09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਉੱਘੇ ਸਮਾਜ ਸੇਵਕ ਮਹੰਤ ਕਿਰਨ ਵਲੋਂ ਵਿਧਾਨ ਸਭਾ ਮਹਿਲ ਕਲਾਂ ਤੋਂ ਆਗਾਮੀ ਚੋਣ ਲੜਨ ਦਾ ਐਲਾਨ

ਮਹਿਲ ਕਲਾਂ, 8 ਸਤੰਬਰ (ਤਰਸੇਮ ਸਿੰਘ ਗਹਿਲ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਏ ਦਿਨ ਚੋਣ ਮੈਦਾਨ ਭਖਦਾ ਜਾ ਰਿਹਾ ਹੈ। ਜਿੱਥੇ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੀ ਕਿਸਮਤ ਨੂੰ ਅਜ਼ਮਾਉਣ ਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਪੈਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 21
repet_subhas-goyals [Copy P29]
ਮਹੰਤ ਕਿਰਨ ਹਠੂਰ 09-09-2026
ਮਹਿਲ ਕਲਾਂ, 8 ਸਤੰਬਰ (ਤਰਸੇਮ ਸਿੰਘ ਗਹਿਲ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਏ ਦਿਨ ਚੋਣ ਮੈਦਾਨ ਭਖਦਾ ਜਾ ਰਿਹਾ ਹੈ। ਜਿੱਥੇ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੀ ਕਿਸਮਤ ਨੂੰ ਅਜ਼ਮਾਉਣ ਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਪੈਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਕਸਬਾ ਮਹਿਲ ਕਲਾਂ ਨਾਲ ਸਬੰਧਿਤ ਉੱਘੇ ਸਮਾਜ ਸੇਵਕ ਮਹੰਤ ਕਿਰਨ ਵਲੋਂ ਆਗਾਮੀ ਚੋਣ ਅਖਾੜੇ ਵਿਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ਲੜਨ ਦਾ ਇਹ ਐਲਾਨ ਉਨ੍ਹਾਂ ਨੇ ਅੱਜ ਮਹਿਲ ਕਲਾਂ ਵਿਖੇ ਇਕ ਨਿੱਜੀ ਪ੍ਰੈਸ ਮਿਲਣੀ ਵਿਚ ਦੌਰਾਨ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਉੱਘੇ ਸਮਾਜ ਸੇਵੀ ਮਹੰਤ ਕਿਰਨ ਹਠੂਰ ਮਹਿਲ ਕਲਾਂ ਤੋਂ ਇਲਾਵਾ ਸ਼ੇਰਪੁਰ ਇਲਾਕੇ ਦੇ ਵਿਚ ਵੀ ਆਪਣਾ ਚੰਗਾ ਨਾਮ ਸਮਾਜ ਸੇਵੀ ਕੰਮਾਂ ਦੀ ਬਦੌਲਤ ਬਣਾ ਚੁੱਕੇ ਹਨ। ਉਨ੍ਹਾਂ ਵਲੋਂ ਲੋਕ ਭਲਾਈ ਲਈ ਕੀਤੇ ਕੰਮਾਂ ਦੀ ਲੜੀ ਦੇ ਤਹਿਤ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸ਼ੁੱਭ ਅਨੰਦ ਕਾਰਜ ਕਰਨ ਤੋਂ ਇਲਾਵਾ ਹੋਰ ਵੀ ਅਨੇਕਾਂ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਵੱਧ ਚੜ੍ਹ ਕੇ ਪਾਉਂਦੇ ਹਨ। ਇਸ ਸਮੇਂ ਮਹੰਤ ਕਿਰਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ‘ਧੀ ਤੋਰਨੀ ਨਹੀਂ ਅਤੇ ਪੁੱਤ ਵਿਆਉਣਾ ਨਹੀਂ’ ਦੀ ਕਹਾਵਤ ਦੀ ਤਰ੍ਹਾਂ ਹਲਕੇ ਦੇ ਲੋਕਾਂ ਦੀ ਸਮਰਪਿਤ ਭਾਵਨਾ ਨਾਲ ਸੇਵਾ ਕਰਨ ਦੀ ਮਨ ’ਚ ਚਾਹਤ ਹੈ। ਅਗਰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦੇ ਕੇ ਸੇਵਾ ਦਾ ਮੌਕਾ ਬਖ਼ਸ਼ਿਆ ਤਾਂ ਉਹ ਆਪਣੀ ਮਿਹਨਤ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਨਿਭਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਫ਼ਿਲਹਾਲ ਉਨ੍ਹਾਂ ਦਾ ਮਨ ਸਿਰਫ਼ ਆਜ਼ਾਦ ਚੋਣ ਲੜਨ ਦਾ ਹੈ, ਉਹ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਚੋਣ ਲੜਨਗੇ।
Ad Position 22
No active advertisement
ਪਿਛਲੀ ਖ਼ਬਰ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੇ ਖਿਡਾਰੀ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲੇ ’ਚ ਜੇਤੂ ਅਗਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ
Ad Position 24