03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੰਤ ਚਿਤਾ ਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮ ਦਾ ਪੋਸਟਰ ਜਾਰੀ

ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਸੰਤ ਚਿਤਾਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਸਾਲਾਨਾ ਗੁਰਪੁਰਬ ਸਮਾਗਮ ਤਪ-ਅਸਥਾਨ ਸੰਤ ਚਿਤਾ ਨੰਦ ਜੀ (ਗਰੀਬਦਾਸ ਜੀ ਬੱਸਾਂ ਵਾਲੇ) ਆਲੀਕੇ ਵਿਖੇ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮ ਦਾ ਪੋਸਟਰ ਸੰਤ ਰਾਜਗਿਰੀ ਜੀ ਮਹਾਰਾਜ ਵਲੋਂ ਜਾਰੀ ਕੀਤਾ ਗਿਆ।

Ad Position 21
No active advertisement
ਧਾਰਮਿਕ ਸਮਾਗਮ ਦਾ ਪੋਸਟਰ ਜਾਰੀ ਕਰਦੇ ਹੋਏ ਸੰਤ ਰਾਜਗਿਰੀ ਜੀ ਨਾਲ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਅਤੇ ਸਮੂਹ ਮੈਂਬਰ। ਤਸਵੀਰ : ਪ੍ਰਵੀਨ ਗਰਗ 03-11-2026
ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਸੰਤ ਚਿਤਾਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਸਾਲਾਨਾ ਗੁਰਪੁਰਬ ਸਮਾਗਮ ਤਪ-ਅਸਥਾਨ ਸੰਤ ਚਿਤਾ ਨੰਦ ਜੀ (ਗਰੀਬਦਾਸ ਜੀ ਬੱਸਾਂ ਵਾਲੇ) ਆਲੀਕੇ ਵਿਖੇ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮ ਦਾ ਪੋਸਟਰ ਸੰਤ ਰਾਜਗਿਰੀ ਜੀ ਮਹਾਰਾਜ ਵਲੋਂ ਜਾਰੀ ਕੀਤਾ ਗਿਆ। ਕਮੇਟੀ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ 22 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਕੇ ਮਿਤੀ 24 ਨਵੰਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਸੰਤ ਰਾਜਗਿਰੀ ਜੀ ਮਹਾਰਾਜ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ। ਇਸੇ ਦਿਨ ਹੀ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਲੋੜੀਂਦਾ ਸਮਾਨ ਵੀ ਦਿੱਤਾ ਜਾਵੇਗਾ। ਇਸ ਮੌਕੇ ਸੰਤ ਚਿਤਾਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਖ਼ਜ਼ਾਨਚੀ ਗੁਰਤੇਜ ਸਿੰਘ ਨੈਣੇਵਾਲ, ਸਕੱਤਰ ਬਲਜਿੰਦਰ ਸਿੰਘ, ਸ ਹਾਇਕ ਸਕੱਤਰ ਦਲੀਪ ਸਿੰਘ ਸਾਬਕਾ ਸਰਪੰਚ, ਸਟੋਰ ਕੀਪਰ ਜਿਉਣ ਸਿੰਘ, ਗੋਪਾਲ ਕ੍ਰਿਸ਼ਨ, ਹਾਕਮ ਸਿੰਘ, ਹਰਜਿੰਦਰ ਸਿੰਘ ਜਿੰਦੂ, ਸੁੱਖਾ ਨੰਬਰਦਾਰ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਨੈਣੇਵਾਲ, ਹਰਦੀਪ ਸਿੰਘ ਢਿੱਲੋਂ, ਅਜੀਤ ਸਿੰਘ ਖਾਲਸਾ, ਗੁਰਬਖ਼ਸ਼ ਸਿੰਘ, ਸੁਖਚੈਨ ਸਿੰਘ, ਜਗਦੇਵ ਸਿੰਘ, ਹਰਚੰਦ ਸਿੰਘ, ਸਰਪੰਚ ਬਿਰਸਾ ਸਿੰਘ, ਹਰਦੇਵ ਸਿੰਘ, ਗੋਬਿੰਦ ਰਾਏ, ਸੁਰਿੰਦਰ ਲੱਕੀ, ਨਿਰਮਲ ਸਿੰਘ ਢਿੱਲਵਾਂ, ਬਚਨ ਸਿੰਘ, ਬਲਜਿੰਦਰ ਕੁਮਾਰ, ਗੁਰਨੇਕ ਸਿੰਘ, ਸੁਰਜੀਤ ਸਿੰਘ ਢਿੱਲੋਂ, ਬੂਟਾ ਸਿੰਘ, ਜੀਤ ਸਿੰਘ, ਮਨੀ, ਲਵੀ, ਤਾਰਾ ਧਿੰਗੜ, ਸੀਰਾ ਸਿੱਧੂ, ਪ੍ਰਤਾਪ ਸਿੰਘ ਬੁੱਗਰ, ਬਾਬਾ ਬਿੰਦਰ ਸਿੰਘ ਗ੍ਰੰਥੀ, ਨਿੱਕਾ ਖੱਤਰੀ, ਕੇਵਲ ਸਿੰਘ ਦਰਜ਼ੀ, ਪਰਮਜੀਤ ਸਿੰਘ ਖਾਲਸਾ, ਮੋਨੂੰ ਚੰਡੀਗੜ੍ਹ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਨਾਤਨ ਸੇਵਾ ਵੈੱਲਫੇਅਰ ਕਮੇਟੀ ਵਲੋਂ ਸ੍ਰੀ ਰਾਮਾਇਣ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਪਿੰਡ ਜੋਧਪੁਰ ਦੇ ਗੁਰਦੁਆਰਾ ਹਿੰਮਤ ਸਿੰਘ ਵਿਖੇ ਪਰਿਕਰਮਾ ਦੇ ਵਰਾਂਡੇ ਦਾ ਲੈਂਟਰ ਪਾਇਆ
Ad Position 24