ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਫੇਲ੍ਹ ਸਾਬਤ ਹੋਈ ਪੰਜਾਬ ਸਰਕਾਰ-ਅਮਨਦੀਪ ਸਿੰਘ ਸਾਹੋਕੇ
ਸ਼ਹਿਣਾ, 23 ਅਗਸਤ (ਸੁਰੇਸ਼ ਗੋਗੀ)-ਲੋਕਾਂ ਨਾਲ ਕੀਤੇ ਵਾਅਦੇ ਪੰਜਾਬ ਸਰਕਾਰ ਪੂੁਰੇ ਕਰਨ ਵਿਚ ਫੇਲ ਸਾਬਤ ਹੋਈ ਹੈ। ਇਹ ਸ਼ਬਦ ਅਮਨਦੀਪ ਸਿੰਘ ਸਾਹੋਕੇ ਸੂਬਾ ਕੂਆਰਡੀਨੇਟਰ ਐਸ.
ਸ਼ਹਿਣਾ, 23 ਅਗਸਤ (ਸੁਰੇਸ਼ ਗੋਗੀ)-ਲੋਕਾਂ ਨਾਲ ਕੀਤੇ ਵਾਅਦੇ ਪੰਜਾਬ ਸਰਕਾਰ ਪੂੁਰੇ ਕਰਨ ਵਿਚ ਫੇਲ ਸਾਬਤ ਹੋਈ ਹੈ। ਇਹ ਸ਼ਬਦ ਅਮਨਦੀਪ ਸਿੰਘ ਸਾਹੋਕੇ ਸੂਬਾ ਕੂਆਰਡੀਨੇਟਰ ਐਸ.ਸੀ ਸੈਲ ਕਾਂਗਰਸ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵੇ ਕਰਦੀ ਹੈ ਕਿ ਸਰਵਪੱਖੀ ਵਿਕਾਸ ਕੀਤਾ ਗਿਆ ਹੈ ਪਰ ਇਸਤਿਹਾਰਬਾਜੀ ਤੋਂ ਬਿਨ੍ਹਾਂ ਸਰਕਾਰ ਨੇ ਕੱਖ ਨਹੀ ਕੀਤਾ ਅਤੇ ਕਰੋੜਾਂ ਰੁਪਏ ਦਾ ਕਰਜਾ ਪੰਜਾਬ ਦੇ ਸਿਰ ਚੜ ਚੁੱਕਿਆ ਹੈ। ਅਮਨਦੀਪ ਸਿੰਘ ਸਾਹੋਕੇ ਨੇ ਕਿਹਾ ਕਿ ਜਿਸ ਪਾਰਟੀ ਤੋਂ ਆਪਣੇ ਵਰਕਰ ਹੀ ਖ਼ੁਸ਼ ਨਾ ਹੋਣ, ਉਹ ਲੋਕਾਂ ਦਾ ਕੀ ਸੰਵਾਰ ਸਕੇਗੀ। ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜ ਰਹੀ ਹੈ। ਵੱਡੇ ਪ੍ਰੋਜੈਕਟ ਅਤੇ ਉਦਯੋਗ ਪੰਜਾਬ ਵਿਚ ਲਿਆਉਣ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਇਹ ਕਹਿੰਦੇ ਸਨ ਕਿ ਵਿਦੇਸ਼ਾਂ ਵਿਚ ਵਿਦਿਆਰਥੀ ਕੰਮ ਕਰਨ ਲਈ ਨਹੀ ਜਾਣਗੇ, ਪਰ ਇੱਥੇ ਵੀ ਕੋਈ ਵੱਡੇ ਪ੍ਰੋਜੈਕਟ ਨਹੀਂ ਲਿਆਂਦੇ ਜਾ ਸਕੇ। ਠੇਕਾ ਮੁਲਾਜਮ, ਕੱਚੇ ਮੁਲਾਜਮ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਸੁਣਵਾਈ ਨਹੀ ਕਰ ਰਹੀ। ਅਮਨਦੀਪ ਸਿੰਘ ਸਾਹੋਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਡਟ ਕੇ ਖੜੀ ਹੈ ਅਤੇ ਭਵਿੱਖ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਫਿਰ ਲੋਕਾਂ ਦੀਆਂ ਖੁੱਸੀਆਂ ਸਹੂਲਤਾਂ ਵਾਪਸ ਕਰੇਗੀ।