ਅੱਖਾਂ ਦੇ ਕੈਂਪ ਦੌਰਾਨ 243 ਲੋੜਵੰਦਾਂ ਦੀਆਂ ਅੱਖਾਂ ਦਾ ਚੈੱਕਅਪ ਕਰ ਕੇ ਦਵਾਈ ਮੁਫ਼ਤ ਅਤੇ 47 ਦੇ ਲੈਂਜ਼ ਪਾਏ ਗਏ-ਮਨੀਸ਼ ਕੁਮਾਰ ਬਾਂਸਲ
ਧਨੌਲਾ, 29 ਅਗਸਤ (ਜਤਿੰਦਰ ਸਿੰਘ ਧਨੌਲਾ)-ਮੰਡੀ ਧਨੌਲਾ ਦੇ ਨਗਰ ਕੌਂਸਲਰ ਸਾਹਿਬਾਨਾਂ ਵਲੋਂ ਕੌਂਸਲਰ ਮਨੀਸ਼ ਕੁਮਾਰ ਦੀ ਅਗਵਾਈ ਹੇਠ ਸ਼੍ਰੀ ਸੰਤੋਸ਼ੀ ਮਾਤਾ ਮੰਦਰ ਵਿਖੇ ਇਕ ਰੋਜ਼ਾ ਅੱਖਾਂ ਦਾ ਕੈਂਪ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਲੋੜਵੰਦਾਂ ਨੇ ਸ਼ਮੂਲੀਅਤ ਕੀਤੀ।
ਧਨੌਲਾ, 29 ਅਗਸਤ (ਜਤਿੰਦਰ ਸਿੰਘ ਧਨੌਲਾ)-ਮੰਡੀ ਧਨੌਲਾ ਦੇ ਨਗਰ ਕੌਂਸਲਰ ਸਾਹਿਬਾਨਾਂ ਵਲੋਂ ਕੌਂਸਲਰ ਮਨੀਸ਼ ਕੁਮਾਰ ਦੀ ਅਗਵਾਈ ਹੇਠ ਸ਼੍ਰੀ ਸੰਤੋਸ਼ੀ ਮਾਤਾ ਮੰਦਰ ਵਿਖੇ ਇਕ ਰੋਜ਼ਾ ਅੱਖਾਂ ਦਾ ਕੈਂਪ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਲੋੜਵੰਦਾਂ ਨੇ ਸ਼ਮੂਲੀਅਤ ਕੀਤੀ। ਚੈੱਕਅਪ ਅਤੇ ਆਪੇ੍ਰਸ਼ਨ ਕੈਂਪ ਦਾ ਰਸਮੀ ਤੌਰ ’ਤੇ ਆਰੰਭ ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ ਨੇ ਰਿਬਨ ਕੱਟ ਕੇ ਕੀਤਾ। ਜਿਨ੍ਹਾਂ ਦਾ ਸਾਥ ਸੀਨੀਅਰ ਆਗੂ ਅਤੇ ਸੁਖਵਿੰਦਰ ਸਿੰਘ ਮੁੰਦਰੀ, ਬੂਟਾ ਸਿੰਘ, ਬਿਕਰਮਜੀਤ ਸਿੰਘ, ਸਤਨਾਮ ਸਿੰਘ ਫ਼ਤਿਹ, ਬਿੱਲੂ ਖ਼ਾਨ ਨੇ ਦਿੱਤਾ। ਮਨੀਸ਼ ਕੁਮਾਰ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਪੰਜਾਬ ਅੱਖਾਂ ਦਾ ਹਸਪਤਾਲ ਬਰਨਾਲਾ ਦੇ ਮਾਹਿਰ ਡਾ: ਗੁਰਪਾਲ ਸਿੰਘ ਉਚੇਚੇ ਤੌਰ ’ਤੇ ਟੀਮ ਸਮੇਤ ਸ਼ਾਮਿਲ ਹੋਏ ਜਿਨ੍ਹਾਂ ਨੇ 243 ਮਰੀਜ਼ਾਂ ਦੀਆਂ ਅੱਖਾਂ ਦਾ ਫ਼ਰੀ ਚੈੱਕਅਪ ਕਰ ਕੇ ਦਵਾਈ ਮੁਫ਼ਤ ਦਿੱਤੀ ਗਈ ਅਤੇ 47 ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਗਏ। ਇਸ ਕਾਰਜ ਦੀ ਮੰਡੀ ਅੰਦਰ ਪੁਰਜ਼ੋਰ ਸਰਾਹੁਣਾ ਕੀਤੀ ਗਈ।