19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਆਰੀਆਭੱਟਾ ਕਾਲਜ ਵਿਖੇ ‘ਉੱਦਮੀ ਸੋਚ’ ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ

ਬਰਨਾਲਾ, 19 ਅਕਤੂਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ‘ਉੱਦਮੀ ਸੋਚ’ ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਦਮਤਾ ਨੂੰ ਇਕ ਸੰਭਾਵਨਾਪੂਰਨ ਕਿੱਤੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਵਿਚ ਆਪਣੇ ਨਵੇਂ ਵਿਚਾਰਾਂ ਨੂੰ ਸਾਰਥਿਕ ਵਪਾਰਕ ਮੌਕਿਆਂ ਵਿਚ ਬਦਲਣ ਦਾ ਆਤਮ-ਵਿਸ਼ਵਾਸ ਪੈਦਾ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 20-10-2026
ਬਰਨਾਲਾ, 19 ਅਕਤੂਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ‘ਉੱਦਮੀ ਸੋਚ’ ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਦਮਤਾ ਨੂੰ ਇਕ ਸੰਭਾਵਨਾਪੂਰਨ ਕਿੱਤੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਵਿਚ ਆਪਣੇ ਨਵੇਂ ਵਿਚਾਰਾਂ ਨੂੰ ਸਾਰਥਿਕ ਵਪਾਰਕ ਮੌਕਿਆਂ ਵਿਚ ਬਦਲਣ ਦਾ ਆਤਮ-ਵਿਸ਼ਵਾਸ ਪੈਦਾ ਕਰਨਾ ਸੀ। ਸੈਮੀਨਾਰ ਦੌਰਾਨ ਤੇਜ਼ੀ ਨਾਲ ਬਦਲ ਰਹੇ ਵਪਾਰਕ ਮਾਹੌਲ ਵਿਚ ਉੱਦਮੀ ਸੋਚ ਦੀ ਮਹੱਤਤਾ ’ਤੇ ਵਿਸ਼ੇਸ਼ ਚਰਚਾ ਕੀਤੀ ਗਈ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਉੱਦਮਤਾ ਦਾ ਅਰਥ ਸਿਰਫ਼ ਆਪਣਾ ਕਾਰੋਬਾਰ ਸਥਾਪਿਤ ਕਰਨਾ ਹੀ ਨਹੀਂ, ਸਗੋਂ ਨਵੇਂ ਮੌਕਿਆਂ ਦੀ ਪਛਾਣ ਕਰਨਾ , ਸਮੱਸਿਆਵਾਂ ਦੇ ਹੱਲ ਲੱਭਣਾ, ਸੋਚ-ਸਮਝ ਕੇ ਜੋਖ਼ਮ ਉਠਾਉਣਾ, ਨਵੀਨਤਾ ਨੂੰ ਅਪਣਾਉਣਾ ਅਤੇ ਸਮਾਜ ਲਈ ਮੁੱਲ ਪੈਦਾ ਕਰਨਾ ਵੀ ਹੈ। ਇਸ ਮੌਕੇ ਸਫ਼ਲ ਉੱਦਮੀ ਬਣਨ ਲਈ ਦ੍ਰਿੜ੍ਹ ਇਰਾਦੇ, ਬਦਲਦੇ ਹਾਲਾਤਾਂ ਅਨੁਸਾਰ ਢਲਣ ਦੀ ਸਮਰੱਥਾ, ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਹਿੰਮਤ, ਰਣਨੀਤਕ ਸੋਚ ਅਤੇ ਨਿਰੰਤਰ ਸਿੱਖਣ ਦੀ ਭਾਵਨਾ ਨੂੰ ਮਹੱਤਵਪੂਰਨ ਦੱਸਿਆ ਗਿਆ। ਸੰਸਥਾ ਦੇ ਚੇਅਰਮੈਨ ਇੰਜੀਨੀਅਰ ਆਰ. ਕੇ. ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਡਾ: ਭਵੇਤ, ਡੀਨ ਅਕਾਦਮਿਕ, ਕੋਆਰਡੀਨੇਟਰ ਮੈਡਮ ਡਿੰਪੀ ਕੌਰ, ਡਾ: ਜਸ਼ਨ ਜੋਤ ਨੇ ਵਿਦਿਆਰਥੀਆਂ ਨੂੰ ਉੱਭਰ ਰਹੇ ਕਿੱਤਾਮੁਖੀ ਖੇਤਰਾਂ ਦੀ ਪੜਚੋਲ ਕਰਨ ਦੇ ਮੌਕੇ ਪ੍ਰਦਾਨ ਕਰਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵਿਹਾਰਕ ਹੁਨਰ ਵਿਕਸਿਤ ਕਰਨ, ਵਪਾਰਕ ਖੇਤਰ ਵਿਚ ਉਪਲਬਧ ਮੌਕਿਆਂ ਦੀ ਪਛਾਣ ਕਰਨ ਅਤੇ ਆਪਣੇ ਵਿਚਾਰਾਂ ਨੂੰ ਸਾਰਥਿਕ ਕਾਰੋਬਾਰਾਂ ਵਿਚ ਬਦਲਣ ਲਈ ਲੋੜੀਂਦਾ ਆਤਮ-ਵਿਸ਼ਵਾਸ ਪੈਦਾ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਸ੍ਰੀ ਰਾਜੀਵ ਮੰਗਲਾ, ਸ੍ਰੀ ਵਿੱਕੀ ਸਿੰਗਲਾ, ਸ੍ਰੀ ਇੰਦਰਪਾਲ ਗੋਇਲ, ਸ੍ਰੀ ਹਰਭਜਨ ਸਿੰਘ, ਸ੍ਰੀ ਮੋਹਿਤ ਮੰਗਲਾ, ਸ੍ਰੀ ਅਸ਼ਵਨੀ ਕੁਮਾਰ, ਭਵੁਕਤਾ ਸ਼ਰਮਾ, ਸ੍ਰੀ ਰਜਨੀਸ਼ ਨਰੂਲਾ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਝੋਟਾ ਹੱਤਿਆ ਕਾਂਡ ਦੇ ਵਿਰੋਧ ’ਚ ਵਿਧਾਇਕ ਮਾ. ਜਗਸੀਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਅਗਲੀ ਖ਼ਬਰ ਮਹਿਲਾ ਕਾਂਗਰਸ ਵਲੋਂ ਅੰਕਿਤਾ ਭੰਡਾਰੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ ਕੱਢਿਆ
Ad Position 24