27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਹਿਲ ਕਲਾਂ ਵਿਖੇ ਟਕਸਾਲੀ ਕਾਂਗਰਸੀਆਂ ਦੀ ਅਹਿਮ ਮੀਟਿੰਗ ਹੋਈ ਚੋਣਾਂ ਦੀ ਜਿੱਤ ਲਈ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇੱਕਜੁੱਟ ਹੋਣ ਦਾ ਸੱਦਾ

ਮਹਿਲ ਕਲਾਂ, 27 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਟਕਸਾਲੀ ਕਾਂਗਰਸੀ ਆਗੂਆਂ ਦੀ ਇੱਕ ਅਹਿਮ ਮੀਟਿੰਗ ਰਵਿਦਾਸੀਆ ਪੱਤੀ ਧਰਮਸ਼ਾਲਾ, ਮਹਿਲ ਕਲਾਂ ਸੋਢੇ ਵਿਖੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਜਗਰੂਪ ਸਿੰਘ ਕਲਾਲ ਮਾਜਰਾ ਅਤੇ ਤੇਜਪਾਲ ਸੱਦੋਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਪਾਰਟੀ ਹਾਈਕਮਾਂਡ ਵਲੋਂ ਸ੍ਰੀ ਸਚਿਨ ਪਾਇਲਟ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇੰਚਾਰਜ ਨਿਯੁਕਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 28-09-2026
ਮਹਿਲ ਕਲਾਂ, 27 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਟਕਸਾਲੀ ਕਾਂਗਰਸੀ ਆਗੂਆਂ ਦੀ ਇੱਕ ਅਹਿਮ ਮੀਟਿੰਗ ਰਵਿਦਾਸੀਆ ਪੱਤੀ ਧਰਮਸ਼ਾਲਾ, ਮਹਿਲ ਕਲਾਂ ਸੋਢੇ ਵਿਖੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਜਗਰੂਪ ਸਿੰਘ ਕਲਾਲ ਮਾਜਰਾ ਅਤੇ ਤੇਜਪਾਲ ਸੱਦੋਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਪਾਰਟੀ ਹਾਈਕਮਾਂਡ ਵਲੋਂ ਸ੍ਰੀ ਸਚਿਨ ਪਾਇਲਟ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇੰਚਾਰਜ ਨਿਯੁਕਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਚਿਨ ਪਾਇਲਟ ਦੇ ਤਜਰਬੇ ਅਤੇ ਅਗਵਾਈ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਡੇ ਫ਼ਰਕ ਨਾਲ ਜਿੱਤੇਗੀ। ਮੀਟਿੰਗ ਦੇ ਅੰਤ ਵਿਚ ਆਗੂਆਂ ਨੇ ਹਲਕਾ ਮਹਿਲ ਕਲਾਂ ਦੇ ਸਮੂਹ ਸੀਨੀਅਰ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇੱਕਜੁੱਟ ਹੋ ਕੇ ਡਟਿਆ ਜਾਵੇ। ਇਸ ਮੌਕੇ ਸਾਬਕਾ ਚੇਅਰਮੈਨ ਬਾਬੂ ਰੌਸ਼ਨ ਲਾਲ ਬਾਂਸਲ, ਪਰਗਟ ਸਿੰਘ ਠੀਕਰੀਵਾਲ, ਸ਼ਿੰਗਾਰਾ ਸਿੰਘ ਵਜੀਦਕੇ, ਬੂਟਾ ਸਿੰਘ ਬਾਹਮਣੀਆਂ (ਤਿੰਨੋ ਸਾਬਕਾ ਸਰਪੰਚ), ਸਿਮਰਜੀਤ ਸਿੰਘ ਜੌਹਲ ਪੰਡੋਰੀ, ਜਨਰਲ ਸਕੱਤਰ ਪ੍ਰੀਤ ਬੀਹਲਾ, ਮੀਤ ਪ੍ਰਧਾਨ ਮਲਕੀਤ ਮਾਨ, ਮੀਤ ਪ੍ਰਧਾਨ ਸੁੱਖੀ ਗਰੇਵਾਲ ਰਾਏਸਰੀਆ, ਹਲਕਾ ਇੰਚਾਰਜ, ਸੋਸ਼ਲ ਮੀਡੀਆ ਵਿੰਗ ਬਲਜੀਤ ਸਿੰਘ ਨਿਹਾਲੂਵਾਲ, ਬਲਵੰਤ ਸਿੰਘ ਮਹਿਲ ਕਲਾਂ, ਜਸਵੀਰ ਸਿੰਘ ਭੁੱਲਰ ਠੀਕਰੀਵਾਲ, ਅਮਰਜੀਤ ਸਿੰਘ ਵਜੀਦਕੇ ਕਲਾਂ, ਬਹਾਦਰ ਸਿੰਘ ਵਜੀਦਕੇ ਕਲਾਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਨਜ਼ਦੀਕ ਬਣੀਆਂ ਸਿੱਖ ਇਤਿਹਾਸਕ ਪੇਂਟਿੰਗਾਂ ’ਤੇ ਪੋਸਟਰ ਨਾ ਲਾਉਣ ਦੀ ਅਪੀਲ- ਲੋ... ਅਗਲੀ ਖ਼ਬਰ ਪੁਲਿਸ ਨੇ ਸੁੰਨੀਆਂ ਪਈਆਂ ਇਮਾਰਤਾਂ ਦੀਆਂ ਕੰਧਾਂ ਤੋੜ ਕੇ ਨਸ਼ੇੜੀਆਂ ਦੇ ਅੱਡੇ ਕੀਤੇ ਖ਼ਤਮ
Ad Position 24