24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਚੀਮਾ ਨੂੰ ‘ਓਪਨ ਜਿੰਮ’ ਮੁਹੱਈਆ ਕਰਵਾਈ

ਟੱਲੇਵਾਲ, 24 ਸਤੰਬਰ (ਸੋਨੀ ਚੀਮਾ)- ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਵਿਸ਼ੇਸ਼ ਅਤੇ ਅਣਥੱਕ ਯਤਨਾਂ ਸਦਕਾ ਪਿੰਡ ਚੀਮਾ ਦੀ ਪੰਚਾਇਤ ਨੂੰ ਖੇਡਾਂ ਅਤੇ ਸਿਹਤ ਸਹੂਲਤਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਸ਼ਾਨਦਾਰ ‘ਓਪਨ ਜਿੰਮ’ ਮੁਹੱਈਆ ਕਰਵਾਈ ਗਈ ਹੈ। ਪਿੰਡ ਦੇ ਪੰਚਾਂ ਨੂੰ ਓਪਨ ਜਿੰਮ ਭੇਟ ਕਰਦਿਆਂ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿਚੋਂ ਕੱਢ ਕੇ ਖੇਡਾਂ ਅਤੇ ਤੰਦਰੁਸਤੀ ਵੱਲ ਪ੍ਰੇਰਿਤ ਕਰਨਾ ਹੈ।

Ad Position 21
No active advertisement
ਹੰਡਿਆਇਆ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਮੱਖਣ ਖ਼ਾਨ ਮਿੱਟੀ ਦੇ ਦੀਵੇ ਬਣਾਉਂਦਾ ਹੋਇਆ। ਤਸਵੀਰ : ਗੁਰਜੀਤ ਸਿੰਘ ਖੁੱਡੀ 25-09-2026
ਟੱਲੇਵਾਲ, 24 ਸਤੰਬਰ (ਸੋਨੀ ਚੀਮਾ)- ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਵਿਸ਼ੇਸ਼ ਅਤੇ ਅਣਥੱਕ ਯਤਨਾਂ ਸਦਕਾ ਪਿੰਡ ਚੀਮਾ ਦੀ ਪੰਚਾਇਤ ਨੂੰ ਖੇਡਾਂ ਅਤੇ ਸਿਹਤ ਸਹੂਲਤਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਸ਼ਾਨਦਾਰ ‘ਓਪਨ ਜਿੰਮ’ ਮੁਹੱਈਆ ਕਰਵਾਈ ਗਈ ਹੈ। ਪਿੰਡ ਦੇ ਪੰਚਾਂ ਨੂੰ ਓਪਨ ਜਿੰਮ ਭੇਟ ਕਰਦਿਆਂ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿਚੋਂ ਕੱਢ ਕੇ ਖੇਡਾਂ ਅਤੇ ਤੰਦਰੁਸਤੀ ਵੱਲ ਪ੍ਰੇਰਿਤ ਕਰਨਾ ਹੈ। ਪਿੰਡ ਚੀਮਾ ਦੇ ਨੌਜਵਾਨਾਂ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਇਹ ਓਪਨ ਜਿੰਮ ਪਿੰਡ ਵਾਸੀਆਂ ਦੀ ਸਿਹਤ ਨੂੰ ਨਰੋਆ ਬਣਾਉਣ ਵਿਚ ਅਹਿਮ ਯੋਗਦਾਨ ਪਾਵੇਗੀ। ਇਸ ਮੌਕੇ ਪਿੰਡ ਦੇ ਪੰਚ ਸੁਖਜਿੰਦਰ ਸਿੰਘ, ਗੁਰਮੇਲ ਸਿੰਘ ਸਿੱਖ, ਜਸਵੀਰ ਸਿੰਘ ਗੱਗੀ, ਮਿੰਟੂ ਸਿੰਘ ਪੰਚ, ਬਲਵੰਤ ਸਿੰਘ ਪੰਚ, ਸੁਖਦੇਵ ਸਿੰਘ ਨਿੱਕਾ, ਗੁਰਪ੍ਰੀਤ ਰਾਮ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਮੇਸ਼ਾ ਪਿੰਡ ਚੀਮਾ ਦੇ ਵਿਕਾਸ ਕਾਰਜਾਂ ’ਚ ਨਿੱਜੀ ਦਿਲਚਸਪੀ ਲਈ ਹੈ । ਓਪਨ ਜਿੰਮ ਮਿਲਣ ਨਾਲ ਸਾਡੇ ਪਿੰਡ ਦੇ ਨੌਜਵਾਨ ਹੁਣ ਸਵੇਰੇ-ਸ਼ਾਮ ਖੁੱਲ੍ਹੀ ਹਵਾ ’ਚ ਕਸਰਤ ਕਰ ਸਕਣਗੇ, ਜਿਸ ਨਾਲ ਉਹ ਸਿਹਤਮੰਦ ਰਹਿਣਗੇ। ਇਸ ਮੌਕੇ ਆੜ੍ਹਤੀਆ ਰਣਜੀਤ ਸਿੰਘ ਭੋਤਨਾ, ਭੱਪਾ ਸਿੰਘ ਚੀਮਾ, ਪਿੰਦਰ ਟੱਲੇਵਾਲੀਆ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਹੋਵੇਗੀ ਸ਼ੁਰੂ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪੰਜਾਬ ’ਚ ਭਾਜਪਾ ਸਰਕਾਰ ਬਣਨ ’ਤੇ ਛੇ ਮਹੀਨਿਆਂ ਅੰਦਰ ਹੋਵੇਗਾ ਨਸ਼ਿਆਂ ਦਾ ਖਾਤਮਾ- ਬਿੱਟੂ
Ad Position 24