28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪਾਕਿਸਤਾਨ 'ਚ ਪੰਜਾਬੀ ਖੋਜ ਤੇ ਅਧਿਆਪਨ

ਪਾਕਿਸਤਾਨ 'ਚ ਪੰਜਾਬੀ ਖੋਜ ਤੇ ਅਧਿਆਪਨ

Ad Position 21
No active advertisement
ਅਜੀਤ ਡੈਸਕ 29-11-2026

ਹਥਲੀ ਰਚਨਾ ਦਾ ਆਧਾਰ ਡਾ. ਧਰਮ ਸਿੰਘ (ਅੰਮਿ੍ਤਸਰ) ਦੀ ਇਕ ਰਚਨਾ ਹੈ | ਉਸ ਦੀ ਇਸ ਰਚਨਾ ਦਾ ਮੂਲ ਸੋਮਾ ਗੁਜਰਾਤ (ਪਾਕਿਸਤਾਨ) 'ਚ ਹੋਇਆ ਉਹ ਸੈਮਾਨਾਰ ਹੈ, ਜਿਸ ਨੇ ਇਸ ਵਰ੍ਹੇ ਪੁਸਤਕ ਦਾ ਰੂਪ ਲਿਆ | ਅਸਲ ਗੱਲ ਪਾਕਿਸਤਾਨ ਵਾਲਿਆਂ ਦੀ ਪੰਜਾਬੀ ਵਿਚ ਰੁਚੀ ਦੀ ਹੈ | ਪਾਕਿਸਤਾਨ ਵਿਚ ਪੰਜਾਬੀ ਖੋਜ ਤੇ ਅਧਿਆਪਨ ਨਾਲ ਸਬੰਧਿਤ ਡਾ. ਧਰਮ ਸਿੰਘ ਦੀ ਇਹ ਅਹਿਮ ਪੁਸਤਕ ਹੈ | ਪੁਸਤਕ ਦਾ ਸਿਰਲੇਖ ਹੀ ਇਸ ਗੱਲ ਦਾ ਸੂਚਕ ਹੈ ਕਿ ਇਸ ਦੇ ਅੰਤਰਗਤ ਪਾਕਿਸਤਾਨ 'ਚ ਪੰਜਾਬੀ ਜ਼ਬਾਨ ਤੇ ਸਾਹਿਤਕ ਖੋਜ ਦੀ ਮੌਜੂਦਾ ਸਥਿਤੀ ਅਤੇ ਉਸ ਦੇ ਕਾਰਨਾਂ ਅਤੇ ਉਸ ਨਾਲ ਜੁੜੇ ਹੋਏ ਹੋਰ ਮਸਲਿਆਂ ਨੂੰ  ਕਿਤਾਬ ਦਾ ਵਿਸ਼ਾ ਬਣਾਇਆ ਗਿਆ ਹੈ | ਇੱਥੇ, ਮੁਲਾਂਕਣ ਤੇ ਵਿਸ਼ਲੇਸ਼ਣ ਦੀ ਪ੍ਰਕਿਰਿਆ ਨਾਲੋ-ਨਾਲ ਚਲਦੀ ਵੇਖੀ ਜਾਂਦੀ ਹੈ | ਮੂਲ ਰੂਪ 'ਚ ਪ੍ਰੋ. (ਡਾ.) ਧਰਮ ਸਿੰਘ ਦਾ ਨਾਂਅ ਪੰਜਾਬੀ ਜ਼ੁਬਾਨ ਦੇ ਉਨ੍ਹਾਂ ਚੰਦ ਪ੍ਰਬੀਨ ਖੋਜੀਆਂ ਤੇ ਸਮੀਖਿਆਕਾਰਾਂ 'ਚ ਸ਼ੁਮਾਰ ਹੈ, ਜਿਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਪੰਜਾਬੀ ਜ਼ਬਾਨ, ਅਦਬ ਤੇ ਸੱਭਿਆਚਾਰ ਦੀ ਖੋਜ ਅਤੇ ਉਸ ਦੀ ਸਾਂਭ-ਸੰਭਾਲ 'ਤੇ ਨਿੱਠ ਕੇ ਕੰਮ ਕੀਤਾ ਹੈ | ਪੁਸਤਕ ਵਿਚ ਚੜ੍ਹਦੇ ਪੰਜਾਬ 'ਚ ਲਹਿੰਦੇ ਪੰਜਾਬ ਦਾ ਸਾਹਿਤ, ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਸਥਿਤੀ ਅਤੇ ਸਮੱਸਿਆਵਾਂ, ਪਾਕਿਸਤਾਨ 'ਚ ਪੰਜਾਬੀ ਖੋਜ ਦਾ ਪਿਛੋਕੜ ਤੇ ਇਤਿਹਾਸ ਹੀ ਨਹੀਂ, ਹੀਰ ਵਾਰਿਸ ਦਾ ਨਵੀਨਤਮ ਪੰਜਾਬੀ ਸੰਸਕਰਣ, ਦੇਸ਼ ਵੰਡ ਦਾ ਪੰਜਾਬੀ ਭਾਸ਼ਾ ਨੂੰ  ਹੋਇਆ ਭਾਰੀ ਨੁਕਸਾਨ, ਪੰਜਾਬੀ ਸਾਹਿਤ ਅਤੇ ਲੇਖਕ ਸੱਭਿਆਚਾਰ ਬਾਰੇ ਪਾਕਿਸਤਾਨੀ ਦਿ੍ਸ਼ਟੀਕੋਣ, ਪਾਕਿਸਤਾਨ 'ਚ ਪ੍ਰਵਾਨ ਹੋਏ ਪੰਜਾਬੀ (ਗੁਰਮੁਖੀ ਲਿਪੀ ਕ੍ਰਮ) ਖੋਜ ਪ੍ਰਬੰਧ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਬਾਰੇ ਖੋਜ ਪ੍ਰਬੰਧ ਬਾਰੇ ਵੀ ਪੂਰਾ ਗਿਆਨ ਦਿੱਤਾ ਗਿਆ ਹੈ |

