20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਟਰੱਸਟ ਨੇ ਧਾਰਮਿਕ ਸਮਾਗਮ ਕਰਵਾਇਆ ਸਮਾਰੋਹ ਮੌਕੇ ਜਸਵੰਤ ਜ਼ਫ਼ਰ ਨੂੰ ਐਵਾਰਡ ਨਾਲ ਕੀਤਾ ਸਨਮਾਨਿਤ

ਤਪਾ ਮੰਡੀ, 20 ਅਕਤੂਬਰ (ਪ੍ਰਵੀਨ ਗਰਗ)- ਪਿੰਡ ਘੁੰਨਸ ਦੇ ਗੁਰਦੁਆਰਾ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਮੁੱਖ ਸੇਵਾਦਾਰ ਸਾਬਕਾ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਦੀ ਦੇਖ-ਰੇਖ ਹੇਠ ਦਸਵੀਂ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਢਾਡੀ ਕਵੀਸ਼ਰੀ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਨਾਲ ਹੀ ਸੰਤ ਅਤਰ ਸਿੰਘ ਦੇ ਸਮਾਜ ’ਚ ਪਾਏ ਯੋਗਦਾਨ ਉੱਪਰ ਚਾਨਣਾ ਪਾਇਆ।

Ad Position 21
No active advertisement
ਬਰਨਾਲਾ ਵਿਖੇ ਦੁਸਹਿਰੇ ਦਾ ਤਿਉਹਾਰ 21-10-2026
ਤਪਾ ਮੰਡੀ, 20 ਅਕਤੂਬਰ (ਪ੍ਰਵੀਨ ਗਰਗ)- ਪਿੰਡ ਘੁੰਨਸ ਦੇ ਗੁਰਦੁਆਰਾ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਮੁੱਖ ਸੇਵਾਦਾਰ ਸਾਬਕਾ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਦੀ ਦੇਖ-ਰੇਖ ਹੇਠ ਦਸਵੀਂ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਢਾਡੀ ਕਵੀਸ਼ਰੀ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਨਾਲ ਹੀ ਸੰਤ ਅਤਰ ਸਿੰਘ ਦੇ ਸਮਾਜ ’ਚ ਪਾਏ ਯੋਗਦਾਨ ਉੱਪਰ ਚਾਨਣਾ ਪਾਇਆ। ਸਮਾਗਮ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਟਰੱਸਟ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਮਾਰੋਹ ਮੌਕੇ ਸੰਤ ਬਲਬੀਰ ਸਿੰਘ ਘੁੰਨਸ ਵਲੋਂ ਬਾਬਾ ਟੇਕ ਸਿੰਘ ਧਨੌਲਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਸਮਾਰੋਹ ਦੌਰਾਨ ਜਸਵੰਤ ਜ਼ਫ਼ਰ ਨੂੰ ਸੰਤ ਅਤਰ ਸਿੰਘ ਘੁੰਨਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਨਕਦ ਰਾਸ਼ੀ, ਦੁਸ਼ਾਲਾ, ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੀ ਬਖਸ਼ਿਸ਼ ਕੀਤੀ । ਇਸ ਤੋਂ ਇਲਾਵਾ ਟਰੱਸਟ ਵਲੋਂ ਡਾ: ਬਲਬੀਰ ਕੌਰ ਪੰਧੇਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਟਰੱਸਟ ਦੇ ਮੈਂਬਰਾਂ ਪੰਜਾਬੀ ਕਵੀ ਸੀ. ਮਾਰਕੰਡਾ, ਆਲੋਚਕ ਤੇਜਾ ਸਿੰਘ ਤਿਲਕ, ਡਾ: ਭੁਪਿੰਦਰ ਸਿੰਘ ਬੇਦੀ ਅਤੇ ਜਨਰਲ ਸਕੱਤਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਜ਼ਫ਼ਰ ਦੇ ਹੁਣ ਤੱਕ ਪੰਜ ਕਾਵਿ ਸੰਗ੍ਰਹਿ, ਚਾਰ ਪੁਸਤਕਾਂ ਵਾਰਤਕ ਅਤੇ ਅੱਠ ਪੁਸਤਕਾਂ ਹੋਰ ਛਪ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਐਵਾਰਡ 1991 ਵਿਚ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਦੇਣ ਉਪਰੰਤ ਸ਼ੁਰੂ ਕੀਤਾ ਗਿਆ ਸੀ। ਟਰੱਸਟ ਵਲੋਂ ਹੁਣ ਤੱਕ 55 ਲੇਖਕਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਕੁਲਵੰਤ ਸਿੰਘ ਕੀਤੂ, ਪਰਮਜੀਤ ਸਿੰਘ ਖਾਲਸਾ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਤਰਲੋਚਨ ਬਾਂਸਲ, ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਡੋਗਰ ਸਿੰਘ ਉੱਗੋਕੇ, ਵਿਨੋਦ ਬਾਂਸਲ, ਗੁਰਮੀਤ ਸਿੰਘ ਰੋੜ, ਹਰਜਿੰਦਰ ਸਿੰਘ ਪਾਲੀ, ਪਰਮਜੀਤ ਸਿੰਘ ਪੰਮਾ ਤਾਜੋ, ਪਰਮਜੀਤ ਟੀਟੂ, ਟੀਟੂ ਦੀਕਸ਼ਤ, ਬੇਅੰਤ ਮਾਂਗਟ, ਭਗਵਾਨ ਸਿੰਘ ਭਾਨਾ, ਜਥੇਦਾਰ ਸਾਧੂ ਸਿੰਘ ਧਾਲੀਵਾਲ, ਵਿਜੇ ਘੁੰਨਸ, ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ ਬਰਨਾਲਾ, ਜਸਵੀਰ ਸਿੰਘ, ਗੁਰਤੇਜ ਖੁੱਡੀ, ਮੱਖਣ ਸਿੰਘ ਮਹਿਰਮੀਆਂ, ਗੁਰਜੀਤ ਸਿੰਘ ਖੁੱਡੀ, ਡਾ: ਜੱਗਾ ਸਿੰਘ ਮੌੜ, ਸਰਪੰਚ ਬੇਅੰਤ ਸਿੰਘ ਬੰਤੀ, ਡਾ: ਸੂਬਾ ਸਿੰਘ, ਨਾਜ਼ਰ ਸਿੰਘ, ਬਾਬਾ ਸ਼ਿੰਦਰ ਸਿੰਘ, ਜਸਵਿੰਦਰ ਸਿੰਘ ਲੱਧੜ ਪੀ.ਏ. ਟੂ ਘੁੰਨਸ, ਡਾ: ਰਾਜ ਸਿੰਘ, ਭਿੰਦਰ ਸਿੰਘ ਘੁੰਨਸ ਆਦਿ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਤੋਂ ਇਲਾਵਾ ਪਿੰਡ ਨਿਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੀਮਾ-ਜੋਧਪੁਰ ਵਿਖੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵਲੋਂ ਮਿਆਰਾਂ ਸੰਬੰਧੀ ਵਰਕਸ਼ਾਪ ਅਗਲੀ ਖ਼ਬਰ ਮਸਤੂਆਣਾ ਕੌਂਸਲ 100 ਨਰਸਰੀ ਸਕੂਲ ਖੋਲ੍ਹੇਗੀ - ਖਹਿਰਾ
Ad Position 24