19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਡੇਰਾ ਬਾਬਾ ਗੁੱਦੜ ਸ਼ਾਹ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਤਪਾ ਮੰਡੀ, 18 ਸਤੰਬਰ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਆਨੰਦਪੁਰ ਬਸਤੀ ਵਿਖੇ ਸਥਿਤ ਡੇਰਾ ਬਾਬਾ ਗੁੱਦੜ ਸ਼ਾਹ ਦੀ ਸਮਾਧ ’ਤੇ ਮਹੰਤ ਰਜਨੀ ਅਤੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਹਰਦੇਵ ਸਿੰਘ ਦੀ ਅਗਵਾਈ ਹੇਠ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਥਾਵਾਂ ਤੋਂ ਸਾਧੂ-ਸੰਤ, ਮਹੰਤ ਤੇ ਵੱਡੀ ਗਿਣਤੀ ਵਿਚ ਸੰਗਤਾਂ ਤੇ ਭਗਤ-ਸ਼ਰਧਾਲੂ ਪਹੁੰਚੇ।

Ad Position 21
No active advertisement
ਅਜੀਤ ਡੈਸਕ 19-09-2026
ਤਪਾ ਮੰਡੀ, 18 ਸਤੰਬਰ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਆਨੰਦਪੁਰ ਬਸਤੀ ਵਿਖੇ ਸਥਿਤ ਡੇਰਾ ਬਾਬਾ ਗੁੱਦੜ ਸ਼ਾਹ ਦੀ ਸਮਾਧ ’ਤੇ ਮਹੰਤ ਰਜਨੀ ਅਤੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਹਰਦੇਵ ਸਿੰਘ ਦੀ ਅਗਵਾਈ ਹੇਠ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਥਾਵਾਂ ਤੋਂ ਸਾਧੂ-ਸੰਤ, ਮਹੰਤ ਤੇ ਵੱਡੀ ਗਿਣਤੀ ਵਿਚ ਸੰਗਤਾਂ ਤੇ ਭਗਤ-ਸ਼ਰਧਾਲੂ ਪਹੁੰਚੇ। ਇਸ ਮੌਕੇ ਸੰਗਤਾਂ ਨੇ ਡੇਰਾ ਬਾਬਾ ਗੁੱਦੜ ਸਾਹ ਦੀ ਸਮਾਧ ’ਤੇ ਨਤਮਸਤਕ ਹੋ ਕੇ ਸ਼ਰਧਾ ਭੇਟ ਕੀਤੀ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸਾਧ-ਸੰਤਾਂ ਵਲੋਂ ਧਾਰਮਿਕ ਵਿਚਾਰ ਸਾਂਝੇ ਕਰਦਿਆਂ ਸੰਗਤਾਂ ਨੂੰ ਗੁਰੂ-ਮਾਰਗ ’ਤੇ ਚੱਲਣ, ਆਪਸੀ ਭਾਈਚਾਰਾ ਮਜ਼ਬੂਤ ਕਰਨ ਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮਹੰਤ ਰਜਨੀ ਵਲੋਂ ਸਮਾਗਮ ਵਿਚ ਪਹੁੰਚੇ ਸਾਧੂ-ਸੰਤਾਂ ਨੂੰ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਕੰਬਲ ਅਤੇ ਕੇਸ ਵੰਡੇ ਗਏ। ਸਮਾਗਮ ਦੇ ਅੰਤ ਵਿਚ ਡੇਰੇ ਦੇ ਪ੍ਰਬੰਧਕਾਂ ਵਲੋਂ ਪਹੁੰਚੀਆਂ ਸੰਗਤਾਂ ਲਈ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਅਖਿਲ ਭਾਰਤੀ ਕਿੰਨਰ ਸਮਾਜ ਦੇ ਡੇਰਾ ਪ੍ਰਮੁੱਖ ਪੂਜਨੀਕ ਪੱਪੂ ਮਾਈ, ਰਜਨੀ ਮਹੰਤ ਸ੍ਰੀ ਗੰਗਾਨਗਰ, ਮਹੰਤ ਜੋਤੀ ਸੁਨਾਮ, ਮਨਦੀਪ ਗੋਲੂ, ਬੱਬੂ ਲੀਡਰ, ਤੋਤਾ ਖ਼ਾਨ, ਭੋਲਾ ਸਿੰਘ, ਹਰਬੰਸ ਸਿੰਘ, ਮੱਖਣ ਸਿੰਘ, ਬੁੱਧੂ ਸਿੰਘ, ਵਿੱਕੀ ਸਿੰਘ, ਬਲਵੀਰ ਸਿੰਘ, ਸੋਨਾ ਸਿੰਘ ਤੇ ਬਾਰਾ ਸਿੰਘ ਸਮੇਤ ਹੋਰ ਸਾਧੂ-ਸੰਤ ਤੇ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਮੀ ਸੇਵਾ ਯੋਜਨਾ ਇਕਾਈ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਨੂੰ ਤਪਾ ਪਹੁੰਚੇਗੀ- ਧਰਮ ਸਿੰਘ ਫ਼ੌਜੀ
Ad Position 24