ਸ੍ਰੀ ਸ਼ਿਆਮ ਪ੍ਰਚਾਰ ਮੰਡਲ ਨੇ ਪ੍ਰਭਾਤ ਫੇਰੀ ਕੱਢੀ
ਤਪਾ ਮੰਡੀ, 10 ਸਤੰਬਰ (ਵਿਜੇ ਸ਼ਰਮਾ)-ਸਥਾਨਕ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵਲੋਂ ਪ੍ਰਭਾਤ ਫੇਰੀ ਸਵੇਰੇ ਸ੍ਰੀ ਗੀਤਾ ਭਵਨ ਵਿਚੋਂ ਸ਼ੁਰੂ ਹੋ ਕੇ ਆਜ਼ਾਦ ਨਗਰ ਦੀਆਂ ਗਲੀਆਂ ਵਿਚੋਂ ਦੀ ਹੁੰਦੀ ਹੋਈ ਸ੍ਰੀ ਗੀਤਾ ਭਵਨ ਵਿਚ ਹੀ ਸੰਪੂਰਨ ਹੋਈ। ਇਸ ਮੌਕੇ ਅਜੈ ਕੁਮਾਰ ਅਤੇ ਭੂਸ਼ਨ ਕੁਮਾਰ ਨੇ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਪ੍ਰਭਾਤ ਫੇਰੀ ਬੜੀ ਹੀ ਮਰਿਆਦਾ ਨਾਲ ਕੱਢੀ ਜਾਂਦੀ ਹੈ, ਜਿਸ ਵਿਚ ਪ੍ਰਭਾਤ ਫੇਰੀ ਦੇ ਭਗਤਾਂ ਤੋਂ ਇਲਾਵਾ ਸ਼ਹਿਰ ਵਾਸੀ ਸ਼ਮੂਲੀਅਤ ਕਰਦੇ ਹਨ।
ਤਪਾ ਮੰਡੀ, 10 ਸਤੰਬਰ (ਵਿਜੇ ਸ਼ਰਮਾ)-ਸਥਾਨਕ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵਲੋਂ ਪ੍ਰਭਾਤ ਫੇਰੀ ਸਵੇਰੇ ਸ੍ਰੀ ਗੀਤਾ ਭਵਨ ਵਿਚੋਂ ਸ਼ੁਰੂ ਹੋ ਕੇ ਆਜ਼ਾਦ ਨਗਰ ਦੀਆਂ ਗਲੀਆਂ ਵਿਚੋਂ ਦੀ ਹੁੰਦੀ ਹੋਈ ਸ੍ਰੀ ਗੀਤਾ ਭਵਨ ਵਿਚ ਹੀ ਸੰਪੂਰਨ ਹੋਈ। ਇਸ ਮੌਕੇ ਅਜੈ ਕੁਮਾਰ ਅਤੇ ਭੂਸ਼ਨ ਕੁਮਾਰ ਨੇ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਪ੍ਰਭਾਤ ਫੇਰੀ ਬੜੀ ਹੀ ਮਰਿਆਦਾ ਨਾਲ ਕੱਢੀ ਜਾਂਦੀ ਹੈ, ਜਿਸ ਵਿਚ ਪ੍ਰਭਾਤ ਫੇਰੀ ਦੇ ਭਗਤਾਂ ਤੋਂ ਇਲਾਵਾ ਸ਼ਹਿਰ ਵਾਸੀ ਸ਼ਮੂਲੀਅਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਭਾਤ ਫੇਰੀਆਂ ਦਾ ਮੰਤਵ ਹੈ ਸ਼ਹਿਰ ਵਾਸੀਆਂ ਨੂੰ ਪ੍ਰਭੂ ਨਾਲ ਜੋੜਨਾ ਤਾਂ ਜੋ ਸ਼ਹਿਰ ਅੰਦਰ ਸੁੱਖ ਸ਼ਾਂਤੀ ਬਣੀ ਰਹੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਪ੍ਰਚਾਰ ਮੰਡਲ ਵਲੋਂ ਪ੍ਰਭਾਤ ਫੇਰੀ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ ਜੋ ਕਿ ਸ਼ਹਿਰ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਸ ਮੌਕੇ ਸਾਬਕਾ ਕੌਂਸਲਰ ਵਿਜੇ ਧੂਰਕੋਟੀਆ, ਕੇਵਲ ਕ੍ਰਿਸ਼ਨ ਮਿੱਤਲ, ਮਾਸਟਰ ਨਰਾਇਣ ਬਾਵਾ, ਅਮਰਜੀਤ ਕੌਂਸਲ ਤੋਂ ਇਲਾਵਾ ਮੰਡਲ ਦੇ ਮੈਂਬਰ ਹਾਜ਼ਰ ਸਨ।