09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਗਰੀਨ ਡੇ ਮਨਾਇਆ

ਰੂੜੇਕੇ ਕਲਾਂ, 8 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ. ਐਸ.

Ad Position 21
No active advertisement
ਅਜੀਤ ਡੈਸਕ 09-10-2026
ਰੂੜੇਕੇ ਕਲਾਂ, 8 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ.ਐਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ, ਚੇਅਰਮੈਨ ਰਿਸ਼ਵ ਜੈਨ ਦੀ ਅਗਵਾਈ ਵਿਚ ਗਰੀਨ ਡੇ ਮਨਾਇਆ ਗਿਆ। ਸੰਸਥਾ ਦੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ। ਸੰਸਥਾ ਦੇ ਸਾਰੇ ਵਿਦਿਆਰਥੀ ਹਰੇ ਰੰਗ ਦੇ ਕੱਪੜੇ ਪਹਿਨ ਕੇ ਆਏ ਅਤੇ ਹਰੇ ਰੰਗ ਦੀਆਂ ਸ਼ਬਜੀਆਂ ਤੇ ਫ਼ਲ ਲੈ ਕੇ ਆਏ। ਸੰਸਥਾ ਦੇ ਸਾਰੇ ਕਮਰਿਆਂ ਨੂੰ ਹਰੇ ਰੰਗ ਨਾਲ ਸਜਾਇਆ ਗਿਆ। ਸੰਸਥਾ ਦੇ ਸਾਰੇ ਅਧਿਆਪਕ ਵੀ ਹਰੇ ਰੰਗ ਦੇ ਕੱਪੜੇ ਪਹਿਨ ਕੇ ਆਏ। ਵੱਖ ਵੱਖ ਮੁਕਾਬਲਿਆਂ ਵਿਚ ਨਰਸਰੀ ਅਤੇ ਐਲ.ਕੇ ਜੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੰਸਥਾ ਦੇ ਪਿ੍ਰੰਸੀਪਲ ਮੈਡਮ ਮੋਨਿਕਾ ਸਤੀਜਾ ਤੇ ਵਿਸ਼ਾ ਮਾਹਿਰਾਂ ਨੇ ਸੰਸਥਾ ਦੇ ਵਿਦਿਆਰਥੀਆਂ ਨੂੰ ਹਰੇ ਰੰਗ ਦੀ ਜੀਵਨ ਵਿਚ ਮਹੱਤਤਾ ਅਤੇ ਹਰੇ ਰੰਗ ਦੀ ਵਰਤੋਂ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਐਸ.ਸੀ ਵਿਭਾਗ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ‘ਟੀ.ਬੀ. ਮੁਕਤ ਭਾਰਤ ਅਭਿਆਨ’ ਤਹਿਤ ਜ਼ਿਲ੍ਹੇ ਦੀਆਂ 16 ਪੰਚਾਇਤਾਂ ਅਤੇ ਸਿਹਤ ਕਰਮਚਾਰੀਆਂ ਦਾ ਕੀਤਾ ਗਿਆ...
Ad Position 24