17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅਧਿਆਪਕ ਜਥੇਬੰਦੀਆਂ ਨੇ ਗੈਰ-ਵਿੱਦਿਅਕ ਡਿਊਟੀਆਂ ਸਬੰਧੀ ਮੁੱਖ ਮੰਤਰੀ ਅਤੇ ਸਿੱਖਿਆ ਵਿਭਾਗ ਨੂੰ ਭੇਜਿਆ ਨੋਟਿਸ

ਬਰਨਾਲਾ, 14 ਸਤੰਬਰ (ਅਸ਼ੋਕ ਭਾਰਤੀ)-ਪੰਜਾਬ ਦੀਆਂ ਸੰਘਰਸ਼ੀਲ ਅਧਿਆਪਕ ਜਥੇਬੰਦੀਆਂ ਵਲੋਂ ਸੂਬਾ ਪੱਧਰੀ ਸੱਦੇ ’ਤੇ ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਰਾਜੀਵ ਕੁਮਾਰ, ਤਜਿੰਦਰ ਤੇਜੀ, ਅਮਰਜੀਤ ਸਿੰਘ ਖਾਲਸਾ, ਕਪਿਲ ਦੇਵ, ਸੁਮਿਤ ਕੰਬੋਜ ਅਤੇ ਮਾਲਵਿੰਦਰ ਠੀਕਰੀਵਾਲ ਦੀ ਅਗਵਾਈ ਵਿਚ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਤੱਕ ਏ. ਡੀ.

Ad Position 21
No active advertisement
ਏ.ਡੀ.ਸੀ (ਜਰਨਲ) ਬਰਨਾਲਾ ਵਿਵੇਕ ਮੋਦੀ ਨੂੰ ਮੰਗ-ਪੱਤਰ ਦਿੰਦੇ ਹੋਏ ਆਗੂ। ਅਜੀਤ ਤਸਵੀਰ 15-09-2026
ਬਰਨਾਲਾ, 14 ਸਤੰਬਰ (ਅਸ਼ੋਕ ਭਾਰਤੀ)-ਪੰਜਾਬ ਦੀਆਂ ਸੰਘਰਸ਼ੀਲ ਅਧਿਆਪਕ ਜਥੇਬੰਦੀਆਂ ਵਲੋਂ ਸੂਬਾ ਪੱਧਰੀ ਸੱਦੇ ’ਤੇ ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਰਾਜੀਵ ਕੁਮਾਰ, ਤਜਿੰਦਰ ਤੇਜੀ, ਅਮਰਜੀਤ ਸਿੰਘ ਖਾਲਸਾ, ਕਪਿਲ ਦੇਵ, ਸੁਮਿਤ ਕੰਬੋਜ ਅਤੇ ਮਾਲਵਿੰਦਰ ਠੀਕਰੀਵਾਲ ਦੀ ਅਗਵਾਈ ਵਿਚ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਤੱਕ ਏ.ਡੀ.ਸੀ (ਜਰਨਲ) ਬਰਨਾਲਾ ਵਿਵੇਕ ਮੋਦੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਇੰਦੂ ਸਿਮਕ, ਡਿਪਟੀ ਡੀ.ਈ.ਓ ਸਰਬਜੀਤ ਸਿੰਘ ਰਾਹੀਂ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਰਾਜੀਵ ਕੁਮਾਰ, ਤਜਿੰਦਰ ਤੇਜੀ, ਅਮਰਜੀਤ ਸਿੰਘ ਖਾਲਸਾ, ਕਪਿਲ ਦੇਵ, ਸੁਮਿਤ ਕੰਬੋਜ ਅਤੇ ਮਾਲਵਿੰਦਰ ਠੀਕਰੀਵਾਲ ਨੇ ਕਿਹਾ ਕਿ ਗੈਰ ਵਿੱਦਿਅਕ ਡਿਊਟੀਆਂ (ਰਾਸ਼ਨ ਕਾਰਡ ਵੈਰੀਫਿਕੇਸ਼ਨ, ਹੈਲਥ ਕਾਰਡ, ਪਰਾਲੀ ਪ੍ਰਬੰਧਨ ਆਦਿ), ਪ੍ਰਾਇਮਰੀ ਪੱਧਰ ਅਤੇ ਸੈਕੰਡਰੀ ਪੱਧਰ ਦੀਆਂ ਸਕੂਲੀ ਖੇਡਾਂ ਲਈ ਲੋੜੀਂਦੇ ਫੰਡ ਮਿਲਣ ਤੱਕ ਖੇਡਾਂ ਨਾ ਕਰਵਾਉਣ, ਵਤਨ ਪੰਜਾਬ ਦੀਆਂ ਖੇਡਾਂ ਵਿਚ ਦਬਾਅ ਹੇਠ ਰਜਿਸਟਰੇਸ਼ਨ ਨਾ ਕਰਵਾਉਣ, ਸਕੂਲਾਂ ਵਿਚ ਸਫਾਈ ਸੇਵਕਾਂ ਦਾ ਪ੍ਰਬੰਧ ਕਰਨ, ਐਸ.