ਜੈ ਮਾ ਚਿੰਤਪੁਰਨੀ ਕਲੱਬ ਵਲੋਂ ਵਿਸ਼ਾਲ ਜਾਗਰਣ 31 ਨੂੰ
ਤਪਾ ਮੰਡੀ, 25 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਆਜ਼ਾਦ ਨਗਰ ਘੁੰਨਸ ਰੋਡ ’ਤੇ ਜੈ ਮਾਂ ਚਿੰਤਪੁਰਨੀ ਕਲੱਬ ਵਲੋਂ ਛੇਵਾਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਮਾਤਾ ਦੀ ਜੋਤ ਹਿਮਾਚਲ ਪ੍ਰਦੇਸ਼ ਸ੍ਰੀ ਜਵਾਲਾ ਜੀ ਤੋਂ ਪੂਰੀ ਮਰਿਆਦਾ ਨਾਲ ਤਪਾ ਪਹੁੰਚੀ ਅਤੇ ਸ਼ੋਭਾ ਯਾਤਰਾ ਕੱਢੀ ਗਈ।
ਤਪਾ ਮੰਡੀ, 25 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਆਜ਼ਾਦ ਨਗਰ ਘੁੰਨਸ ਰੋਡ ’ਤੇ ਜੈ ਮਾਂ ਚਿੰਤਪੁਰਨੀ ਕਲੱਬ ਵਲੋਂ ਛੇਵਾਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਮਾਤਾ ਦੀ ਜੋਤ ਹਿਮਾਚਲ ਪ੍ਰਦੇਸ਼ ਸ੍ਰੀ ਜਵਾਲਾ ਜੀ ਤੋਂ ਪੂਰੀ ਮਰਿਆਦਾ ਨਾਲ ਤਪਾ ਪਹੁੰਚੀ ਅਤੇ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਕਲੱਬ ਦੇ ਰੋਹਿਤ ਕੁਮਾਰ ਅਤੇ ਟਿੰਕੂ ਗੋਇਲ ਨੇ ਦੱਸਿਆ ਕਿ ਆਜ਼ਾਦ ਨਗਰ ਵਿਖੇ ਮਾਤਾ ਦਾ ਛੇਵਾਂ ਵਿਸ਼ਾਲ ਜਾਗਰਣ 31 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਮਾਂ ਦਾ ਗੁਣਗਾਨ ਕੇਸ਼ਵ ਗਰਗ ਬਰਨਾਲਾ ਅਤੇ ਬੇਬੀ ਪੂਜਾ ਬਠਿੰਡਾ ਵਾਲੇ ਕਰਨਗੇ। ਉਨ੍ਹਾਂ ਦੱਸਿਆ ਕਿ ਜਾਗਰਣ ਸਬੰਧੀ ਮਾਤਾ ਦੀ ਜੋਤ ਸ੍ਰੀ ਜਵਾਲਾ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ ਹੈ। ਇਸ ਮੌਕੇ ਕਲੱਬ ਦੇ ਮੈਂਬਰ ਹਾਜ਼ਰ ਸਨ।