20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬੀ.ਐੱਮ.ਸੀ. ਹਸਪਤਾਲ ਵਿਖੇ ਕੰਨਾ ਦੇ ਮਾਹਰ ਡਾ. ਨਿਸਚਲ ਗੋਇਲ ਨੇ ਕੀਤਾ ਜੁਆਇਨ

ਬਰਨਾਲਾ, 19 ਨਵੰਬਰ (ਨਰਿੰਦਰ ਅਰੋੜਾ)-ਬਰਨਾਲਾ ਦੇ ਹੰਡਿਆਇਆ ਰੋਡ ਵਿਖੇ ਸਥਿਤ ਬੀ. ਐੱਮ.

Ad Position 21
No active advertisement
ਅਜੀਤ ਡੈਸਕ 20-11-2026
ਬਰਨਾਲਾ, 19 ਨਵੰਬਰ (ਨਰਿੰਦਰ ਅਰੋੜਾ)-ਬਰਨਾਲਾ ਦੇ ਹੰਡਿਆਇਆ ਰੋਡ ਵਿਖੇ ਸਥਿਤ ਬੀ.ਐੱਮ.ਸੀ. ਸੁਪਰਸਪੈਸਲਿਟੀ ਹਸਪਤਾਲ ਵਿਖੇ ਕੰਨ, ਗਲਾ ਅਤੇ ਨੱਕ ਦੇ ਰੋਗਾਂ ਦੇ ਮਾਹਰ ਡਾ: ਨਿਸਚਲ ਗੋਇਲ ਨੇ ਜੁਆਇਨ ਕਰ ਲਿਆ ਹੈ। ਡਾ: ਨਿਸਚਲ ਗੋਇਲ ਦਾ ਸਵਾਗਤ ਕਰਦੇ ਹੋਏ ਹਸਪਤਾਲ ਦੇ ਐੱਮ.ਡੀ. ਡਾ: ਈਸ਼ਾਨ ਗੋਇਲ ਨੇ ਕਿਹਾ ਕਿ ਬਰਨਾਲਾ ਵਿਖੇ ਹਰ ਤਰ੍ਹਾਂ ਦੀ ਸਿਹਤ ਸਹੂਲਤ ਦੇਣ ਲਈ ਸਾਡੇ ਵਲੋਂ ਲਗਾਤਾਰ ਉਪਰਾਲੇ ਜਾਰੀ ਹਨ। ਸਾਡੀ ਸੋਚ ਹੈ ਕਿ ਇੱਕੋ ਛੱਤ ਥੱਲੇ ਹਰ ਬਿਮਾਰੀ ਦਾ ਇਲਾਜ ਹੋਵੇ। ਕਿਸੇ ਵੀ ਮਰੀਜ਼ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਉਨ੍ਹਾਂ ਦੱਸਿਆ ਕਿ ਡਾ: ਨਿਸਚਲ ਗੋਇਲ ਐੱਮ.ਐੱਸ. (ਈ.ਐਨ.ਟੀ) ਹਨ। ਉਹ ਇਸ ਤੋਂ ਪਹਿਲਾਂ ਏਮਜ਼ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਕਈ ਮੁਸ਼ਕਲ ਸਰਜਰੀਆਂ ਵੀ ਇਨ੍ਹਾਂ ਵਲੋਂ ਕੀਤੀਆਂ ਗਈਆਂ ਹਨ। ਹੁਣ ਸਾਡੇ ਹਸਪਤਾਲ ਵਿਖੇ ਸੇਵਾਵਾਂ ਨਿਭਾਉਣਗੇ। ਡਾ: ਨਿਸਚਲ ਗੋਇਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਹਰ ਮਰੀਜ਼ ਦੀ ਬਿਮਾਰੀ ਦਾ ਇਲਾਜ ਪੂਰੀ ਤਨਦੇਹੀ ਨਾਲ ਕਰੂਗਾਂ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਦਰਸ਼ਨ ਸਿੰਘ ਪੰਡੋਰੀ ਅਗਲੀ ਖ਼ਬਰ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਵਪਾਰੀ ਵਰਗ ਨਿਰਾਸ਼ ਤੇ ਅਸੁਰੱਖਿਅਤ - ਮੋਹਿਤ ਗੁਪਤਾ
Ad Position 24