ਐਮ.ਸੀ ਦੀਆਂ ਟਰੇਨਿੰਗਾਂ ਵਿਚ ਪੰਜਾਬ ਸਰਕਾਰ ਦੀਆਂ ਗੈਰ-ਵਿਦਿਅਕ ਸਕੀਮਾਂ ਦਾ ਪ੍ਰਚਾਰ ਨਾ ਕਰਨ, ਬੇਲੋੜੀਆਂ ਡਾਕਾਂ ਅਤੇ ਗੂਗਲ ਫਾਰਮ ਬੰਦ ਕਰਨ, ਸਪਰਸ ਦੀਆਂ ਸਮੱਸਿਆਵਾਂ ਦੇ ਯੋਗ ਹੱਲ, ਅਧਿਆਪਕਾਂ ਦੇ ਤਨਖਾਹ ਕਮਿਸ਼ਨ ਦੇ ਸਮੁੱਚੇ ਲਾਭ ਜਾਰੀ ਕਰਨ, ਡੀ.ਏ, ਪੁਰਾਣੀ ਪੈਨਸ਼ਨ, ਪੁਰਾਣੇ ਸਕੇਲ ਅਤੇ ਭੱਤੇ ਬਹਾਲ ਕਰਨ ਆਦਿ ਨੂੰ ਲੈ ਕੇ ਸੱਤ ਦਿਨਾਂ ਦਾ ਨੋਟਿਸ ਭੇਜਿਆ ਗਿਆ। ਭੇਜੇ ਗਏ ਨੋਟਿਸ ਰਾਹੀਂ ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਕ ਹਫ਼ਤੇ ਵਿਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਇਨ੍ਹਾਂ ਮੰਗਾਂ ’ਤੇ ਕੋਈ ਹਾਂ ਪੱਖੀ ਰਵੱਈਆ ਨਹੀਂ ਅਪਣਾਉਂਦੀ ਤਾਂ ਇਨ੍ਹਾਂ ਗੈਰ-ਵਿਦਿਅਕ ਕੰਮਾਂ ਪੂਰਨ ਬਾਈਕਾਟ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੇਂ ਅਧਿਆਪਕਾਂ ਨੂੰ ਸਕੂਲਾਂ ਵਿਚ ਪੜ੍ਹਨ ਪੜਾਉਣ ਦੇ ਕੰਮ ਲਈ ਸਕੂਲਾਂ ਵਿਚ ਰਹਿਣ ਦਿੱਤਾ ਜਾਵੇ ਕਿਉਂਕਿ ਇਸ ਸਮੇਂ ਸਕੂਲਾਂ ਵਿਚ ਸਤੰਬਰ ਪ੍ਰੀਖਿਆਵਾਂ ਚੱਲ ਰਹੀਆਂ ਹਨ, ਖੇਡਾਂ ਚੱਲ ਰਹੀਆਂ, ਅਧਿਆਪਕ ਵਰਗ ਦਾ ਵੱਡਾ ਹਿੱਸਾ ਐਸ.ਆਈ.ਆਰ ਵਿਚ ਡਿਊਟੀ ’ਤੇ ਤਾਇਨਾਤ ਹੈ। ਇਸ ਮੌਕੇ ਮਨਮੋਹਨ ਭੱਠਲ, ਅਮਰੀਕ ਭੱਦਲਵੱਡ, ਗੁਰਜੀਤ ਉੱਗੋਕੇ, ਅੰਮ੍ਰਿਤ ਹਰੀਗੜ੍ਹ, ਪ੍ਰਿੰਸ ਕੁਮਾਰ, ਜਸਪਾਲ ਸਮਾਓ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਬਿਜਲੀ ਕੱਟਾਂ ਨੂੰ ਲੈ ਕੇ ਐਸ.ਈ. ਦਫਤਰ ਦਾ ਘਿਰਾਓ ਅਗਲੀ ਖ਼ਬਰ ਆੜ੍ਹਤੀਆਂ ਵਲੋਂ ਸਬਜ਼ੀ ਮੰਡੀ ਵਿਖੇ ਧਰਨਾ ਲਾ ਕੇ ਮਾਰਕੀਟ ਕਮੇਟੀ ਖਿਲਾਫ਼ ਰੋਸ ਪ੍ਰਦਰਸ਼ਨ
Ad Position 24