09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਵੈਨਕੂਵਰ ‘ਚ ਮਲੇਰਕੋਟਲਾ ਕਲੱਬ ਨੇ ਮਨਾਈ ਪੰਜਵੀਂ ਵਰ੍ਹੇਗੰਢ

ਅਮਰਗੜ੍ਹ 8 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਵੈਨਕੂਵਰ ਵਿੱਚ ਮਲੇਰਕੋਟਲਾ ਕਲੱਬ ਵੱਲੋਂ ਆਪਣੀ ਪੰਜਵੀਂ ਵਰ੍ਹੇਗੰਢ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਲੇਰਕੋਟਲਾ ਜ਼ਿਲ੍ਹੇ ਅਤੇ ਹਲਕਾ ਅਮਰਗੜ੍ਹ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਆਪਸੀ ਮਿਲਣ-ਜੁਲਣ ਰਾਹੀਂ ਆਪਣੀਆਂ ਸਾਂਝਾਂ ਨੂੰ ਤਾਜ਼ਾ ਕੀਤਾ।

Ad Position 21
No active advertisement
ਪ੍ਰਵਾਸੀ ਪੰਜਾਬੀਆਂ ਨਾਲ ਕਮਲ ਧਾਲੀਵਾਲ ਨੇ ਕੀਤਾ ਵਿਚਾਰ-ਵਟਾਂਦਰਾ 09-10-2026
ਅਮਰਗੜ੍ਹ 8 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਵੈਨਕੂਵਰ ਵਿੱਚ ਮਲੇਰਕੋਟਲਾ ਕਲੱਬ ਵੱਲੋਂ ਆਪਣੀ ਪੰਜਵੀਂ ਵਰ੍ਹੇਗੰਢ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਲੇਰਕੋਟਲਾ ਜ਼ਿਲ੍ਹੇ ਅਤੇ ਹਲਕਾ ਅਮਰਗੜ੍ਹ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਆਪਸੀ ਮਿਲਣ-ਜੁਲਣ ਰਾਹੀਂ ਆਪਣੀਆਂ ਸਾਂਝਾਂ ਨੂੰ ਤਾਜ਼ਾ ਕੀਤਾ। ਇਸ ਸਮਾਗਮ ‘ਚ ਕਮਲ ਧਾਲੀਵਾਲ ਪ੍ਰਧਾਨ ਇੰਡੀਅਨ ਓਵਰਸੀਜ ਕਾਂਗਰਸ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਸਮਾਗਮ ਦੌਰਾਨ ਹਲਕਾ ਅਮਰਗੜ੍ਹ ਅਤੇ ਮਲੇਰਕੋਟਲਾ ਇਲਾਕੇ ਤੋਂ ਵੈਨਕੂਵਰ ਪਹੁੰਚੇ ਵੱਖ-ਵੱਖ ਵਿਅਕਤੀਆਂ ਨਾਲ ਮੁਲਾਕਾਤ ਗੀਤੀ। ਇਸ ਦੌਰਾਨ ਪੰਜਾਬ ਅਤੇ ਆਪਣੇ ਇਲਾਕੇ ਨਾਲ ਸਬੰਧਤ ਵੱਖ-ਵੱਖ ਸਮਾਜਿਕ ਤੇ ਲੋਕ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਕਮਲ ਧਾਲੀਵਾਲ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਅਜਿਹੇ ਸਮਾਗਮ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਆਪਣੇ ਇਲਾਕੇ ਨਾਲ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਂਝੇ ਮੰਚਾਂ ’ਤੇ ਇਕੱਠੇ ਹੋਣ ਨਾਲ ਆਪਸੀ ਭਾਈਚਾਰਾ, ਪਿਆਰ ਅਤੇ ਸਾਂਝ ਹੋਰ ਮਜ਼ਬੂਤ ਹੁੰਦੀ ਹੈ।ਸਮਾਗਮ ਦੌਰਾਨ ਮੈਂਬਰਾਂ ਅਤੇ ਹਾਜ਼ਰ ਸੰਗਤ ਨੇ ਮਲੇਰਕੋਟਲਾ ਕਲੱਬ ਦੀ ਪੰਜਵੀਂ ਵਰ੍ਹੇਗੰਢ ਦੀ ਖੁਸ਼ੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਗੱਲ ਆਖੀ।ਇਸ ਮੌਕੇ ਮਲੇਰਕੋਟਲਾ ਕਲੱਬ ਸਰੀ ਬੀ.ਸੀ. ਕਨੇਡਾ ਦੇ ਆਗੂ ਬਲਵਿੰਦਰ ਸਿੰਘ ਢਿੱਲੋਂ ਐਕਸ ਸਰਪੰਚ ਜਲਵਾਣਾ, ਜਸਕਿੰਦਰ ਸਿੰਘ ਧਾਲੀਵਾਲ ਸੈਕਟਰੀ, ਪਰਗਟ ਸਿੰਘ ਧਾਲੀਵਾਲ ਦੁਲਮਾ, ਬਲਦੇਵ ਸਿੰਘ ਖਟੜਾ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾ ਮਾਣਕੀ, ਪ੍ਰਭਜੋਤ ਸਿੰਘ ਸੋਹੀ ਫਰਵਾਲੀ, ਲਖਵੀਰ ਸਿੰਘ ਟਿਵਾਣਾ ਲਸੋਈ, ਸਤਨਾਮ ਸਿੰਘ ਜੱਸੜ ਖੇੜੀ ਸੋਢੀਆਂ, ਸਿਮਰਨ ਜੋਤ ਸਿੰਘ ਵਾਲੀਆ ਮਲੇਰਕੋਲਾ ਸੁਖਦੇਵ ਸਿੰਘ ਜਵੰਦਾ ਸਲਾਰ ਤੀਰਥ ਸਿੰਘ ਗਿੱਲ ਫਲੌਂਡ ਕਲਾਂ, ਸੁਖਨੈਬ ਸਿੰਘ ਸਰਪੰਚ ਮੁਹੰਮਦਗੜ, ਸੁਖਦੇਵ ਸਿੰਘ ਸਾਹੀ ਐਕਸ ਸਰਪੰਚ ਮੰਡੀਆਂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕਾ ਕਾਨੂੰਗੋ ਨੇ ਧੌਲਾ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਿਕਲਾਂ ਅਗਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕੁੜਮ ਜਥੇਦਾਰ ਸੁਰਜੀਤ ਸਿੰਘ ਮਿੱਠੇਵਾਲ ਨੂੰ ਸ਼ਰਧਾ...
Ad Position 24