ਤਿੰਨ ਭੈਣਾਂ ਦੇ ਇਕਲੌਤੇ ਭਰਾ ਤੇ ਵਿਧਵਾ ਮਾਂ ਦੇ ਪੁੱਤ ਨੂੰ ਚਿੱਟੇ ਨੇ ਨਿਗਲਿਆ
ਪਰਿਵਾਰ ਵਲੋਂ ਮਦਦ ਦੀ ਗੁਹਾਰ
ਧਨੌਲਾ, 12 ਨਵੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਦੇ ਥਾਣੇ ਦੇ ਪਿਛਲੇ ਪਾਸੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਨੂੰ ਆਖ਼ਰ ਓਵਰਡੋਜ ਨੇ ਕੁੱਝ ਦਿਨ ਪਹਿਲਾਂ ਨਿਗਲ ਲਿਆ। ਮਜਬੂਰੀ ਬੱਸ ਤੀਸਰੇ ਦਿਨ ਪਾਏ ਗਏ ਉਸ ਦੇ ਭੋਗ ਮੌਕੇ ਬੜਾ ਗ਼ਮਗੀਨ ਮਾਹੌਲ ਸੀ।
ਧਨੌਲਾ, 12 ਨਵੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਦੇ ਥਾਣੇ ਦੇ ਪਿਛਲੇ ਪਾਸੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਨੂੰ ਆਖ਼ਰ ਓਵਰਡੋਜ ਨੇ ਕੁੱਝ ਦਿਨ ਪਹਿਲਾਂ ਨਿਗਲ ਲਿਆ। ਮਜਬੂਰੀ ਬੱਸ ਤੀਸਰੇ ਦਿਨ ਪਾਏ ਗਏ ਉਸ ਦੇ ਭੋਗ ਮੌਕੇ ਬੜਾ ਗ਼ਮਗੀਨ ਮਾਹੌਲ ਸੀ। ਉਸ ਦੀ ਮਾਤਾ ਸੋਨੀ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਕੁੱਝ ਅਰਸਾ ਪਹਿਲਾਂ ਉਸ ਦੇ ਪਤੀ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਪਰੰਤ ਗੁਰਪ੍ਰੀਤ ਨੂੰ ਨਸ਼ੇ ਦੀ ਲੱਤ ਲੱਗ ਗਈ। ਨਸ਼ੇ ਦੀ ਭਲ ਪੂਰੀ ਕਰਨ ਲਈ ਉਸ ਨੂੰ ਘਰ ਵੀ ਵੇਚਣਾ ਪਿਆ ਤੇ ਉਸ ਦੀ ਮਾਂ ਕਿਰਾਏ ਦੇ ਮਕਾਨ ਵਿਚ ਰਹਿ ਕੇ ਅਤੇ ਲੋਕਾਂ ਦੇ ਘਰੇ ਸਫ਼ਾਈਆਂ ਕਰ ਕੇ ਟਾਈਮ ਪਾਸ ਕਰਦੀ ਚੱਲੀ ਆ ਰਹੀ ਹੈ। ਅੱਜ ਉਸ ਦਾ ਆਖ਼ਰੀ ਸਹਾਰਾ ਵੀ ਦਮ ਤੋੜ ਗਿਆ। ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਤੇ ਸਮਾਜ ਸੇਵੀ ਸੰਸਥਾਵਾਂ ਪਾਸੋਂ ਮੰਗ ਕਰਦੇ ਉਨ੍ਹਾਂ ਆਖਿਆ ਇਸ ਮੌਕੇ ਨਾਲ ਉਨ੍ਹਾਂ ਪਾਸ ਘਰ ਹੈ ਨਾ ਗੁਜ਼ਾਰੇ ਜੋਗਾ ਕੋਈ ਸਾਧਨ ਰਿਹਾ। ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਸਾਨੂੰ ਧੀਆਂ ਸਮੇਤ ਰਹਿਣ ਵਾਸਤੇ ਛੱਤ ਮੁਹੱਈਆ ਕਰਵਾਈ ਜਾਵੇ ਤੇ ਰੋਜ਼ ਮਰਾਂ ਦੇ ਗੁਜ਼ਾਰੇ ਲਈ ਮਾਲੀ ਮਦਦ ਕੀਤੀ ਜਾਵੇ।