28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਗਾਇਕ ਗੁਲਾਬ ਸਿੱਧੂ ਨੇ ਸ਼ਹਿਣਾ ਵਿਖੇ ਪ੍ਰਸੰਸਕਾਂ ਦੇ ਘਰ ਜਾ ਕੇ ਕੀਤੀ ਮਿਲਣੀ

ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਪੰਜਾਬੀ ਗਾਇਕੀ ਵਿਚ ਹਿੱਟ ਹੋਏ ਕਲਾਕਾਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਫ਼ਿਲਮੀ ਅਦਾਕਾਰ ਗੁਲਾਬ ਸਿੱਧੂ ਸ਼ਹਿਣਾ ਵਿਖੇ ਆਪਣੇ ਪ੍ਰਸੰਸਕਾਂ ਦੇ ਘਰ ਵਿਸ਼ੇਸ਼ ਤੌਰ ’ਤੇ ਮਿਲਣੀ ਕਰਨ ਗਏ। ਸ਼ਹਿਣਾ ਦੇ ਨੌਜਵਾਨ ਆਗੂ ਹਰਵਿੰਦਰ ਸਿੰਘ ਗਿੰਦਾ ਸੇਖੋਂ ਆਪਣੇ 25 ਸਾਥੀਆਂ ਸਮੇਤ ਟਰੈਕਟਰ ਟਰਾਲੀ ਰਾਹੀਂ ਗੁਲਾਬ ਸਿੱਧੂ ਦੀ ਫ਼ਿਲਮ ‘ਜੁਦਾ’ ਦੇਖਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ ਅਤੇ ਗੁਲਾਬ ਸਿੱਧੂ ਦੇ ਕੀਤੇ ਕੰਮ ਦੀ ਸ਼ਲਾਘਾ ਕੀਤੀ।

Ad Position 21
No active advertisement
ਅਜੀਤ ਡੈਸਕ 28-08-2026
ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਪੰਜਾਬੀ ਗਾਇਕੀ ਵਿਚ ਹਿੱਟ ਹੋਏ ਕਲਾਕਾਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਫ਼ਿਲਮੀ ਅਦਾਕਾਰ ਗੁਲਾਬ ਸਿੱਧੂ ਸ਼ਹਿਣਾ ਵਿਖੇ ਆਪਣੇ ਪ੍ਰਸੰਸਕਾਂ ਦੇ ਘਰ ਵਿਸ਼ੇਸ਼ ਤੌਰ ’ਤੇ ਮਿਲਣੀ ਕਰਨ ਗਏ। ਸ਼ਹਿਣਾ ਦੇ ਨੌਜਵਾਨ ਆਗੂ ਹਰਵਿੰਦਰ ਸਿੰਘ ਗਿੰਦਾ ਸੇਖੋਂ ਆਪਣੇ 25 ਸਾਥੀਆਂ ਸਮੇਤ ਟਰੈਕਟਰ ਟਰਾਲੀ ਰਾਹੀਂ ਗੁਲਾਬ ਸਿੱਧੂ ਦੀ ਫ਼ਿਲਮ ‘ਜੁਦਾ’ ਦੇਖਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ ਅਤੇ ਗੁਲਾਬ ਸਿੱਧੂ ਦੇ ਕੀਤੇ ਕੰਮ ਦੀ ਸ਼ਲਾਘਾ ਕੀਤੀ। ਜਿਸ ’ਤੇ ਭਾਵੁਕ ਹੁੰਦਿਆਂ ਗੁਲਾਬ ਸਿੱਧੂ ਨੇ ੳੁੱਘੇ ਗੀਤਕਾਰ ਗਿੱਲ ਰੌਂਤਾ ਸਮੇਤ ਸ਼ਹਿਣਾ ਵਿਖੇ ਹਰਵਿੰਦਰ ਸਿੰਘ ਗਿੰਦਾ ਸੇਖੋਂ ਦੇ ਘਰ ਜਿੱਥੇ ਨੌਜਵਾਨ ਸਾਥੀਆਂ ਨਾਲ ਮੁਲਾਕਾਤ ਕਰ ਕੇ ਤਸਵੀਰਾਂ ਕਰਵਾਈਆਂ, ੳੁੱਥੇ ਇਕੱਤਰ ਹੋਈਆਂ ਔਰਤਾਂ ਤੋਂ ਵੀ ਅਸ਼ੀਰਵਾਦ ਲਿਆ। ਇਸ ਮੌਕੇ ਗੁਲਾਬ ਸਿੱਧੂ ਨੇ ਕਿਹਾ ਕਿ ਭਾਵੇਂ ਉਹ ਗਾਇਕੀ ਤੋਂ ਬਾਅਦ ਅਦਾਕਾਰੀ ਵਿਚ ਉਸ ਦਾ ਪਹਿਲਾਂ ਕਦਮ ਸੀ, ਪਰ ਨੌਜਵਾਨ ਸਾਥੀਆਂ ਦੇ ਮਿਲੇ ਹੌਸਲੇ ਸਦਕਾ ਅਗਲੇ ਕਦਮ ਉਹ ਮਜ਼ਬੂਤੀ ਨਾਲ ਅਦਾਕਾਰੀ ਵਿਚ ਪੁੱਟੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਸਿੰਘ, ਗੁਰਪਾਲ ਸਿੰਘ, ਸੁਖਪ੍ਰੀਤ ਸਿੰਘ, ਸੁਖਮੀਤ ਸਿੰਘ, ਗੁਰਤੇਜ ਸਿੰਘ, ਨਰਿੰਦਰ ਸਿੰਘ ਸਰਾਂ, ਜਸ਼ਨਦੀਪ ਸਿੰਘ, ਕੁਲਦੀਪ ਸਿੰਘ ਕਾਲਾ, ਗੱਗ ਸ਼ਹਿਣਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਦੀ ਖੋ-ਖੋ ਟੀਮ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਮੁਲਾਜ਼ਮਾਂ ਦੀ ‘ਮਹਾਂ ਹੜਤਾਲ’ ਦੇ ਸੱਦੇ ਨੂੰ ਬਰਨਾਲਾ ਵਿਚ ਮਿਲਿਆ ਭਰਵਾਂ ਹੁੰਗਾਰਾ
Ad Position 24