04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਹਾਈ ਬਲੱਡ ਪ੍ਰੈੱਸ਼ਰ ਵਿਚ ਫ਼ਾਇਦੇਮੰਦ

ਹਾਈ ਬਲੱਡ ਪ੍ਰੈੱਸ਼ਰ ਵਿਚ ਫ਼ਾਇਦੇਮੰਦ

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

 

ਨਿੰਬੂ ਦੀ ਲਗਾਤਾਰ ਵਰਤੋਂ ਕਰਨ ਨਾਲ ਹਾਈ ਬਲੱਡ ਪ੍ਰੈੱਸ਼ਰ ਕੰਟਰੋਲ ਵਿਚ ਰਹਿੰਦਾ ਹੈ | ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਖੂਨ ਦੀਆਂ ਨਾੜੀਆਂ ਦੀ ਸਖ਼ਤਪਨ ਦੂਰ ਹੋ ਕੇ ਉਸ ਵਿਚ ਲਚੀਲਾਪਨ ਅਤੇ ਕੋਮਲਤਾ ਆਉਂਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈੱਸ਼ਰ ਵਿਚ ਲਾਭ ਮਿਲਦਾ ਹੈ | 6 ਬੂੰਦਾਂ ਲਸਣ ਦਾ ਰਸ ਪਾਣੀ ਵਿਚ ਮਿਲਾ ਕੇ ਦਿਨ ਵਿਚ 3-4 ਵਾਰ ਪੀਣ ਜਾਂ ਭੋਜਨ ਤੋਂ ਬਾਅਦ ਕੱਚਾ ਲਸਣ ਖਾਣ ਨਾਲ ਹਾਈ ਬਲੱਡ ਪ੍ਰੈੱਸ਼ਰ ਕੰਟਰੋਲ ਵਿਚ ਰਹਿੰਦਾ ਹੈ | ਪਾਣੀ ਜ਼ਿਆਦਾ ਪੀਓ, ਜਿਸ ਨਾਲ ਪਿਸ਼ਾਬ ਜ਼ਿਆਦਾ ਆਵੇਗਾ ਅਤੇ ਹਾਈ ਬਲੱਡ ਪ੍ਰੈੱਸ਼ਰ ਸਾਧਾਰਨ ਰਹੇਗਾ | ਮਾਨਸਿਕ ਤਣਾਅ, ਗੁੱਸੇ ਅਤੇ ਚਿੰਤਾ ਤੋਂ ਬਚੋ | ਇਸ ਨਾਲ ਬਲੱਡ ਪ੍ਰੈੱਸ਼ਰ ਨਹੀਂ ਵਧੇਗਾ | ਹਫ਼ਤੇ ਵਿਚ ਇਕ ਦਿਨ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ | ਵਰਤ ਦੌਰਾਨ ਫਲਾਂ ਅਤੇ ਸਬਜ਼ੀਆਂ ਦਾ ਜੂਸ ਲਿਆ ਜਾ ਸਕਦਾ ਹੈ | 25 ਗ੍ਰਾਮ ਨਿੰਮ ਦੀਆਂ ਪੱਤੀਆਂ ਦਾ ਰਸ ਲੈਣਾ ਲਾਭਕਾਰੀ ਹੁੰਦਾ ਹੈ | ਸ਼ਵ ਆਸਣ ਕਰਨ ਨਾਲ ਹਾਈ ਬਲੱਡ ਪ੍ਰੈੱਸ਼ਰ ਵਿਚ ਲਾਭ ਮਿਲਦਾ ਹੈ | ਇਸ ਲਈ ਸਿੱਧੇ ਲੰਮੇ ਪੈ ਜਾਓ | ਹੱਥਾਂ-ਪੈਰਾਂ ਨੂੰ  ਸਿੱਧਾ ਰੱਖੋ ਅਤੇ ਦੋਵੇਂ ਅੱਡੀਆਂ ਮਿਲੀਆਂ ਹੋਣ | ਅੱਖਾਂ ਬੰਦ ਕਰਕੇ ਸਰੀਰ ਨੂੰ  ਬਿਲਕੁਲ ਢਿੱਲਾ ਛੱਡ ਦਿਓ | ਸੋਚਣਾ ਬੰਦ ਕਰ ਦਿਓ ਅਤੇ ਸਾਹ 'ਤੇ ਧਿਆਨ ਰੱਖਦੇ ਹੋਏ ਹੌਲੀ-ਹੌਲੀ ਸਾਹ ਲਓ | ਸ਼ਵ ਆਸਣ ਵਿਚ 5 ਮਿੰਟ ਰੋਜ਼ ਕਰੋ | ਇਸ ਨਾਲ ਸਰੀਰ ਵਿਚ ਤਾਜ਼ਗੀ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਅਨੇਕਾਂ ਸਰੀਰਕ ਤਕਲੀਫ਼ਾਂ ਦੂਰ ਕਰਨ 'ਚ ਮਦਦਗਾਰ 'ਹਾਸਾ' ਅਗਲੀ ਖ਼ਬਰ ਨੰਗਲ ਦੀਆਂ ਸੜਕਾਂ ’ ਤੇ ਕਬਜ਼ੇ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ - ਹਰਜੋਤ ਬੈਂਸ 48 ਘੰਟਿਆਂ ਦਾ ਨੋਟਿਸ, ਫਿਰ ਸਾਮਾਨ ਜ਼ਬਤ...
Ad Position 24