17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਿੰਡ ਚੀਮਾ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ (ਮਹੋਸਾ) 24 ਤੋਂ

ਟੱਲੇਵਾਲ, 16 ਅਕਤੂਬਰ (ਸੋਨੀ ਚੀਮਾ)-ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਨਿਰਮਲ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਵਿਖੇ ਸੰਤ ਮਹਾਂਪੁਰਸ਼ ਸ੍ਰੀਮਾਨ ਬ੍ਰਹਮ ਗਿਆਨੀ 108 ਸੰਤ ਬਾਬਾ ਭੋਲਾ ਸਿੰਘ ਦੀ ਸਾਲਾਨਾ 74ਵੀਂ ਬਰਸੀ ਅਤੇ ਬ੍ਰਹਮ ਗਿਆਨੀ 108 ਸੰਤ ਬਾਬਾ ਤੋਤਾ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਅਤੇ ਜੋੜ ਮੇਲਾ (ਮਹੋਸਾ) ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਪਿੰਡ ਦੇ ਸਮਾਜ ਸੇਵੀ ਕਲੱਬਾਂ ਦੇ ਸਹਿਯੋਗ ਨਾਲ 24 ਤੋਂ 26 ਅਕਤੂਬਰ ਤੱਕ ਡੇਰਾ ਚੀਮਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਗੁਲਾਬ ਸਿੰਘ ਦੇ ਪ੍ਰਬੰਧਕ ਅਤੇ ਬ੍ਰਹਮਲੀਨ ਬਾਬਾ ਮੱਖਣ ਸਿੰਘ ਮਹੰਤ ਦੇ ਸਪੁੱਤਰ ਮਹੰਤ ਅਮਨਦੀਪ ਸਿੰਘ ਕਥਾ ਵਾਚਕ, ਮਹੰਤ ਅਬੈਪ੍ਰਤਾਪ ਸਿੰਘ ਸਪੁੱਤਰ (ਬ੍ਰਹਮਲੀਨ ਮਹੰਤ ਬਿਕਰਮਜੀਤ ਸਿੰਘ ਵਿੱਕੀ), ਸੈਕਟਰੀ ਅਵਤਾਰ ਸਿੰਘ ਕਾਲਾ ਭੰਗੂ ਨੇ ਦੱਸਿਆ ਕਿ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਪਿੰਡ ਵਾਸੀਆਂ, ਪੰਚਾਇਤ, ਕਲੱਬਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਸਦਕਾ ਮੁਕੰਮਲ ਕੀਤੀਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 17-10-2026
ਟੱਲੇਵਾਲ, 16 ਅਕਤੂਬਰ (ਸੋਨੀ ਚੀਮਾ)-ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਨਿਰਮਲ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਵਿਖੇ ਸੰਤ ਮਹਾਂਪੁਰਸ਼ ਸ੍ਰੀਮਾਨ ਬ੍ਰਹਮ ਗਿਆਨੀ 108 ਸੰਤ ਬਾਬਾ ਭੋਲਾ ਸਿੰਘ ਦੀ ਸਾਲਾਨਾ 74ਵੀਂ ਬਰਸੀ ਅਤੇ ਬ੍ਰਹਮ ਗਿਆਨੀ 108 ਸੰਤ ਬਾਬਾ ਤੋਤਾ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਅਤੇ ਜੋੜ ਮੇਲਾ (ਮਹੋਸਾ) ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਪਿੰਡ ਦੇ ਸਮਾਜ ਸੇਵੀ ਕਲੱਬਾਂ ਦੇ ਸਹਿਯੋਗ ਨਾਲ 24 ਤੋਂ 26 ਅਕਤੂਬਰ ਤੱਕ ਡੇਰਾ ਚੀਮਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਗੁਲਾਬ ਸਿੰਘ ਦੇ ਪ੍ਰਬੰਧਕ ਅਤੇ ਬ੍ਰਹਮਲੀਨ ਬਾਬਾ ਮੱਖਣ ਸਿੰਘ ਮਹੰਤ ਦੇ ਸਪੁੱਤਰ ਮਹੰਤ ਅਮਨਦੀਪ ਸਿੰਘ ਕਥਾ ਵਾਚਕ, ਮਹੰਤ ਅਬੈਪ੍ਰਤਾਪ ਸਿੰਘ ਸਪੁੱਤਰ (ਬ੍ਰਹਮਲੀਨ ਮਹੰਤ ਬਿਕਰਮਜੀਤ ਸਿੰਘ ਵਿੱਕੀ), ਸੈਕਟਰੀ ਅਵਤਾਰ ਸਿੰਘ ਕਾਲਾ ਭੰਗੂ ਨੇ ਦੱਸਿਆ ਕਿ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਪਿੰਡ ਵਾਸੀਆਂ, ਪੰਚਾਇਤ, ਕਲੱਬਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਸਦਕਾ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ 24 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਕਰਵਾਏ ਨਾਲ ਸ਼ੁਰੂ ਹੋਣਗੇ ਅਤੇ 25 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਰਾਤ ਸਮੇਂ ਢਾਡੀ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ 26 ਅਕਤੂਬਰ ਨੂੰ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ੳਥੇ ਢਾਡੀ ਅਤੇ ਕਵੀਸ਼ਰੀ ਦਰਬਾਰ ਵੀ ਸਜੇਗਾ ਅਤੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਰਾਜਸੀ, ਧਾਰਮਿਕ, ਕਿਸਾਨ ਜਥੇਬੰਦੀਆਂ, ਕਲੱਬ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਵੀ ਹਾਜ਼ਰੀ ਲਵਾਉਣਗੇ। ਇਸ ਮੌਕੇ ਡਾ: ਕਰਮਜੀਤ ਸਿੰਘ ਬੱਬੂ, ਰਾਜ ਸਿੰਘ ਜਾਗਲ, ਬਲਵੀਰ ਸਿੰਘ ਪੇਸੀ, ਸੀਰਾ ਸਿੰਘ, ਗੁਰਪ੍ਰੀਤ ਸਿੰਘ, ਸ਼ਨੀ ਬਾਰਵਾਲਾ ਆਦਿ ਤੋਂ ਇਲਾਵਾ ਸਮੂਹ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਇਆ ਵਿਸ਼ੇਸ਼ ਕੈਂਪ ਅਗਲੀ ਖ਼ਬਰ ਮੋੜ ਨਾਭਾ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਇਕ ਕਿਸਾਨ ਸਿਖਲਾਈ ਕੈਂਪ ਲਗਾਇਆ
Ad Position 24