ਬਾਜ਼ੀਗਰ ਬਰਾਦਰੀ ਵਲੋਂ ਵਿਸ਼ੇਸ਼ ਸਮਾਗਮ 13 ਨੂੰ
ਧਨੌਲਾ, 6 ਸਤੰਬਰ (ਜਤਿੰਦਰ ਸਿੰਘ ਧਨੌਲਾ)-ਡੇਰਾ ਖਰਕਾਂ ਦੀ ਸਮੂਹ ਸਾਧ-ਸੰਗਤ ਵਲੋਂ 13 ਸਤੰਬਰ ਨੂੰ ਹੋਣ ਵਾਲੇ ਰੂਹਾਨੀ ਸਤਸੰਗ ਨੂੰ ਮੁੱਖ ਰੱਖਦੇ ਹੋਏ, ਧਨੌਲਾ ਸ਼ਹਿਰ ਦੀ ਸਾਫ-ਸਫ਼ਾਈ ਦੀ ਸ਼ੁਰੂਆਤ ਬਾਜ਼ੀਗਰ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪ੍ਰਿਥੀਪਾਲ ਦੀ ਯੋਗ ਅਗਵਾਈ ਵਿਚ ਕਰਵਾਈ ਗਈ। ਇਸ ਮੌਕੇ ਕੌਂਸਲਰ ਮਨੀਸ਼ ਕੁਮਾਰ, ਉੱਘੇ ਸਮਾਜ ਸੇਵੀ ਅਤੇ ਕੌਂਸਲਰ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਹਿੱਸਾ ਲਿਆ।
ਧਨੌਲਾ, 6 ਸਤੰਬਰ (ਜਤਿੰਦਰ ਸਿੰਘ ਧਨੌਲਾ)-ਡੇਰਾ ਖਰਕਾਂ ਦੀ ਸਮੂਹ ਸਾਧ-ਸੰਗਤ ਵਲੋਂ 13 ਸਤੰਬਰ ਨੂੰ ਹੋਣ ਵਾਲੇ ਰੂਹਾਨੀ ਸਤਸੰਗ ਨੂੰ ਮੁੱਖ ਰੱਖਦੇ ਹੋਏ, ਧਨੌਲਾ ਸ਼ਹਿਰ ਦੀ ਸਾਫ-ਸਫ਼ਾਈ ਦੀ ਸ਼ੁਰੂਆਤ ਬਾਜ਼ੀਗਰ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪ੍ਰਿਥੀਪਾਲ ਦੀ ਯੋਗ ਅਗਵਾਈ ਵਿਚ ਕਰਵਾਈ ਗਈ। ਇਸ ਮੌਕੇ ਕੌਂਸਲਰ ਮਨੀਸ਼ ਕੁਮਾਰ, ਉੱਘੇ ਸਮਾਜ ਸੇਵੀ ਅਤੇ ਕੌਂਸਲਰ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਹਿੱਸਾ ਲਿਆ। ਬਾਜ਼ੀਗਰ ਬਰਾਦਰੀ ਦੇ ਆਗੂਆਂ ਗੁਰਮੀਤ ਸਿੰਘ, ਮੁਲਖਰਾਜ, ਸ਼ੇਰ ਸਿੰਘ ਪੁਰੀ, ਰਕੇਸ਼ ਕੁਮਾਰ ਅਤੇ ਦਲਵੀਰ ਪੁਰੀ ਵਲੋਂ ਸਫ਼ਾਈ ਮੁਹਿੰਮ ਵਿਚ ਸ਼ਾਮਿਲ ਸਾਰੇ ਹੀ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਗੱਲਬਾਤ ਕਰਦਿਆਂ ਬਰਾਦਰੀ ਦੇ ਆਗੂਆਂ ਨੇ ਦੱਸਿਆ ਕਿ 13 ਸਤੰਬਰ ਨੂੰ ਡੇਰਾ ਖਰਕਾਂ ਦੇ ਮੁਖੀ ਜੀਤਾ ਰਾਮ ਉਚੇਚੇ ਤੌਰ ’ਤੇ ਪੁੱਜ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਹਮਖ਼ਿਆਲੀ ਇਕੱਤਰ ਹੋ ਰਹੇ ਹਨ।