24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮਾਡਲ ਟਾਊਨ ਤਪਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਤਪਾ ਮੰਡੀ, 23 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਮਾਡਲ ਟਾਊਨ ਤਪਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਤੀਜ ਪ੍ਰੋਗਰਾਮ ਵਿਚ ਇਕੱਠੀਆਂ ਹੋਈਆਂ ਔਰਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਸਭਿਆਚਾਰ ਦੀ ਬਹੁਤ ਵਧੀਆ ਝਲਕ ਪੇਸ਼ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 24-08-2026
ਤਪਾ ਮੰਡੀ, 23 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਮਾਡਲ ਟਾਊਨ ਤਪਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਤੀਜ ਪ੍ਰੋਗਰਾਮ ਵਿਚ ਇਕੱਠੀਆਂ ਹੋਈਆਂ ਔਰਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਸਭਿਆਚਾਰ ਦੀ ਬਹੁਤ ਵਧੀਆ ਝਲਕ ਪੇਸ਼ ਕੀਤੀ ਗਈ। ਉਨ੍ਹਾਂ ਪੰਜਾਬੀ ਬੋਲੀਆਂ, ਪੰਜਾਬੀ ਪਹਿਰਾਵਾ, ਗਿੱਧਾ ਅਤੇ ਤੀਜ ਗਾ ਕੇ ਪੰਜਾਬੀ ਸਭਿਆਚਾਰ ਤੇ ਅਪਣੱਤ ਤੀਜ ਉਤਸਵ ਮਨਾਇਆ ਗਿਆ ਅਤੇ ਇੱਕ ਦੂਜੇ ਨੂੰ ਤੀਜ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਗੀਤਾਂ ਤੇ ਬੋਲੀਆਂ ਅਤੇ ਗਿੱਧਾ ਪਾ ਕੇ ਰੌਣਕ ਵਧਾਈ ਗਈ। ਪ੍ਰੋਗਰਾਮ ਵਿਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਅਤੇ ਰਿਫਰੈਸ਼ਮੈਂਟ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬ ਦੀ ਸਭਿਆਚਾਰਕ, ਪੰਜਾਬੀ ਪਰੰਪਰਾਵਾਂ ਅਤੇ ਸਾਵਣ ਦੇ ਰੰਗਾਂ ਦੀ ਮਨਮੋਹਕ ਝਲਕ ਦੇਖਣ ਨੂੰ ਮਿਲੀ। ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਨੂੰ ਤੀਜ ਦੇ ਸ਼ੱੁਭ ਅਵਸਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪੰਜਾਬੀ ਸਭਿਆਚਾਰ ਤੇ ਸਾਂਝ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੱਚਿਆਂ ਨੇ ਵੀ ਖ਼ੂਬ ਮਸਤੀ ਕੀਤੀ ਅਤੇ ਅਨੰਦ ਮਾਣਿਆ। ਇਸ ਮੌਕੇ ਸ਼ਗੁਨ ਗਰਗ, ਮੋਨਾ ਰਾਣੀ, ਨੀਰੂ ਰਾਣੀ, ਸ਼ਕੁੰਤਲਾ ਦੇਵੀ, ਚੇਤਨਾ, ਪ੍ਰਵੀਨ ਰਾਣੀ, ਕਪਿਲਾ, ਰੀਆ, ਸੀਨੂੰ ਗਰਗ, ਬਲਜਿੰਦਰ ਕੌਰ, ਮੀਨੂੰ ਗੋਇਲ, ਬਨੀਤਾ ਗੋਇਲ, ਸੁਨੀਤਾ ਗੋਇਲ, ਡਾ: ਮੰਜੂਲਾ, ਸੀਮਾ ਰਾਣੀ, ਚਰਨਜੀਤ ਕੌਰ, ਪੂਜਾ ਆਦਿ ਵੱਡੀ ਗਿਣਤੀ ’ਚ ਮਹਿਲਾਵਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਦੀਪ ਕੌਰ ਨੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਤੀਜਾ ਸਥਾਨ ਕੀਤਾ ਪ੍ਰਾਪਤ ਅਗਲੀ ਖ਼ਬਰ ਡੇਰਾ ਸਿਰਸਾ ਸਤਿਸੰਗ ਘਰ ਅਤੇ ਓਵਰਬ੍ਰਿਜ ਦੇ ਨਜ਼ਦੀਕ ਸੜਕ ’ਤੇ ਖੜ੍ਹਾ ਪਾਣੀ ਅਧਿਕਾਰੀਆਂ ਨੂੰ ਚਿੜਾ ਰਿਹਾ ਮੂੰਹ
Ad Position 24