08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਾਂਗਰਸੀਆਂ ਨੇ ਹਰਦੀਪ ਸਿੰਘ ਗਿੱਲ ਨੂੰ ਕਮੇਟੀ ਦਾ ਪ੍ਰਧਾਨ ਕੀਤਾ ਨਿਯੁਕਤ

ਸ਼ਹਿਣਾ, 8 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਦੇ ਕਾਂਗਰਸੀ ਆਗੂਆਂ ਨੇ ਲੋਕਲ ਕਾਂਗਰਸ ਕਮੇਟੀ ਦਾ ਗਠਨ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਕਮੇਟੀ ਦੇ ਕਈ ਦਹਾਕਿਆਂ ਤੋਂ ਬਾਬੂ ਗਿਰਧਾਰੀ ਲਾਲ ਸ਼ਹਿਰੀ ਪ੍ਰਧਾਨ ਚੱਲੇ ਆ ਰਹੇ ਸਨ।

Ad Position 21
No active advertisement
ਸ਼ਹਿਣਾ ਵਿਖੇ ਸ਼ਹਿਰੀ ਪ੍ਰਧਾਨ ਬਣਾਏ ਗਏ ਹਰਦੇਵ ਸਿੰਘ ਗਿੱਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਆਗੂ। ਤਸਵੀਰ : ਸੁਰੇਸ਼ ਗੋਗੀ 09-10-2026
ਸ਼ਹਿਣਾ, 8 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਦੇ ਕਾਂਗਰਸੀ ਆਗੂਆਂ ਨੇ ਲੋਕਲ ਕਾਂਗਰਸ ਕਮੇਟੀ ਦਾ ਗਠਨ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਕਮੇਟੀ ਦੇ ਕਈ ਦਹਾਕਿਆਂ ਤੋਂ ਬਾਬੂ ਗਿਰਧਾਰੀ ਲਾਲ ਸ਼ਹਿਰੀ ਪ੍ਰਧਾਨ ਚੱਲੇ ਆ ਰਹੇ ਸਨ। ਉਨ੍ਹਾਂ ਵਲੋਂ ਬਜ਼ੁਰਗ ਹੋਣ ਕਰ ਕੇ ਪਾਰਟੀ ਵਿਚ ਖੁੱਲ ਕੇ ਕੰਮ ਕਰਨ ਤੋਂ ਸਮਰੱਥ ਜ਼ਾਹਰ ਕਰਨ ਤੇ ਕਾਂਗਰਸੀਆਂ ਨੇ ਇਕਮੱਤ ਹੁੰਦਿਆਂ ਟਕਸਾਲੀ ਤੇ ਸੀਨੀਅਰ ਆਗੂ ਹਰਦੇਵ ਸਿੰਘ ਗਿੱਲ ਨੂੰ ਕਾਂਗਰਸ ਪਾਰਟੀ ਦਾ ਸ਼ਹਿਰੀ ਪ੍ਰਧਾਨ ਚੁਣ ਲਿਆ। ਇਸ ਸਮੇਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਰਦੇਵ ਸਿੰਘ ਗਿੱਲ ਤੋਂ ਇਲਾਵਾ ਹੋਰ ਨਿਯੁਕਤੀਆਂ ਵੀ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ। ਹਰਦੇਵ ਸਿੰਘ ਗਿੱਲ ਨੂੰ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਰੌਸ਼ਨ ਲਾਲ ਸ਼ਰਮਾ ਮੀਤ ਪ੍ਰਧਾਨ, ਗਿਰਧਾਰੀ ਲਾਲ ਗਰਗ ਚੇਅਰਮੈਨ, ਬਲਜੀਤ ਸਿੰਘ ਮੀਤ ਪ੍ਰਧਾਨ, ਹਰਮੇਲ ਸਿੰਘ ਟੱਲੇਵਾਲੀਆ ਮੀਤ ਪ੍ਰਧਾਨ, ਨਰਿੰਦਰ ਸਦਿਓੜਾ ਮੀਤ ਪ੍ਰਧਾਨ, ਸਾਹਿਬਦੀਨ ਸਰਬੂ ਨੂੰ ਵੀ ਮੀਤ ਪ੍ਰਧਾਨ ਚੁਣਿਆ ਗਿਆ। ਜਦਕਿ ਬੀਬੀ ਮਲਕੀਤ ਕੌਰ ਸਹੋਤਾ ਨੂੰ ਮਹਿਲਾ ਵਿੰਗ ਦੀ ਸੀਨੀਅਰ ਆਗੂ, ਸੁਖਵਿੰਦਰ ਸਿੰਘ ਧਾਲੀਵਾਲ ਪ੍ਰੈਸ ਸਕੱਤਰ, ਮਿੰਟੂ ਜੱਸਲ ਜਰਨਲ ਸਕੱਤਰ, ਗੁਰਮਿੰਦਰ ਸਿੰਘ ਮਿੰਕੂ ਸਕੱਤਰ ਤੋਂ ਇਲਾਵਾ ਕੁਲਵਿੰਦਰ ਸਿੰਘ ਕਲਕੱਤਾ, ਕਰਨੈਲ ਸਿੰਘ ਖੂਹ ਵਾਲਾ, ਜੰਗ ਸਿੰਘ ਨੰਬਰਦਾਰ, ਰਾਹੁਲ ਕੁਮਾਰ, ਜੀਵਨ ਸ਼ਰਮਾ, ਬੀਰਾ ਖਹਿਰਾ, ਮੁਖਤਿਆਰ ਗੋਗੀ, ਗੁਰਮੀਤ ਬਾਵਾ, ਦਰਸ਼ਨ ਬਾਵਾ, ਸਤਬੀਰ ਸਿੰਘ ਢਿੱਲੋਂ, ਰਮੇਸ਼ ਕੁਮਾਰ, ਰਣਜੀਤ ਸਿੰਘ ਲੀਲੋ ਕੋਠੇ, ਗੋਪਾਲ ਕ੍ਰਿਸ਼ਨ ਭੰਗਰੀਆ, ਲਖਬੀਰ ਸਿੰਘ ਖਹਿਰਾ, ਕਾਲਾ ਬਾਬਾ, ਗੁਰਪ੍ਰੀਤ ਸਿੰਘ ਆਦਿ ਨੂੰ ਕਾਰਜਕਾਰੀ ਕਮੇਟੀ ਮੈਂਬਰ ਲਿਆ ਗਿਆ। ਕਾਂਗਰਸੀ ਆਗੂਆਂ ਨੇ ਚੋਣ ਕਰਨ ਉਪਰੰਤ ਕਾਂਗਰਸ ਪਾਰਟੀ ਦੇ ਹਰ ਪਿੰਡ ਵਿਚ ਹੱਥ ਮਜ਼ਬੂਤ ਕਰਨ ਲਈ ਉਪਰਾਲਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੁਸਰੀ ਤੋਂ ਸਤਾਏ ਇਲਾਕੇ ਦੇ ਲੋਕਾਂ ਨੇ ਗੁਦਾਮਾਂ ’ਚ ਕੰਪਨੀ ਦੇ ਅਧਿਕਾਰੀਆਂ ਦਾ ਘਿਰਾਓ ਕਰ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਵਿਧਾਇਕ ਲਾਭ ਸਿੰਘ ਉਗੋਕੇ ਨੇ ਮੌੜ ਨਾਭਾ ਵਿਖੇ ਲਿੰਕ ਸੜਕ ਦਾ ਕੀਤਾ ਉਦਘਾਟਨ
Ad Position 24