ਡਾ. ਧਰਮ ਸਿੰਘ ਹੋਰਾਂ ਦਾ ਸਾਹਿਤਕ ਬਿੰਬ ਪੰਜਾਬੀ ਜ਼ੁਬਾਨ ਦੇ ਇਕ ਖੋਜੀ-ਵਿਦਵਾਨ ਦੇ ਰੂਪ 'ਚ ਵੀ ਉਭਰਦਾ ਹੈ ਅਤੇ ਖੋਜ ਦੇ ਚਿੱਤਰ ਵਜੋਂ ਵੀ | ਪੰਜਾਬੀ ਖੋਜ ਵਿਚ ਆ ਰਹੇ ਨਿਘਾਰ 'ਤੇ ਉਨ੍ਹਾਂ ਨੇ ਉਂਗਲ ਵੀ ਰੱਖੀ ਹੈ ਅਤੇ ਇਸ ਨਿਘਾਰ ਦੇ ਕਾਰਨਾਂ ਨੂੰ  ਜਾਣਨ/ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ | ਚਿੰਤਨ, ਉਦੋਂ ਹੀ ਸੰਭਵ ਹੰੁਦਾ ਹੈ, ਜਦੋਂ ਚਿੰਤਾ ਉੱਥੇ ਮੌਜੂਦ ਹੰੁਦੀ ਹੈ | ਧਿਆਨ ਨਾਲ ਵੇਖਿਆਂ ਪਤਾ ਚਲਦਾ ਹੈ ਕਿ ਡਾ. ਸਾਹਿਬ ਬੁਨਿਆਦੀ ਤੌਰ 'ਤੇ 'ਚਿੰਤਾ' ਤੇ 'ਚਿੰਤਨ' ਦਾ ਮੁਜੱਸਮਾ ਹਨ | ਇਸ ਸਭ ਕੁਝ ਦਾ ਦੀਦਾਰ ਸਾਨੂੰ ਉਨ੍ਹਾਂ ਦੇ ਸਾਹਿਤਕ ਬਿੰਬ 'ਚੋਂ ਸਹਿਜੇ ਹੀ ਹੋ ਜਾਂਦਾ ਹੈ | ਇਨ੍ਹਾਂ ਟਿੱਪਣੀਆਂ ਦੀ ਰੌਸ਼ਨੀ ਵਿਚ ਹਥਲੀ ਪੁਸਤਕ ਵਿਚ ਸ਼ਾਮਿਲ ਸਮੀਖਿਆ, ਨਿਬੰਧਾਂ ਦੀ ਸਾਰਥਕਤਾ ਤੇ ਪ੍ਰਸੰਗਿਕਤਾ ਨੂੰ  ਸਹਿਜੇ ਹੀ ਉਭਾਰਿਆ ਜਾ ਸਕਦਾ ਹੈ |
ਜ਼ਿਕਰਯੋਗ ਹੈ ਕਿ ਭਾਰਤੀ ਪੰਜਾਬ ਨੂੰ  ਪੂਰਬੀ ਪੰਜਾਬ ਦੇ ਨਾਲ-ਨਾਲ ਚੜ੍ਹਦਾ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਨੂੰ  ਪੱਛਮੀ ਪੰਜਾਬ ਦੇ ਨਾਲ-ਨਾਲ ਲਹਿੰਦਾ ਪੰਜਾਬ ਵੀ ਕਿਹਾ ਜਾਂਦਾ ਹੈ | ਗੱਲ ਚੜ੍ਹਦੇ ਪੰਜਾਬ ਦੀ ਕਰ ਲਓ ਜਾਂ ਲਹਿੰਦੇ ਪੰਜਾਬ ਦੀ, ਗੱਲ ਤਾਂ ਪੰਜਾਬ ਦੀ ਹੀ ਹੰੁਦੀ ਹੈ, ਪੰਜਾਬੀ ਬੰਦੇ ਦੀ ਹੰੁਦੀ ਹੈ | ਵੰਡ ਦੇ ਕਾਲੇ ਦੌਰ ਦੇ ਕੁਸੈਲੇਪਣ ਅਤੇ ਇਸ ਦੌਰਾਨ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਇਤਿਹਾਸ ਨੂੰ  ਰਤਾ ਕੁ ਪਾਸੇ ਕਰਕੇ ਅਣਵੰਡੇ ਪੰਜਾਬ 'ਤੇ ਝਾਤੀ ਮਾਰੀਏ ਤਾਂ ਇਹ ਗੱਲ ਵਧੇਰੇ ਸਮਝ ਆਉਂਦੀ ਏ | ਹੁਣ ਵੀ ਦੋਹਾਂ ਪੰਜਾਬਾਂ ਵਿਚ ਵਾਪਰਨ ਵਾਲੀਆਂ ਸੁਖਾਵੀਆਂ ਤੇ ਅਣਸੁਖਾਵੀਆਂ ਘਟਨਾਵਾਂ 'ਚ ਦੋਹਾਂ ਦੀ ਦਿਲਚਸਪੀ ਨਿਰੰਤਰ ਬਣੀ ਰਹਿੰਦੀ ਹੈ | ਇੱਥੋਂ ਤੱਕ ਕਿ ਹੱਥਲੀ ਪੁਸਤਕ (ਪਾਕਿਸਤਾਨ ਵਿਚਲੀ ਪੰਜਾਬੀ ਖੋਜ) ਵੀ ਇਸ ਗੱਲ ਦਾ ਵੱਡਾ ਸਬੂਤ ਹੈ |
ਪ੍ਰੋ. ਧਰਮ ਸਿੰਘ ਹੋਰਾਂ ਨੇ ਲਹਿੰਦੇ ਪੰਜਾਬ 'ਚ ਪੰਜਾਬੀ ਖੋਜ ਦੀ ਮੌਜੂਦਾ ਸਥਿਤੀ ਅਤੇ ਇਸ ਸੰਬੰਧੀ ਉੱਥੇ ਵਾਪਰ ਰਹੇ ਘਟਨਾਕ੍ਰਮ 'ਤੇ ਆਪਣੇ ਵਾਜਿਬ ਫਿਕਰ ਜ਼ਾਹਿਰ ਕੀਤੇ ਹਨ | ਲਹਿੰਦੇ ਪੰਜਾਬ 'ਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਸਮੱਸਿਆਵਾਂ 'ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਨੇ ਆਪਣਾ ਬੁਨਿਆਦੀ ਪ੍ਰਭਾਵ ਇਹ ਵਿਕਸਿਤ ਕੀਤਾ ਕਿ ਆਬਾਦੀ ਦੇ ਲਿਹਾਜ਼ ਨਾਲ ਪੱਛਮੀ ਪੰਜਾਬ ਇਕ ਵੱਡਾ ਸੂਬਾ ਹੋਣ ਦੇ ਬਾਵਜੂਦ ਇੱਥੋਂ ਦੇ ਅਦਬੀ ਹਲਕਿਆਂ 'ਚ ਪੰਜਾਬੀ ਜ਼ਬਾਨ ਨੂੰ  ਉਹ ਥਾਂ ਨਹੀਂ ਮਿਲੀ, ਜਿਸ ਦੀ ਕਿ ਉਹ ਹੱਕਦਾਰ ਹੈ | ਹਾਲਾਂਕਿ ਉੱਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਬਾਕੀ ਦੇ ਸਾਰੇ ਮੁਲਕਾਂ ਨਾਲੋਂ ਵੱਧ ਹੈ | ਇਹ ਪੁਸਤਕ ਉੱਧਰਲੀ ਤੇ ਇੱਧਰਲੀ ਪੰਜਾਬੀ ਤੇ ਬੰਗਾਲੀ ਭਾਸ਼ਾ ਨੂੰ  ਇਕੋ ਛੱਤ ਹੇਠਾਂ ਦੇਖਣ ਦੇ ਚਾਹਵਾਨਾਂ ਲਈ ਵੀ ਇਕ ਵੱਡਾ ਤੋਹਫ਼ਾ ਹੈ |

ਈਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਤੇ ਪੰਜਾਬ ਦਾ ਭਵਿੱਖ ਅਗਲੀ ਖ਼ਬਰ ਪੰਜਾਬੀ ਭਾਸ਼ਾ ਨੂੰ ਕਿੱਤਾ-ਮੁਖੀ ਕਿਵੇਂ ਬਣਾਈਏ?
Ad Position 24