ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਰਾਸ਼ੀ ਭੇਟ
ਤਪਾ ਮੰਡੀ, 8 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਾਹਰਲਾ ਡੇਰਾ ਮਹੰਤ ਜੰਗੀਰ ਦਾਸ ਹਵੇਲੀ ਪੱਤੀ ਤਪਾ ਦੇ ਪ੍ਰਬੰਧਕਾਂ ਮਹੰਤ ਬੁੱਕਣ ਦਾਸ, ਮਹੰਤ ਰਘਵੀਰ ਦਾਸ, ਮਹੰਤ ਸੋਮ ਦਾਸ ਅਤੇ ਮਹੰਤ ਬੀਰਬਲ ਦਾਸ ਵਲੋਂ ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਟੀਟੂ ਦੀਕਸ਼ਿਤ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਗੱਲਬਾਤ ਦੌਰਾਨ ਕਲੱਬ ਮੈਂਬਰਾਂ ਨੇ ਕਿਹਾ ਕਿ ਮਹੰਤ ਜਗੀਰ ਦਾਸ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਮੌਜੂਦਾ ਡੇਰਾ ਪ੍ਰਬੰਧਕ ਹਰ ਸਮੇਂ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ, ਜਿਨ੍ਹਾਂ ਦਾ ਉਹ ਆਪਣੇ ਸਮੁੱਚੇ ਕਲੱਬ ਵਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਤਪਾ ਮੰਡੀ, 8 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਾਹਰਲਾ ਡੇਰਾ ਮਹੰਤ ਜੰਗੀਰ ਦਾਸ ਹਵੇਲੀ ਪੱਤੀ ਤਪਾ ਦੇ ਪ੍ਰਬੰਧਕਾਂ ਮਹੰਤ ਬੁੱਕਣ ਦਾਸ, ਮਹੰਤ ਰਘਵੀਰ ਦਾਸ, ਮਹੰਤ ਸੋਮ ਦਾਸ ਅਤੇ ਮਹੰਤ ਬੀਰਬਲ ਦਾਸ ਵਲੋਂ ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਟੀਟੂ ਦੀਕਸ਼ਿਤ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਗੱਲਬਾਤ ਦੌਰਾਨ ਕਲੱਬ ਮੈਂਬਰਾਂ ਨੇ ਕਿਹਾ ਕਿ ਮਹੰਤ ਜਗੀਰ ਦਾਸ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਮੌਜੂਦਾ ਡੇਰਾ ਪ੍ਰਬੰਧਕ ਹਰ ਸਮੇਂ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ, ਜਿਨ੍ਹਾਂ ਦਾ ਉਹ ਆਪਣੇ ਸਮੁੱਚੇ ਕਲੱਬ ਵਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਹਾਜ਼ਰੀਨ ਨੇ ਡੇਰਾ ਪ੍ਰਬੰਧਕਾਂ ਵਲੋਂ ਕੀਤੇ ਗਏ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਬਾਬਾ ਮੋਹਨ ਦਾਸ, ਗਗਨ ਸ਼ਰਮਾ, ਰਾਜ ਸਿੰਘ ਤੋਂ ਇਲਾਵਾ ਪੁਜਾਰੀ ਕ੍ਰਿਸ਼ਨ ਦਾਸ, ਬਲਵਿੰਦਰ ਦਾਸ, ਸਤਪਾਲ ਸ਼ਰਮਾ, ਬੂਟੀ ਦਾਸ, ਬੁੱਧੂ ਸੁਮਲ, ਤਾਰੀ ਆਦਿ ਪਤਵੰਤੇ ਮੌਜੂਦ ਸਨ।