24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵਲੋਂ ਹਰਿਆਲੀ ਤੀਜ ਮਨਾਈ

ਬਰਨਾਲਾ, 24 ਅਗਸਤ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ:) ਬਰਨਾਲਾ ਵਲੋਂ ਐਚ. ਬੀ.

Ad Position 21
No active advertisement
ਅਜੀਤ ਡੈਸਕ 25-08-2026
ਬਰਨਾਲਾ, 24 ਅਗਸਤ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ:) ਬਰਨਾਲਾ ਵਲੋਂ ਐਚ.ਬੀ. ਹੋਟਲ ਬਰਨਾਲਾ ਵਿਖੇ ਹਰਿਆਲੀ ਤੀਜ ਮਨਾੲਂ ਗਈ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿਚ ਔਰਤਾਂ ਨੇ ਰਲ ਕੇ ਲੋਕ ਗੀਤ, ਕਵਿਤਾਵਾਂ, ਟੱਪੇ, ਬੋਲੀਆਂ ਆਦਿ ਗਾਏ। ਇਸ ਮੌਕੇ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਅੰਸਨਾ ਮੈਨਨ, ਮੀਡੀਆ ਇੰਚਾ: ਰੁਪਿੰਦਰ ਕੌਰ ਸ਼ਹਿਣਾ, ਉਰਵਸ਼ੀ ਗੁਪਤਾ, ਗੁਰਜੀਤ ਕੌਰ ਰਾਣੂ, ਰੁਪਿੰਦਰ ਕੌਰ ਸ਼ਹਿਣਾ, ਮਨਦੀਪ ਕੌਰ ਭਦੌੜ, ਗੁਰਬਿੰਦਰ ਕੌਰ ਗਿੱਲ, ਰੁਪਿੰਦਰ ਕੌਰ ਸ਼ਹਿਣਾ, ਨਰਿੰਦਰ ਕੌਰ, ਮਨਜੀਤ ਕੌਰ, ਡਾ: ਸਰਬਜੀਤ ਕੌਰ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੱਚੀ ਗੁਰਨੂਰ ਕੌਰ ਧਾਲੀਵਾਲ ਨੇ ਕਵਿਤਾ ਪੇਸ਼ ਕੀਤੀ । ਸੁਖਪਾਲ ਕੌਰ ਬਾਠ ਅਤੇ ਰਜਿੰਦਰ ਕੌਰ ਨੇ ਸੱਭਿਆਚਾਰ ਨਾਲ ਸਬੰੰਧਿਤ ਪ੍ਰਸ਼ਨ ਪੁੱਛੇ। ਇਸ ਦੌਰਾਨ ਵੱਖ-ਵੱਖ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਨਰਿੰਦਰ ਕੌਰ ਸਿੱਧੂ, ਜਸਪ੍ਰੀਤ ਕੌਰ ਬੱਬੂ, ਬਲਵੀਰ ਕੌਰ ਢੱਟ, ਸੰਵਾਦ ਸਭਾ (ਇਕਾਈ ਮੋਗਾ) ਦੇ ਪ੍ਰਧਾਨ ਡਾ: ਸਰਬਜੀਤ ਕੌਰ ਬਰਾੜ, ਜਨਰਲ ਸਕੱਤਰ ਗੁਰਵਿੰਦਰ ਗਿੱਲ, ਮਨਦੀਪ ਕੌਰ, ਗੁਰਜੀਤ ਕੌਰ, ਸੁਖਵਿੰਦਰ ਕੌਰ, ਮੈਡਮ ਮੰਜੂਸਾ, ਜਸਪ੍ਰੀਤ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ, ਰਾਜਿੰਦਰਾ ਰਾਣੀ, ਮਨਦੀਪ ਕੌਰ ਟਿਵਾਣਾ, ਜਸਪ੍ਰੀਤ ਕੌਰ ਭਦੌੜ, ਹੁਸਨਪ੍ਰੀਤ ਕੌਰ, ਸੀੰਨੂ, ਜਸਪ੍ਰੀਤ ਕੌਰ ਵਾਲੀਆ, ਕੰਚਨ, ਕਮਲ, ਤਰਨ, ਸਿਮਰਨ, ਗਗਨ, ਕੰਚਨ, ਕਮਲ ਹਮੀਦੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਏਕਮਵੀਰ ਸਿੰਘ ਨੇ ਸੀ.ਬੀ.ਐੱਸ.ਈ. ਸਟੇਟ ਖੇਡ ਮੁਕਾਬਲਿਆਂ ’ਚ ਦੂਜਾ ਤੇ ਤੀਜ... ਅਗਲੀ ਖ਼ਬਰ ਪਿੰਡ ਮੂੰਮ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24