02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਗਰਵਾਲ ਸੰਮੇਲਨ ਵਲੋਂ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਜਨਮ ਸ਼ਤਾਬਦੀ ਮਨਾਈ

ਤਪਾ ਮੰਡੀ, 2 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੀ ਅਗਰਵਾਲ ਸੰਮੇਲਨ (ਰਜਿ) ਵਲੋਂ ਹਰ ਸਾਲ ਦੀ ਤਰ੍ਹਾਂ ‘ਓਮ ਜੈ ਜਗਦੀਸ਼ ਹਰੇ’ ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਵਸ ਸ੍ਰੀ ਗੀਤਾ ਭਵਨ ਵਿਖੇ ਮਨਾਇਆ ਗਿਆ। ਇਸ ਮੌਕੇ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹੋਏ ਉਨ੍ਹਾਂ ਨੂੰ ਯਾਦ ਕਰਦਿਆਂ ਅਗਰਵਾਲ ਸੰਮੇਲਨ ਦੇ ਪ੍ਰੈੱਸ ਸਕੱਤਰ ਟਿੰਕੂ ਮਿੱਤਲ ਨੇ ਉਨ੍ਹਾਂ ਦੀ ਜੀਵਨੀ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪੰਜਾਬ ਦੇ ਰਹਿਣ ਵਾਲੇ ਸਨ।

Ad Position 21
No active advertisement
ਤਪਾ ਦੇ ਗੀਤਾ ਭਵਨ ਵਿਖੇ ਅਗਰਵਾਲ ਸੰਮੇਲਨ ਵਲੋਂ ਪੰਡਿਤ ਸ਼ਰਧਾ ਰਾਮ ਫਿਲੋਰੀ ਦੀ ਜਨਮ ਸ਼ਤਾਬਦੀ ਸਮੇਂ ਦਾ ਦ੍ਰਿਸ਼। ਤਸਵੀਰ : ਵਿਜੇ ਸ਼ਰਮਾ 03-10-2026
ਤਪਾ ਮੰਡੀ, 2 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੀ ਅਗਰਵਾਲ ਸੰਮੇਲਨ (ਰਜਿ) ਵਲੋਂ ਹਰ ਸਾਲ ਦੀ ਤਰ੍ਹਾਂ ‘ਓਮ ਜੈ ਜਗਦੀਸ਼ ਹਰੇ’ ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਵਸ ਸ੍ਰੀ ਗੀਤਾ ਭਵਨ ਵਿਖੇ ਮਨਾਇਆ ਗਿਆ। ਇਸ ਮੌਕੇ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹੋਏ ਉਨ੍ਹਾਂ ਨੂੰ ਯਾਦ ਕਰਦਿਆਂ ਅਗਰਵਾਲ ਸੰਮੇਲਨ ਦੇ ਪ੍ਰੈੱਸ ਸਕੱਤਰ ਟਿੰਕੂ ਮਿੱਤਲ ਨੇ ਉਨ੍ਹਾਂ ਦੀ ਜੀਵਨੀ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪੰਜਾਬ ਦੇ ਰਹਿਣ ਵਾਲੇ ਸਨ। ਜਿਨ੍ਹਾਂ ਨੇ ਹਿੰਦੂ ਸਮਾਜ ਲਈ ਸਮਾਜਿਕ, ਧਾਰਮਿਕ ਤੇ ਭਲਾਈ ਵਾਲੇ ਕੰਮ ਕੀਤੇ ਅਤੇ ਉਨ੍ਹਾਂ ਵਲੋਂ ਓਮ ਜੈ ਜਗਦੀਸ਼ ਰਹੇ ਆਰਤੀ ਦੀ ਰਚਨਾ ਵੀ ਕੀਤੀ। ਇਸ ਮੌਕੇ ਅਗਰਵਾਲ ਸੰਮੇਲਨ ਦੇ ਸਰਪ੍ਰਸਤ ਭੂਸ਼ਨ ਕੁਮਾਰ ਘੜੈਲਾ, ਪ੍ਰਧਾਨ ਦੀਪਕ ਕੁਮਾਰ ਦੀਪੂ ਭੈਣੀ, ਪੰਡਿਤ ਕਾਲਾ ਰਾਮ ਵੇਦ ਪਾਠੀ, ਚੇਅਰਮੈਨ ਸੁਰਿੰਦਰ ਕੁਮਾਰ ਗੋਇਲ, ਮੀਤ ਪ੍ਰਧਾਨ ਅਸ਼ੋਕ ਕੁਮਾਰ ਮੌੜ, ਕੈਸ਼ੀਅਰ ਲੱਕੀ ਭੈਣੀ, ਸਕੱਤਰ ਸੁਭਾਸ਼ ਕਾਂਸਲ, ਰਾਜਿੰਦਰ ਕੁਮਾਰ ਰਿੰਕੂ ਮੌੜ, ਰਾਜਿੰਦਰ ਕੁਮਾਰ ਲਵਲੀ, ਹਰਮੇਸ਼ ਕੁਮਾਰ ਗੱਟੂ, ਅਜੇ ਕੁਮਾਰ ਬਾਂਸਲ, ਪਦਮ ਭੂਸ਼ਨ, ਰਣਜੀਵ ਕੁਮਾਰ ਗਰਗ, ਭਾਰਤ ਭੂਸ਼ਨ, ਸੁਸ਼ੀਲ ਕੁਮਾਰ ਲਵਲੀ, ਰਾਕੇਸ਼ ਕੁਮਾਰ ਸਿੰਗਲਾ, ਅਨਿਲ ਕੁਮਾਰ ਭੈਣੀ, ਕ੍ਰਿਸ਼ਨ ਘੁੰਨਸ ਡੇਅਰੀ ਵਾਲਾ, ਵਿਪਨ ਗੁਪਤਾ ਆਦਿ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀਆਂ ਵਿਚ ਸਫ਼ਾਈ ਦੇ ਪ੍ਰਬੰਧ ਅਧੂਰੇ ਅਗਲੀ ਖ਼ਬਰ ਪਿਛਲੀਆਂ ਸਰਕਾਰਾਂ ਦੇ ਪ੍ਰਾਜੈਕਟਾਂ ਨੂੰ ਰੋਕ ਕੇ ਸੱਤਾਧਾਰੀ ਧਿਰ ਨੇ ਬਰਨਾਲਾ ਦੇ ਵਿਕਾਸ ਨੂੰ ਪਿੱਛੇ ਧੱਕਿਆ-ਬਰਾੜ, ਰਾਜੂ...
Ad Position 24