28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਟੁੱਟੇ ਰਿਸ਼ਤਿਆਂ ਦਾ ਅਜਾਇਬਘਰ

ਟੁੱਟੇ ਰਿਸ਼ਤਿਆਂ ਦਾ ਅਜਾਇਬਘਰ

Ad Position 21
No active advertisement
ਅਜੀਤ ਡੈਸਕ 29-11-2026

ਚੀਨ ਵਿਚ ਰਹਿ ਰਹੀ ਇਕ ਬੀਬੀ, ਜਿਸ ਦਾ ਨਾਂਅ ਲਿਯੂ ਸੀ, ਉਹ ਇਕ ਕੰਪਨੀ ਵਿਚ ਗਾਈਡ ਦਾ ਕੰਮ ਕਰਦੀ ਸੀ | ਇਸ ਕੰਮ ਵਿਚ ਉਸ ਦਾ ਬਹੁਤ ਸਾਰੇ ਲੋਕਾਂ ਨਾਲ ਵਾਹ ਪੈਂਦਾ ਸੀ | ਕਈ ਲੋਕਾਂ ਨੇ ਉਸ ਨੂੰ  ਆਪਣੀ ਟੁੱਟ ਚੁੱਕੀ ਮੁਹੱਬਤ ਦੀ ਦਾਸਤਾਨ ਸੁਣਾਈ | ਲਿਯੂ ਅਗਲੇ ਦੀ ਗੱਲ ਸੁਣ ਕੇ ਸੋਚਾਂ ਵਿਚ ਪੈ ਜਾਂਦੀ ਕਿ ਇਨ੍ਹਾਂ ਦੀ ਮੁਹੱਬਤ ਕਿਉਂ ਟੁੱਟ ਗਈ, ਉਸ ਨੂੰ  ਕਈ ਰਿਸ਼ਤਿਆਂ ਦੇ ਟੁੱਟਣ ਦੀ ਬੜੀ ਅਜੀਬ ਜਿਹੀ ਵਜ੍ਹਾ ਦਿਸਦੀ |

ਪਿਆਰ ਭਰੇ ਰਿਸ਼ਤਿਆਂ ਦਾ ਅਜੀਬ ਤਰੀਕੇ ਤੇ ਕਾਰਨਾਂ ਕਰਕੇ ਟੁੱਟਣ ਬਾਰੇ ਸੋਚ-ਸੋਚ ਕੇ ਉਸ ਦੇ ਦਿਮਾਗ ਵਿਚ ਇਕ ਨਵਾਂ ਫੁਰਨਾ ਫੁਰਿਆ | ਉਸ ਨੇ ਨੌਕਰੀ ਛੱਡ ਕੇ, ਹੁਣ ਤੱਕ ਜੋ ਪੈਸਾ ਕਮਾਇਆ ਸੀ, ਉਹ ਖਰਚ ਕਰਕੇ ਸ਼ਹਿਰ ਵਿਚ ਇਕ ਅਜਾਇਬ ਘਰ ਖੋਲਿ੍ਹਆ, ਜਿਸ ਦਾ ਨਾਂਅ ਉਸ ਨੇ 'ਟੁੱਟੇ ਰਿਸ਼ਤਿਆਂ ਦਾ ਅਜਾਇਬ ਘਰ' ਰੱਖਿਆ | ਸੋਸ਼ਲ ਮੀਡੀਏ ਦੇ ਜ਼ਰੀਏ ਉਸ ਨੇ ਬਹੁਤ ਸਾਰੇ ਲੋਕਾਂ ਨੂੰ  ਸੁਨੇਹੇ ਭੇਜ ਕੇ ਇਸ ਅਜਾਇਬ ਘਰ ਬਾਰੇ ਦੱਸਿਆ, ਜਿਸ ਦੇ ਜਵਾਬ ਵਿਚ ਬਹੁਤ ਸਾਰੇ ਟੁੱਟੇ ਦਿਲ ਵਾਲਿਆਂ ਨੇ ਆਪਣੀ ਟੁੱਟ ਚੁੱਕੀ ਮੁਹੱਬਤ ਦੀਆਂ ਗੱਲਾਂ ਕੀਤੀਆਂ | ਕਈਆਂ ਨੇ ਭਾਵੁਕ ਹੋ ਕੇ ਪਿਆਰ ਵਿਚ ਇਕ ਦੂਜੇ ਨੂੰ  ਦਿੱਤੀਆਂ ਨਿਸ਼ਾਨੀਆਂ ਉਸ ਅਜਾਇਬ ਘਰ ਨੂੰ  ਭੇਂਟ ਕਰ ਦਿੱਤੀਆਂ, ਜਿਵੇਂ ਕਿ ਦੋਵਾਂ ਨੇ ਸਫਰ ਕੀਤੀਆਂ ਟਿਕਟਾਂ, ਸਿਨੇਮੇ ਦੀਆਂ ਟਿਕਟਾਂ, ਮੁਹੱਬਤ ਵਿਚ ਲਿਖੇ ਖ਼ਤ, ਇਕ-ਦੂਜੇ ਨੂੰ  ਦਿੱਤੇ ਤੋਹਫ਼ੇ, ਵਿਆਹ ਵਿਚ ਪਾਇਆ ਗਾਊਨ, ਪੈੱਨ, ਟਾਈਆਂ, ਟਾਈ ਕਲਿੱਪ ਵਗੈਰਾ |
ਹਜ਼ਾਰਾਂ ਲੋਕ ਇਸ 'ਟੁੱਟੇ ਰਿਸ਼ਤਿਆਂ ਦਾ ਅਜਾਇਬ ਘਰ' ਨੂੰ  ਸਿਜਦਾ ਕਰ ਚੁੱਕੇ ਹਨ | ਅਜਾਇਬ ਘਰ ਉਹ ਥਾਂ ਬਣ ਗਈ ਹੈ, ਜਿਨ੍ਹਾਂ ਦੇ ਰਿਸ਼ਤੇ ਤਾਂ ਟੁੱਟ ਗਏ ਹਨ ਪਰ ਲਿਯੂ ਦੇ ਯਤਨਾਂ ਨਾਲ ਉਹ ਸਾਮਾਨ ਪਿਆਰ ਦੀਆਂ ਨਿਸ਼ਾਨੀਆਂ ਬਣ ਕੇ ਹਜ਼ਾਰਾਂ ਲੋਕਾਂ ਦੇ ਦਿਲਾਂ ਵਿਚ ਵਸ ਜਾਣਗੇ |

-ਮੋਬਾਈਲ : 62842-40676

Ad Position 22
No active advertisement
ਪਿਛਲੀ ਖ਼ਬਰ ਵਾਈਟ ਫਲੂਡ ਅਗਲੀ ਖ਼ਬਰ ਵਗਦੇ ਬੌਲਦ ਦੀ ਛੜ
Ad Position 24