ਸੈਣ ਸਮਾਜ ਵੈੱਲਫੇਅਰ ਕਮੇਟੀ ਵਲੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ
ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ)-ਸੈਣ ਸਮਾਜ ਵੈਲਫੇਅਰ ਕਮੇਟੀ ਵਲੋਂ ਮੂਰਤੀ ਪੂਜਣ ਸਬੰਧੀ ਸੈਣ ਭਗਤ ਦੇ ਮੰਦਰ ਨੇੜੇ ਬਾਬਾ ਮੱਠ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ)-ਸੈਣ ਸਮਾਜ ਵੈਲਫੇਅਰ ਕਮੇਟੀ ਵਲੋਂ ਮੂਰਤੀ ਪੂਜਣ ਸਬੰਧੀ ਸੈਣ ਭਗਤ ਦੇ ਮੰਦਰ ਨੇੜੇ ਬਾਬਾ ਮੱਠ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਸਮੁੱਚੀ ਸੰਗਤ ਨੂੰ ਸੈਣ ਭਗਤ ਜੀ ਵਲੋਂ ਦਿਖਾਏ ਗਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਤੇ ਸੈਣ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਸਿੰਘ ਪਲਣ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਮੂਹ ਕਮੇਟੀ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਟੀਟੂ ਦੀਕਸ਼ਿਤ, ਰਾਜ ਮਾਰਕੰਡਾ, ਰਵੀ ਮੌੜ, ਕੌਂਸਲਰ ਧਰਮਪਾਲ ਸ਼ਰਮਾ, ਕੌਂਸਲਰ ਗੁਰਮੀਤ ਸਿੰਘ ਰੋੜ, ਮਹਿਮਾ ਚੱਠਾ, ਡਾ: ਜਗਦੇਵ ਸਿੰਘ, ਡਾ: ਗੁਰਪ੍ਰੀਤ ਸਿੰਘ ਤੋਂ ਇਲਾਵਾ ਕਮੇਟੀ ਦੇ ਬਲਵੰਤ ਸਰੋਏ, ਵਿਜੇ ਕੁਮਾਰ ਚੰਦੇਲ, ਚੇਤਨ ਕੁਮਾਰ, ਜਤਿੰਦਰ ਕੁਮਾਰ, ਬੱਬੂ, ਸੁਰੇਸ਼ ਚੰਦੇਲ, ਬਿੱਟੂ ਟੇਲਰ, ਸੁਖਦੇਵ ਸਿੰਘ ਢਿਲਵਾਂ, ਜਗਸੀਰ ਸਿੰਘ, ਸਹਿਜਪ੍ਰੀਤ ਸਿੰਘ, ਗੁਰਨੈਬ ਸਿੰਘ, ਗੁਰਵਿੰਦਰ ਸਿੰਘ, ਜੋਗਿੰਦਰ ਸਿੰਘ ਮੋਗਾ, ਸੁਰਜੀਤ ਸਿੰਘ ਪੁਰਬਾ, ਸਰਬੀ ਸਿੰਘ, ਗੁਰਜੰਟ ਸਿੰਘ, ਜਗਤਾਰ ਸਿੰਘ, ਪ੍ਰਵੇਸ਼ ਕੁਮਾਰ, ਹਰਪ੍ਰੀਤ ਪੰਜੂ, ਗੁਰਮੀਤ ਸਿੰਘ, ਭੋਲਾ, ਪਰਗਟ ਸਿੰਘ ਵਿਰਕ, ਗਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ, ਮੱਘਰ ਸਿੰਘ ਆਦਿ ਹਾਜ਼ਰ ਸਨ।