12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੇ ਖਿਡਾਰੀ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲੇ ’ਚ ਜੇਤੂ

ਭਦੌੜ, 10 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)- ਕਸਬਾ ਭਦੌੜ ਵਿਖੇ ਬਾਮੀਆਣਾ ਰੋਡ ਪੱਤੀ ਮੋਹਰ ਸਿੰਘ ਏ. ਦੇ ਵਸਨੀਕ ਇਕ ਪਰਿਵਾਰ ਵਲੋਂ ਖੇਤਾਂ ਵਿਚੋਂ ਖੋਤ ਕੇ ਲਿਆਂਦਾ ਗਿਆ ਘਾਹ ਖਾਣ ਤੋਂ ਬਾਅਦ ਪੰਜ ਪਸ਼ੂਆਂ ਦੀ ਹਾਲਤ ਵਿਗੜ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਭਦੌੜ, 10 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)- ਕਸਬਾ ਭਦੌੜ ਵਿਖੇ ਬਾਮੀਆਣਾ ਰੋਡ ਪੱਤੀ ਮੋਹਰ ਸਿੰਘ ਏ. ਦੇ ਵਸਨੀਕ ਇਕ ਪਰਿਵਾਰ ਵਲੋਂ ਖੇਤਾਂ ਵਿਚੋਂ ਖੋਤ ਕੇ ਲਿਆਂਦਾ ਗਿਆ ਘਾਹ ਖਾਣ ਤੋਂ ਬਾਅਦ ਪੰਜ ਪਸ਼ੂਆਂ ਦੀ ਹਾਲਤ ਵਿਗੜ ਗਈ। ਇਨ੍ਹਾਂ ਵਿਚੋਂ ਇੱਕ ਪਸ਼ੂ ਦੀ ਮੌਤ ਹੋ ਗਈ, ਜਦਕਿ ਚਾਰ ਪਸ਼ੂ ਗੰਭੀਰ ਹਾਲਤ ਵਿਚ ਇਲਾਜ ਅਧੀਨ ਹਨ। ਜਾਣਕਾਰੀ ਅਨੁਸਾਰ ਲੋੜਵੰਦ ਪਰਿਵਾਰ ਨਾਲ ਸੰਬੰਧਿਤ ਬਲਜੀਤ ਕੌਰ ਪੁੱਤਰੀ ਨਾਹਰ ਸਿੰਘ ਜੋ ਕਿ ਆਪਣੇ ਪਿਤਾ ਦੇ ਘਰ ਵਿਖੇ ਆਪਣੇ ਤਿੰਨ ਬੱਚਿਆਂ ਸਮੇਤ ਪਸ਼ੂਆਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰ ਰਹੀ ਸੀ। ਬਲਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਖੇਤਾਂ ਵਿਚੋਂ ਘਾਹ ਖੋਤ ਕੇ ਲਿਆਂਦਾ ਸੀ, ਪਸ਼ੂਆਂ ਨੂੰ ਘਾਹ ਪਾਉਣ ਤੋਂ ਕੁੱਝ ਸਮੇਂ ਬਾਅਦ ਪਸ਼ੂਆਂ ਦੀ ਸਿਹਤ ਅਚਾਨਕ ਖ਼ਰਾਬ ਹੋਣ ਲੱਗੀ। ਇੱਕ ਪਸ਼ੂ ਦੀ ਹਾਲਤ ਜ਼ਿਆਦਾ ਵਿਗੜ ਜਾਣ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਪਸ਼ੂਆਂ ਨੂੰ ਤੁਰੰਤ ਇਲਾਜ ਲਈ ਡਾਕਟਰੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ। ਇਸ ਘਟਨਾ ਕਾਰਨ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ ਆਰਥਿਕ ਤੌਰ ’ਤੇ ਕਾਫੀ ਕਮਜ਼ੋਰ ਹੈ। ਪਸ਼ੂਆਂ ਦੀ ਇਸ ਘਟਨਾ ਨਾਲ ਪਰਿਵਾਰ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਪੱਤੀ ਦੇ ਸਰਪੰਚ ਭੋਲਾ ਰਾਮ ਸ਼ਰਮਾ, ਨਿਰਮਲ ਸਿੰਘ ਪੰਚ, ਹਰਮੀਤ ਸਿੰਘ ਪੰਚ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਗ਼ਰੀਬ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਪਸ਼ੂ ਹਸਪਤਾਲ ਭਦੌੜ ਦੇ ਵੈਟਰਨਰੀ ਇੰਸਪੈਕਟਰ ਨਵਜੋਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਹੋ ਸਕਦਾ ਘਾਹ ’ਤੇ ਤਾਜ਼ੀ ਸਪਰੇਅ ਕੀਤੀ ਹੋਵੇ, ਜਿਸ ਕਾਰਨ ਇਸ ਪਰਿਵਾਰ ਵਲੋਂ ਪਸ਼ੂਆਂ ਨੂੰ ਘਾਹ ਪਾਉਣ ਕਾਰਨ ਹੀ ਪਸ਼ੂਆਂ ਦੀ ਇੱਕ ਦਮ ਹਾਲਤ ਗੰਭੀਰ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਪਸ਼ੂਆਂ ਵਿਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਚਾਰ ਪਸ਼ੂਆਂ ਦਾ ਅਸੀ ਇਲਾਜ ਕਰ ਰਹੇ ਹਾਂ। ਇਨ੍ਹਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ‘ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ’ ਮਨਾਇਆ ਅਗਲੀ ਖ਼ਬਰ ਸਿਹਤ ਵਿਭਾਗ ਬਰਨਾਲਾ ਨੇ ਪ੍ਰਾਪਤ ਟੀਚੇ ਤੋਂ ਵੱਧ ਕੀਤੇ ਮੋਤੀਆਬਿੰਦ ਦੇ ਆਪ੍ਰੇਸ਼ਨ -ਡਾਕਟਰਾਂ ਦਾ ਕੀਤਾ ਗਿਆ ਸਨਮਾਨ
Ad Position 24