26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨੌਜਵਾਨ ਲੜਕੀ ਦੀ ਲਾਸ਼ ਮਿਲੀ

ਧਨੌਲਾ, 25 ਸਤੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਦੇ ਨੇੜਲੇ ਪਿੰਡ ਕੁੱਬੇ ਦੇ ਨਹਿਰ ਦੇ ਪੁਲ ਨਜ਼ਦੀਕ ਇਕ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਸਹਾਰਾ ਸਮਾਜ ਸੇਵਾ (ਰਜਿ:) ਰਾਮਪੁਰਾ-ਫੂਲ ਜ਼ਿਲ੍ਹਾ ਬਠਿੰਡਾ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਡੇ ਸਹਾਰਾ ਕੰਟਰੋਲ ਰੂਮ ਨੂੰ ਇਤਲਾਹ ਮਿਲੀ ਕਿ ਨਹਿਰ ਵਿਚ ਇਕ ਨੌਜਵਾਨ ਕੁੜੀ ਦੀ ਲਾਸ਼ ਪੁੱਲ ਦੇ ਨਜ਼ਦੀਕ ਪਈ ਹੈ।

Ad Position 21
No active advertisement
ਅਜੀਤ ਡੈਸਕ 26-09-2026
ਧਨੌਲਾ, 25 ਸਤੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਦੇ ਨੇੜਲੇ ਪਿੰਡ ਕੁੱਬੇ ਦੇ ਨਹਿਰ ਦੇ ਪੁਲ ਨਜ਼ਦੀਕ ਇਕ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਸਹਾਰਾ ਸਮਾਜ ਸੇਵਾ (ਰਜਿ:) ਰਾਮਪੁਰਾ-ਫੂਲ ਜ਼ਿਲ੍ਹਾ ਬਠਿੰਡਾ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਡੇ ਸਹਾਰਾ ਕੰਟਰੋਲ ਰੂਮ ਨੂੰ ਇਤਲਾਹ ਮਿਲੀ ਕਿ ਨਹਿਰ ਵਿਚ ਇਕ ਨੌਜਵਾਨ ਕੁੜੀ ਦੀ ਲਾਸ਼ ਪੁੱਲ ਦੇ ਨਜ਼ਦੀਕ ਪਈ ਹੈ। ਸੰਸਥਾ ਵਲੋਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਬਰਨਾਲਾ ਨੂੰ ਅਤੇ ਥਾਣਾ ਧਨੌਲਾ ਨੂੰ ਦਿੱਤੀ ਗਈ। ਸੂਚਨਾ ਦੇ ਤੁਰੰਤ ਬਾਅਦ ਏ.ਐਸ.ਆਈ ਜਸਵੀਰ ਸਿੰਘ ਥਾਣਾ ਧਨੌਲਾ ਘਟਨਾ ਸਥਾਨ ’ਤੇ ਪੁੱਜ ਗਏ। ਸਹਾਰਾ ਦੇ ਵਾਈਸ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸੈਕਟਰੀ ਕੇਵਲ ਸਿੰਘ, ਵਿਸ਼ੇਸ਼ ਸਲਾਹਕਾਰ ਪ੍ਰਦੀਪ ਕੁਮਾਰ, ਮੈਂਬਰ ਜਗਸੀਰ ਸਿੰਘ, ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚ ਗਏ। ਪੁਲਿਸ ਦੀ ਮੌਜੂਦਗੀ ਵਿਚ ਨਹਿਰ ਵਿਚੋਂ ਲਾਸ਼ ਨੂੰ ਬਾਹਰ ਕੱਢਿਆ ਗਿਆ। ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਇਹ ਲਾਸ਼ ਇਕ ਦਿਨ ਪੁਰਾਣੀ ਜਾਪ ਰਹੀ ਹੈ। ਇਸ ਦਾ ਹੂਲੀਆ ਉਮਰ ਕਰੀਬ 30-35 ਸਾਲ, ਕੱਦ 5 ਫੁੱਟ 2 ਇੰਚ, ਰੰਗ ਕਣਕ ਵੰਨਾ, ਕਾਲੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਲੋਅਰ ਪਹਿਨੀ ਹੋਈ ਹੈ, ਖੱਬੀ ਬਾਂਹ ਪਰ ਖੰਬਣੀ ਬੰਨੀ ਹੋਈ ਹੈ, ਸੱਜੀ ਬਾਂਹ ਦੀ ਕਲਾਈ ਪਰ ਸੱਟ ਦੇ ਨਿਸ਼ਾਨ ਹੈ, ਸੱਜੇ ਹੱਥ ਦੀ ਉਂਗਲ ਵਿਚ ਛੱਲਾ ਪਹਿਨਿਆ ਹੋਇਆ ਹੈ, ਗਲ ਵਿਚ ਚਾਂਦੀ ਰੰਗੀ ਚੈਨ ਪਹਿਣੀ ਹੋਈ ਹੈ, ਉਸ ਵਿਚ ਕਾਲੀ ਮਾਤਾ ਦਾ ਲੋਕਟ ਬਣਿਆ ਹੋਇਆ ਹੈ। ਲਾਸ਼ ਨੂੰ ਸ਼ਨਾਖਤ ਲਈ ਪੁਲਿਸ ਦੀ ਮੌਜੂਦਗੀ ਵਿਚ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਦੇ ਵਿਦਿਆਰਥੀ ਦੀ ਐਮ.ਬੀ.ਬੀ.ਐਸ. ਪੜ੍ਹਾਈ ਲਈ ਹੋਈ ਚੋਣ ਅਗਲੀ ਖ਼ਬਰ ਕਿਸੇ ਅਣਜਾਣ ਵਿਅਕਤੀ ਵਲੋਂ ਭੇਜੇ ਗਏ ਲਿੰਕ ’ਤੇ ਕਲਿੱਕ ਕਰਨ ਨਾਲ ਨੌਜਵਾਨ ਹੋਇਆ ਹਜ਼ਾਰਾਂ ਦੀ ਠੱਗੀ ਦਾ ਸ਼ਿਕਾਰ
Ad Position 24