23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਪਬਲਿਕ ਸਕੂਲ ਵਿਖੇ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ

ਧਨੌਲਾ, 23 ਸਤੰਬਰ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਧਨੌਲਾ ਰੋਡ ਬਰਨਾਲਾ ਵਿਖੇ ਪ੍ਰਿੰਸੀਪਲ ਸਿਮਰਨ ਕੌਰ ਦੀ ਅਗਵਾਈ ਵਿਚ ਕੌਮੀ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਗਿਆ। ਜਿਸ ਵਿਚ ਬੱਚਿਆਂ ਦੇ ਕਵਿਤਾ ਉਚਾਰਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 24-09-2026
ਧਨੌਲਾ, 23 ਸਤੰਬਰ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਧਨੌਲਾ ਰੋਡ ਬਰਨਾਲਾ ਵਿਖੇ ਪ੍ਰਿੰਸੀਪਲ ਸਿਮਰਨ ਕੌਰ ਦੀ ਅਗਵਾਈ ਵਿਚ ਕੌਮੀ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਗਿਆ। ਜਿਸ ਵਿਚ ਬੱਚਿਆਂ ਦੇ ਕਵਿਤਾ ਉਚਾਰਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਬੱਚਿਆਂ ਦੀ ਪੰਜਾਬੀ ਮਾਂ ਬੋਲੀ ਵਿਸ਼ੇ ਵਿਚ ਵਧੀਆ ਪਕੜ ਸੀ। ਸੁਚੱਜਾ ਉਚਾਰਣ, ਯੋਗ ਸ਼ਬਦਾਵਲੀ, ਉਚਾਰਣ ਸਲੀਕਾ, ਆਤਮ ਵਿਸ਼ਵਾਸ ਤੇ ਭਾਵਨਾਤਮਕ ਵੰਨਗੀ ਨਾਲ ਬੱਚਿਆਂ ਨੇ ਬਹੁਤ ਸੋਹਣੀ ਕਾਰਗੁਜ਼ਾਰੀ ਨਾਲ ਨਿਭਾਇਆ। ਬੱਚਿਆਂ ਨੇ ਪੰਜਾਬੀ ਮਾਂ ਬੋਲੀ ਨੂੰ ਮਾਤ ਭਾਸ਼ਾ ਵਜੋਂ ਉਚਾਰਣ ਦਾ ਸੁਨੇਹਾ ਵੀ ਦਿੱਤਾ ਨਾਲ ਹੀ ਜ਼ਿੰਦਗੀ ਵਿਚ ਅੱਗੇ ਵਧਣ ਲਈ ਹੋਰ ਭਾਸ਼ਾਵਾਂ ਦੀ ਪਕੜ ਵੀ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਤਾਂ ਕਿ ਅਸੀਂ ਸਮੇਂ ਦੇ ਹਾਣੀ ਬਣ ਸਕੀਏ। ਅਧਿਆਪਕ ਸਾਹਿਬਾਨ ਨੇ ਵੀ ਆਪਣੇ ਭਾਸ਼ਣ ਰਾਹੀਂ ਮਾਂ–ਬੋਲੀ ਪੰਜਾਬੀ ਦੀ ਇਤਿਹਾਸਕ ਮਹੱਤਤਾ ਅਤੇ ਗੁਰੂਆਂ-ਸੂਫ਼ੀਆਂ ਦੀ ਬਾਣੀ ’ਤੇ ਚਾਨਣਾ ਪਾਇਆ ਅਤੇ ਪੰਜਾਬੀ ਬੋਲੀ ਦੇ ਮੋਹ ਅਤੇ ਸਤਿਕਾਰ ਵਿਚ ਮਿੱਠੀਆਂ ਤੇ ਜੋਸ਼ੀਲੀਆਂ ਕਵਿਤਾਵਾਂ ਸੁਣਾ ਕੇ ਸਭ ਦਾ ਮਨ ਮੋਹ ਲਿਆ। ਸੰਸਥਾ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਸਾਡੀ ਮਾਤ ਭਾਸ਼ਾ ਹੈ ਇਹ ਹਰ ਕਿਤੇ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਵਿਕਸਤ ਹੋ ਰਹੀ ਹੈ। ਜੋ ਸਾਡੇ ਪੰਜਾਬੀ ਹਨ, ਉਹ ਵਿਦੇਸ਼ਾਂ ਵਿਚ ਰਹਿ ਕੇ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਹਨ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ, ਸਟਾਫ਼ ਤੇ ਬੱਚੇ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਬੂਟੇ ਲਗਾ ਕੇ ਸਾਂਭ ਸੰਭਾਲ ਦਾ ਬੀੜਾ ਚੁੱਕਿਆ ਅਗਲੀ ਖ਼ਬਰ ਦੀਵਾਨੇ ਖਾਟੂ ਵਾਲੇ ਸੇਵਾ ਮੰਡਲ ਵਲੋਂ 21ਵੀਂ ਚੌਂਕੀ ਕਰਵਾਈ
Ad Position 24