘ ਗਿੱਲ ਆਪਣੇ ਤਗਮਿਆਂ ਨਾਲ। 24-09-2026

ਨਾਗੋਯਾ, 23 ਸਤੰਬਰ (ਏਜੰਸੀ)- ਏਸ਼ਿਆਈ ਖੇਡਾਂ ’ਚ ਭਾਰਤੀ ਪੁਰਸ਼ ਅਤੇ ਮਹਿਲਾ ਨਿਸ਼ਾਨੇਬਾਜ਼ (ਸਕੀਟ ਸ਼ੂਟਿੰਗ) ਟੀਮਾਂ ਨੇ ਕਾਂਸੀ ਦੇ ਤਗਮੇ ਜਿੱਤੇ, ਪਰ ਵਿਅਕਤੀਗਤ ਮੁਕਾਬਲਿਆਂ ਵਿਚ ਉਹ ਤਗਮਾ ਜਿੱਤਣ ਤੋਂ ਖੁੰਝ ਗਈਆਂ ਕਿਉਂਕਿ ਫਾਈਨਲ ਵਿਚ ਪਹੁੰਚੇ ਤਿੰਨ ਖਿਡਾਰੀਆਂ ਵਿਚੋਂ ਦੋ ਚੌਥੇ ਸਥਾਨ ’ਤੇ ਰਹੇ। ਭਾਰਤੀ ਮਹਿਲਾ ਸਕੀਟ ਟੀਮ ਨੇ ਇਤਿਹਾਸਿਕ ਉਪਲੱਬਧੀ ਹਾਸਿਲ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਰਾਈਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਤੇ ਪਰਿਨਾਜ਼ ਧਾਲੀਵਾਲ ਦੇ ਤਿਕੜੀ ਨੇ ਮਹਿਲਾ ਟੀਮ ਮੁਕਾਬਲੇ ’ਚ ਭਾਰਤ ਨੂੰ ਪਹਿਲੀ ਵਾਰ ਤਗਮਾ ਦਿਵਾਇਆ। ਚੀਨ ਨੇ ਸੋਨ ਤੇ ਕਜ਼ਾਕਿਸਤਾਨ ਨੇ ਚਾਂਦੀ ਦਾ ਤਗਮਾ ਜਿੱਤਿਆ। ਰਾਈਜ਼ਾ ਅਤੇ ਪਰਿਨਾਜ਼ ਨੇ ਵੀ ਵਿਅਕਤੀਗਤ ਫਾਈਨਲ ਵਿਚ ਜਗ੍ਹਾ ਬਣਾਈ, ਪਰ ਉਹ ਕੋਈ ਤਗਮਾ ਜਿੱਤਣ ਵਿਚ ਕਾਮਯਾਬ ਨਹੀਂ ਹੋ ਸਕੀਆਂ। ਜਿੱਥੇ ਰਾਈਜ਼ਾ 23 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਰਹੀ, ਉੱਥੇ ਹੀ ਪਰਿਨਾਜ਼ ਕੁੱਲ 8 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਰਹੀ। ਪੁਰਸ਼ਾਂ ਦੇ ਮੁਕਾਬਲੇ ਵਿਚ ਅਨੰਤਜੀਤ ਸਿੰਘ ਨਾਰੂਕਾ (119), ਮਿਰਾਜ਼ ਅਹਿਮਦ ਖਾਨ (116) ਅਤੇ ਭਾਵਤੇਗ ਸਿੰਘ ਗਿੱਲ (111) ਨੇ ਕੁੱਲ 346 ਅੰਕਾਂ ਨਾਲ ਪੁਰਸ਼ ਟੀਮ ਲਈ ਕਾਂਸੀ ਦਾ ਤਗਮਾ ਜਿੱਤਿਆ। ਏਸ਼ੀਅਨ ਚੈਂਪੀਅਨਸ਼ਿਪ ਸੋਨ ਤਗਮਾ ਜੇਤੂ ਅਨੰਤਜੀਤ ਜੋ ਖੇਡਾਂ ਦੇ ਪਿਛਲੇ ਸੰਸਕਰਣ ਵਿਚ ਚਾਂਦੀ ਦਾ ਤਗਮਾ ਜੇਤੂ ਵੀ ਰਿਹਾ ਸੀ, ਨੇ ਵਿਅਕਤੀਗਤ ਫਾਈਨਲ ਲਈ ਤਾਂ ਕੁਆਲੀਫਾਈ ਕਰ ਲਿਆ ਪਰ ਕੋਈ ਤਗਮਾ ਨਹੀਂ ਜਿੱਤ ਸਕਿਆ।

Ad Position 22
No active advertisement
ਪਿਛਲੀ ਖ਼ਬਰ ਤਗਮਾ ਖੁੰਝਣ ਨਾਲ ਭਾਵੁਕ ਹੋਈ ਮਨੂ ਭਾਕਰ ਅਗਲੀ ਖ਼ਬਰ ਭਾਰਤੀ ਮਹਿਲਾ ਹਾਕੀ ਟੀਮ ਦੀ ਲਗਾਤਾਰ ਤੀਸਰੀ ਜਿੱਤ
Ad Position 24