17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੰਜਾਬ ਸਰਕਾਰ ਹਰ ਬੋਲਣ ਵਾਲੀ ਆਵਾਜ਼ ਬੰਦ ਨਹੀਂ ਕਰ ਸਕਦੀ- ਬੀਬੀ ਵਾਲੀਆ

ਸ਼ਹਿਣਾ, 14 ਸਤੰਬਰ (ਸੁਰੇਸ਼ ਗੋਗੀ)- ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਪਹਿਲਾਂ ਹੀ ਵਿਗੜੀ ਹੋਈ ਹੈ, ਦੂਜੇ ਪਾਸੇ ਪੰਜਾਬ ਸਰਕਾਰ ਅਮਨ ਕਾਨੂੰਨ ਅਤੇ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜਬਰੀ ਚੁੱਪ ਕਰਵਾ ਰਹੀ ਹੈ। ਇਹ ਸ਼ਬਦ ਬੀਬੀ ਸੁਰਿੰਦਰ ਕੌਰ ਬਾਲੀ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਨੇ ਗੱਲਬਾਤ ਕਰਦਿਆਂ ਆਖੇ।

Ad Position 21
No active advertisement
ਅਜੀਤ ਡੈਸਕ 15-09-2026
ਸ਼ਹਿਣਾ, 14 ਸਤੰਬਰ (ਸੁਰੇਸ਼ ਗੋਗੀ)- ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਪਹਿਲਾਂ ਹੀ ਵਿਗੜੀ ਹੋਈ ਹੈ, ਦੂਜੇ ਪਾਸੇ ਪੰਜਾਬ ਸਰਕਾਰ ਅਮਨ ਕਾਨੂੰਨ ਅਤੇ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜਬਰੀ ਚੁੱਪ ਕਰਵਾ ਰਹੀ ਹੈ। ਇਹ ਸ਼ਬਦ ਬੀਬੀ ਸੁਰਿੰਦਰ ਕੌਰ ਬਾਲੀ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਹਰ ਰੋਜ਼ ਸਰਕਾਰ ਦੇ ਧੱਕੇ ਆਮ ਜਨਤਾ ’ਤੇ ਵੱਧ ਹੋ ਰਹੇ ਹਨ । ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਵਿਰੋਧੀ ਧਿਰਾਂ ਦੇ ਆਗੂ ਨੂੰ ਨਿਸ਼ਾਨੇ ’ਤੇ ਰੱਖ ਕੇ ਪ੍ਰੇਸ਼ਾਨ ਕਰ ਰਹੀ ਸੀ ਪਰ ਹੁਣ ਆਮ ਲੋਕ ਵੀ ਸਰਕਾਰ ਦੇ ਜਬਰ ਦਾ ਸ਼ਿਕਾਰ ਹੋਣ ਲੱਗੇ ਹੋਏ ਹਨ। ਬੀਬੀ ਵਾਲਿਆਂ ਨੇ ਕਿਹਾ ਕਿ ਤੁਰਬਨਜਾਰਾ ਪਿੰਡ ਦੇ ਗੁਲਜ਼ਾਰ ਸਿੰਘ ਦੀ ਮੌਤ ਦਾ ਅਸਲ ਸੱਚ ਸਾਹਮਣੇ ਲਿਆਉਣ ਲਈ ਕਾਂਗਰਸ ਪਾਰਟੀ ਵਲੋਂ ਸਚਿਨ ਪਾਇਲਟ ਦੀ ਅਗਵਾਈ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ 15 ਸਤੰਬਰ ਨੂੰ ਚੰਡੀਗੜ੍ਹ ਵਿਖੇ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਆਮ ਆਦਮੀ ਸਰਕਾਰ ਦੀ ਜ਼ਿਆਦਤੀਆਂ ਨਹੀਂ ਬਰਦਾਸ਼ਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ
Ad Position 24