24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

1509 ਬਾਸਮਤੀ ਝੋਨਾ 4305 ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਵਧੀਆ ਭਾਅ ਮਿਲਣ ’ਤੇ ਕਿਸਾਨ ਬਾਗੋਬਾਗ; ਪਿਛਲੇ ਸਾਲ ਨਾਲੋਂ ਕਰੀਬ ਹਜ਼ਾਰ ਰੁਪਏ ਵੱਧ ਭਾਅ ਮਿਲਣ ਦਾ ਦਾਅਵਾ

ਲਹਿਰਾਗਾਗਾ, 24 ਸਤੰਬਰ (ਅਸ਼ੋਕ ਗਰਗ) - ਸਥਾਨਕ ਅਨਾਜ ਮੰਡੀ ਵਿੱਚ ਬਾਸਮਤੀ ਝੋਨੇ ਦੀ ਆਮਦ ਵਧਣ ਦੇ ਨਾਲ ਹੀ 1509 ਬਾਸਮਤੀ ਦੇ ਭਾਅ ਵੀ ਲਗਾਤਾਰ ਚੜ੍ਹ ਰਹੇ ਹਨ। ਅੱਜ 1509 ਬਾਸਮਤੀ ਝੋਨਾ 4305 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕਿਆ, ਜਿਸ ਨੂੰ ਮੰਡੀ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਭਾਅ ਦੱਸਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 25-09-2026
ਲਹਿਰਾਗਾਗਾ, 24 ਸਤੰਬਰ (ਅਸ਼ੋਕ ਗਰਗ) - ਸਥਾਨਕ ਅਨਾਜ ਮੰਡੀ ਵਿੱਚ ਬਾਸਮਤੀ ਝੋਨੇ ਦੀ ਆਮਦ ਵਧਣ ਦੇ ਨਾਲ ਹੀ 1509 ਬਾਸਮਤੀ ਦੇ ਭਾਅ ਵੀ ਲਗਾਤਾਰ ਚੜ੍ਹ ਰਹੇ ਹਨ। ਅੱਜ 1509 ਬਾਸਮਤੀ ਝੋਨਾ 4305 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕਿਆ, ਜਿਸ ਨੂੰ ਮੰਡੀ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਭਾਅ ਦੱਸਿਆ ਗਿਆ ਹੈ। ਵਧੀਆ ਭਾਅ ਮਿਲਣ ਕਾਰਨ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਏ, ਮਜ਼ਦੂਰ ਅਤੇ ਮਿਲਰ ਵੀ ਖੁਸ਼ ਹਨ। ਅੱਜ ਪਿੰਡ ਚੰਗਾਲੀਵਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਦੀ 1509 ਬਾਸਮਤੀ ਝੋਨੇ ਦੀ ਟਰਾਲੀ ਸ਼ੰਭੂ ਗੋਇਲ ਫਾਰਮ, ਰਾਮ ਲਾਲ ਕਮੀਸ਼ਨ ਏਜੰਟ ਦੀ ਦੁਕਾਨ ’ਤੇ ਵਿਕਣ ਲਈ ਆਈ। ਬੋਲੀ ਦੌਰਾਨ ਇਹ ਝੋਨਾ 4305 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕਿਆ। ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਸਮਤੀ ਝੋਨੇ ਦਾ ਭਾਅ ਕਰੀਬ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵੱਧ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ 1509 ਬਾਸਮਤੀ ਦਾ ਝਾੜ ਕਰੀਬ 20 ਤੋਂ 21 ਕੁਇੰਟਲ ਪ੍ਰਤੀ ਏਕੜ ਹੈ , ਜਦੋਂਕਿ ਪਛੇਤੀ ਫ਼ਸਲ ਦਾ ਝਾੜ ਚਾਰ ਕੁਇੰਟਲ ਪ੍ਰਤੀ ਏਕੜ ਤੱਕ ਵਧਣ ਦੀ ਉਮੀਦ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਪ੍ਰਤੀ ਏਕੜ ਇੱਕ ਲੱਖ ਰੁਪਏ ਦੇ ਕਰੀਬ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੇ ਚੰਗੇ ਭਾਅ ਮਿਲਣ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ, ਪਰ ਇਸ ਦੇ ਨਾਲ ਹੀ ਖਾਦਾਂ ਅਤੇ ਸਪਰੇਆਂ ਦੇ ਖਰਚੇ ਵੀ ਕਾਫ਼ੀ ਵਧ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਪੀਆਰ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਬਾਸਮਤੀ ਝੋਨੇ ਲਈ ਵੀ ਪੱਕਾ ਭਾਅ ਨਿਰਧਾਰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੋ ਸਕਦੀ ਹੈ।ਇਸ ਮੌਕੇ ਖਰੀਦਦਾਰ ਚਿਮਨ ਲਾਲ ਗਿਆਨ ਚੰਦ, ਆਰ.ਐੱਸ. ਫੂਡ ਅਤੇ ਰਮਨ ਬਿਹਾਰੀ ਮਿੱਲ ਦੇ ਮਾਲਕਾਂ ਤੇ ਖਰੀਦਦਾਰਾਂ ਨੇ ਦੱਸਿਆ ਕਿ ਬਾਸਮਤੀ ਚੌਲਾਂ ਦੀ ਮੰਗ ਵਧਣ ਕਾਰਨ ਇਸ ਵਾਰ ਬਾਸਮਤੀ ਦੇ ਭਾਅ ਚੰਗੇ ਚੱਲ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲਾ ਸੀਜ਼ਨ ਕਿਸਾਨਾਂ ਅਤੇ ਮਿਲ ਮਾਲਕਾਂ ਦੋਵਾਂ ਲਈ ਲਾਹੇਵੰਦ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਸੂਬਾ ਨਸ਼ਾ ਮੁਕਤ ਹੋਵੇਗਾ- ਐੱਚ.ਐਸ. ਫੂਲਕਾ - ਭਾਜਪਾ ਦੇ ਸੂਬਾ... ਅਗਲੀ ਖ਼ਬਰ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਐਨ.ਐੱਸ.ਐੱਸ. ਦਿਵਸ ਮਨਾਇਆ
Ad Position 24